
ਮਿਸ਼ਨ ਫਤਿਹ ਤਹਿਤ ਸਰਹਾਲੀ ਵਿਖੇ ਕਰਵਾਇਆ ਕੰਟੈਕਟ ਪ੍ਰੋਗਰਾਮ ਕੋਰੋਨਾ ਉੱਤੇ ਜਿੱਤ ਹਾਸਲ ਕਰਕੇ ਰਹਾਂਗੇ : ਡਾ ਗਿੱਲ
Fri 3 Jul, 2020 0
ਕੈਪਸ਼ਨ : ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ,ਹਰਦੀਪ ਸਿੰਘ ਸੰਧੂ ਬਲਾਕ ਐਜੂਕੇਟਰ,ਹੈਲਥ ਇੰਸਪੈਕਟਰ ਬਿਹਾਰੀ ਲਾਲ ਤੇ ਹੋਰ ਮਿਸ਼ਨ ਫਤਿਹ ਤਹਿਤ ਪ੍ਰੋਗਰਾਮ ਕਰਵਾਉਣ ਸਮੇਂ।
ਚੋਹਲਾ ਸਾਹਿਬ 3 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ ) : ਡਿਪਟੀ ਕਮਿਸ਼ਨ ਤਰਨ ਤਾਰਨ ਕੁਲਵੰਤ ਸਿੰਘ , ਸਿਵਲ ਸਰਜਨ ਡਾ ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸੀਐੱਚਸੀ ਸਰਹਾਲੀ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਮਿਸ਼ਨ ਫਤਿਹ ਤਹਿਤ ਕੰਟੈਕਟ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਹਾਜ਼ਰੀਨ ਨੂੰ ਕੋਰੋਨਾ ਦੇ ਬਚਾਅ ਅਤੇ ਲੱਛਣਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਐੱਸਐੱਮਓ ਡਾ ਗਿੱਲ ਨੇ ਕਿਹਾ ਕਿ ਨੋਵਲ ਕੋਰੋਨਾ ਵਾਇਆ ਤੇਜ਼ੀ ਨਾਲ ਭਾਰਤ ਵਿੱਚ ਪੈਰ ਪਸਾਰ ਰਿਹਾ ਹੈ ਪਰ ਪੰਜਾਬ ਸਰਕਾਰ ਵੱਲੋਂ ਸੈਂਪਲਿੰਗ ਵੀ ਵਧਾ ਦਿੱਤੀ ਹੈ , ਜਿਸ ਕਾਰਨ ਕਮਿਊਨਿਟੀ ਵਿੱਚੋਂ ਕੋਰੋਨਾ ਦੇ ਕੇਸਾਂ ਦੀ ਸ਼ਨਾਖਤ ਕਰਕੇ ਉਹਨਾਂ ਦੀ ਸੈਂਪਲਿੰਗ ਕਰਵਾਈ ਜਾ ਰਹੀ ਹੈ।ਉਹਨਾਂ ਕਿਹਾ ਕਿ ਕੋਰੋਨਾ ਕੋਈ ਹਊਆ ਨਹੀ ਹੈ , ਜੇਕਰ ਆਪਾਂ ਸਾਵਧਾਨੀ ਵਰਤਾਂਗੇ ਤਾਂ ਇਸ ਤੋਂ ਬਚਾਅ ਸੰਭਵ ਹੈ।ਸਰੀਰਕ ਦੂਰੀ ਦਾ ਖਿਆਲ ਰੱਖਿਆ ਜਾਵੇ, ਮੂੰਹ ਮਾਸਕ ਜਾਂ ਰੁਮਾਲ ਨਾਲ ਢਕਿਆ ਹੋਵੇ, ਵਾਰ-ਵਾਰ ਹੱਥ ਧੋਤੇ ਜਾਣ ਅਤੇ ਬਿਨਾ ਕੰਮ ਤੋਂ ਘਰੋਂ ਬਾਹਰ ਨਾ ਨਿੱਕਲਿਆ ਜਾਵੇ, ਇਸ ਵਿੱਚ ਹੀ ਕੋਰੋਨਾ ਤੋਂ ਬਚਾਅ ਹੈ।ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਡਰਨ ਦੀ ਲੋੜ ਨਹੀ, ਸਗੋਂ ਇਸ ਖਿਲਾਫ਼ ਡਟ ਕੇ ਮੁਕਾਬਲਾ ਕੀਤਾ ਜਾਵੇ ਤੇ ਚੜ੍ਹਦੀ ਕਲਾਂ ਵਿੱਚ ਰਹੋ। ਆਪਾਂ ਕੋਰੋਨਾ ਉੱਤੇ ਜਿੱਤ ਹਾਸਲ ਕਰਕੇ ਹੀ ਰਹਾਂਗੇ।ਇਸ ਮੌਕੇ ਹਰਦੀਪ ਸਿੰਘ ਸੰਧੂ ਬਲਾਕ ਐਕਸਟੈਂਨਸ਼ਨ ਐਜੂਕੇਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਪਿਛਲੇ 7 ਦਿਨਾਂ ਤੋਂ ਖੰਘ , ਜ਼ੁਕਾਮ, ਬੁਖਾਰ , ਸਾਹ ਲੈਣ ਵਿੱਚ ਤਕਲੀਫ਼ ਆਉਂਦੀ ਹੈ ਤਾਂ ਉਹ ਤੁਰੰਤ ਸਿਹਤ ਕਾਮਿਆਂ ਨਾਲ ਸੰਪਰਕ ਕਰਕੇ ਆਪਣਾ ਕੋਰੋਨਾ ਦਾ ਸੈਂਪਲ ਜ਼ਰੂਰ ਕਰਵਾਉਣ।ਇਸ ਮੌਕੇ ਹੈਲਥ ਇੰਸਪੈਕਟਰ ਬਿਹਾਰੀ ਲਾਲ, ਪਰਮਜੀਤ ਸਿੰਘ ਫਾਰਮੇਸੀ ਅਫ਼ਸਰ, ਓਟ ਸੈਂਟਰ ਤੋਂ ਲਵਪ੍ਰੀਤ ਸਿੰਘ, ਗੁਰਜੀਤ ਸਿੰਘ, ਸਤਨਾਮ ਸਿੰਘ, ਜਸਪਿੰਦਰ ਸਿੰਘ , ਸੁਖਦੀਪ ਸਿੰਘ , ਬਲਰਾਜ ਸਿੰਘ , ਵਿਸ਼ਾਲ ਕੁਮਾਰ , ਮਨਦੀਪ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)