ਆ ਰਿਹੈ ਪਰਮੀਸ਼ ਵਰਮਾ ਦਾ ਨਵਾਂ ਗਾਣਾ
Tue 12 Jun, 2018 0ਪੰਜਾਬੀ ਗਾਇਕ, ਅਦਾਕਾਰ ਤੇ ਨਿਰਦੇਸ਼ਕ ਪਰਮੀਸ਼ ਵਰਮਾ ਜਲਦ ਹੀ ਇਕ ਨਵੇਂ ਗਾਣੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਪਰਮੀਸ਼ ਨੇ ਆਪਣੇ ਆਉਣ ਵਾਲੇ ਗੀਤ “ਢੋਲ ਵੱਜਿਆ” ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ। ਪਰਮੀਸ਼ ਦੇ ਇਸ ਗਾਣੇ ਦਾ ਸੰਗੀਤ ਵੀ ਦੇਸੀ ਕਰਿਊ ਨੇ ਦਿਤਾ ਹੈ।'ਢੋਲ ਵੱਜਿਆ' ਗਾਣੇ ਦੇ ਬੋਲ ਲਾਡੀ ਚਾਹਲ, ਮਨਦੀਪ ਮਾਵੀ ਅਤੇ ਖੁਦ ਪਰਮੀਸ਼ ਵਰਮਾ ਦੁਆਰਾ ਲਿਖੇ ਗਏ ਹਨ। ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ਤੇ ਪੋਸਟਰ ਨੂੰ ਸਾਂਝਾ ਕਰਦਿਆਂ ਲਿਖਿਆ ਹੈ ਕਿ, 'ਢੋਲ ਵੱਜਿਆ' ਇਸ ਹਫਤੇ ਆ ਰਿਹਾ ਹੈ, ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ।
Comments (0)
Facebook Comments (0)