ਹਰ ਮੁਸ਼ਕਿਲ ਦਾ ਸਾਹਮਣਾ ਕਰਨ ਦੀ ਸਿੱਖਿਆ ਦਿੰਦੀ ਹੈ 'ਹਿਚਕੀ

ਹਰ ਮੁਸ਼ਕਿਲ ਦਾ ਸਾਹਮਣਾ ਕਰਨ ਦੀ ਸਿੱਖਿਆ ਦਿੰਦੀ ਹੈ 'ਹਿਚਕੀ

ਮੁੰਬਈ (ਬਿਊਰੋ)ਸਿਧਾਰਥ ਮਲਹੋਤਰਾ ਦੀ ਫਿਲਮ 'ਹਿਚਕੀ' ਸ਼ੁਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਰਾਣੀ ਮੁਖਰਜੀ, ਸੁਪ੍ਰਿਆ ਪਿਲਗਾਂਵਕਰ, ਹਰਸ਼ ਮੇਅਰ, ਸਚਿਨ ਪਿਲਗਾਂਵਕਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ।

ਕਹਾਣੀ
ਯਸ਼ਰਾਜ ਬੈਨਰ ਹੇਠ ਬਣੀ ਫਿਲਮ 'ਹਿਚਕੀ', ਹਾਲੀਵੁੱਡ ਫਿਲਮ 'ਫਰੰਟ ਆਫ ਦੀ ਕਲਾਸ' ਤੋਂ ਪ੍ਰੇਰਿਤ ਹੈ। ਫਿਲਮ ਦੀ ਕਹਾਣੀ ਨੈਨਾ ਮਾਥੂਰ (ਰਾਣੀ ਮੁਖਰਜੀ) ਤੋਂ ਸ਼ੁਰੂ ਹੁੰਦੀ ਹੈ, ਜਿਸਨੂੰ ਟਾਂਰੇਟ ਸਿਡਰੋਮ ਯਾਨੀ ਬੋਲਨ 'ਚ ਥੋੜੀ ਜਿਹੀ ਪ੍ਰੇਸ਼ਾਨੀ ਆਉਂਦੀ ਹੈ। ਇਸ ਕਾਰਨ ਉਸਨੂੰ ਅਧਿਆਪਕ ਦੀ ਨੋਕਰੀ ਮਿਲਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਅੰਤ ਉਸਨੂੰ ਇਕ ਸਕੂਲ 'ਚ ਨੋਕਰੀ ਮਿਲ ਹੀ ਜਾਂਦੀ ਹੈ। ਉੱਥੇ ਉਸਨੂੰ 14 ਗਰੀਬ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਤਾਂ ਨੈਨਾ ਲੈ ਲੈਂਦੀ ਹੈ ਪਰ ਇਹ ਬੱਚੇ ਨੈਨਾ ਨੂੰ ਪ੍ਰਤੀ ਦਿਨ ਨਵੇਂ-ਨਵੇਂ ਤਰੀਕੇ ਨਾਲ ਪ੍ਰੇਸ਼ਾਨ ਕਰਦੇ ਹਨ। ਕੀ ਨੈਨਾ ਇਨ੍ਹਾਂ ਬੱਚਿਆਂ ਨੂੰ ਸੁਧਾਰ ਪਾਵੇਗੀ, ਕੀ ਇਹ ਬੱਚੇ ਨੈਨਾ ਨੂੰ ਇਕ ਚੰਗੀ ਅਧਿਆਪਕ ਸਾਬਤ ਕਰਨ 'ਚ ਮਦਦ ਕਰਨਗੇ, ਸਕੂਲ 'ਚ ਪ੍ਰਿੰਸੀਪਲ ਦਾ ਰਵਈਆ ਕਿਹੋ ਜਿਹਾ ਹੁੰਦਾ ਹੈ? ਇਹ ਸਭ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।