ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
Wed 5 Jun, 2019 0ਰਾਕੇਸ਼ ਬਾਵਾ /ਪਰਮਿੰਦਰ ਚੋਹਲਾ
ਚੋਹਲਾ ਸਾਹਿਬ 5 ਜੂਨ 2019
ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਿਖੇ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਹੁਦਿੰਆ ਸਕੂਲ ਵਿੱਚ ਛੁੱਟੀਆਂ ਹੋਣ ਦੇ ਬਾਵਜੂਦ ਅਧਿਆਪਕਾਂ ਤੇ ਵਿਦਿਆਰਥਣਾਂ ਨੇ ਇਕੱਤਰ ਹੋਕੇ ਵਾਤਾਵਰਣ ਪ੍ਰਤੀ ਆਪਣਾ ਫਰਜ ਨਿਭਾਉਦਿਆ ਹੋਇਆ ਸਕੂਲ ਵਿੱਚ ਨਿੰਮ ਦੇ ਪੌਦੇ ਲਗਾਏ ਗਏ। ਇਸ ਸਮੇਂ ਵਿਦਿਆਰਥਣਾਂ ਨੂੰ ਵਾਤਾਵਰਣ ਬਾਰੇ ਜਾਗ੍ਰਿਤ ਕਰਦਿਆਂ ਹੋਇਆ ਸਕੂਲ ਦੇ ਵਾਈਸ ਪਿ੍ਰਸੀਪਲ ਕਸ਼ਮੀਰ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਵਿਸ਼ਵ ਭਰ ਦੇ ਲੋਕਾਂ ਦੁਆਰਾ ਕੀਤੀਆ ਜਾ ਰਹੀਆਂ ਅਣਗਹਿਲੀਆ ਨਾਲ ਦਿਨੋ ਦਿਨ ਵੱਧ ਰਹੀ ਆਲਮੀ ਤਪਸ ਨੂੰ ਘਟਾਉਣ ਲਈ ਘੱਟੋ ਘੱਟ ਇਕ ਇਕ ਬੂਟਾ ਲਗਾ ਕੇ ਆਪਣਾ ਯੋਗਦਾਨ ਪਾ ਸਕਦੇ ਹਾ। ਵਿਕਸਿਤ ਹੋ ਚੁੱਕੀ ਤਕਨੀਕ ਦਾ ਸੁਖ ਭੋਗਣ ਦੇ ਨਾਲ ਨਾਲ ਜੇ ਹਰ ਇਨਸਾਨ ਵਾਤਾਵਰਣ ਬਾਰੇ ਜਾਗਰੂਕ ਹੋਕੇ ਆਪਣਾ ਫਰਜ ਨਿਭਾਉਣ ਲੱਗ ਪਵੇ ਤਾਂ ਅਸੀਂ ਵਧਦੀ ਤਪਸ ਨੂੰ ਠਲ ਪਾ ਸਕਦੇ ਹਾ। ਇਸ ਸਮੇਂ ਵਿਦਿਆਰਥਣਾਂ ਨੇ ਸਕੂਲ ਵਿੱਚ ਮੌਜੂਦ ਸਾਰੇ ਹੀ ਪੌਦਿਆ ਨੂੰ ਪਾਣੀ ਪਾਇਆ। ਇਸ ਸਮੇਂ ਬਲਵਿੰਦਰ ਸਿੰਘ ਹਿੰਦੀ ਮਾਸਟਰ , ਭਗਵੰਤ ਕੋਰ ਤੇ ਰੀਤੀ ਕੋਹਲੀ ਅਵਤਾਰ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)