ਕਿਡਜ਼ ਚੁਆਈਸ ਐਵਾਰਡਜ਼ ਵਿਚ Stars ਦੀ ਮਸਤੀ, ਫਲਾਂਟ ਕੀਤਾ Funky ਲੁੱਕ

ਕਿਡਜ਼ ਚੁਆਈਸ ਐਵਾਰਡਜ਼ ਵਿਚ Stars ਦੀ ਮਸਤੀ, ਫਲਾਂਟ ਕੀਤਾ Funky ਲੁੱਕ

ਮੁੰਬਈ(ਬਿਊਰੋ)- ਬਾਲੀਵੁੱਡ ਸਿਤਾਰਿਆ ਨੇ ਹਾਲ ਹੀ ਵਿਚ ਨਿਕਲੋਡੀਅਨ ਕਿਡਜ਼ ਚੁਆਈਜ਼ ਐਵਾਰਡਜ਼ ਵਿਚ ਸ਼ਿਰਕਤ ਕੀਤੀ। ਇਸ ਈਵੈਂਟ ਵਿਚ ਸਾਰਾ ਅਲੀ ਖਾਨ, ਤਾਪਸੀ ਪੰਨੂ, ਕ੍ਰਿਤੀ ਸੈਨਨ ਸਮੇਤ ਕਈ ਸਿਤਾਰੇ ਅਲੱਗ ਅੰਦਾਜ਼ ਵਿਚ ਨਜ਼ਰ ਆਏ। ਇਹ ਈਵੈਂਟ ਸ਼ੁੱਕਰਵਾਰ ਨੂੰ ਮੁੰਬਈ ਵਿਚ ਆਯੋਜਿਤ ਕੀਤਾ ਗਿਆ ਸੀ।


ਐਵਾਰਡ ਸ਼ੋਅ ਵਿਚ ਸਾਰਾ ਅਲੀ ਖਾਨ ਮਲਟੀਸਟਾਰ ਆਊਟਫਿੱਟ ਵਿਚ ਨਜ਼ਰ ਆਈ। ਉਨ੍ਹਾਂ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਪਾਲੀ ਟੇਲ ਸਟਾਈਲ ਕੀਤਾ ਸੀ।


ਤਾਪਸੀ ਪਨੂੰ ਨੇ ਸ਼ਿਮਰੀ ਸਿਲਵਰ ਡਰੈੱਸ ਨਾਲ ਬੇਜ ਬਲੇਜਰ ਦੇ ਨਾਲ ਟੀਮਅੱਪ ਕੀਤਾ ਸੀ। ਉਨ੍ਹਾਂ ਨੇ ਆਪਣੇ ਲੁਕ ਨੂੰ ਯੈਲੋ ਬੈਲਟ ਦੇ ਨਾਲ ਕੰਪਲੀਟ ਕੀਤਾ ਸੀ।


ਕ੍ਰਿਤੀ ਸੈਨਨ ਨੇ ਰੈੱਡ ਆਫ ਸ਼ੋਲਡਰ ਵੈਸਟਰਨ ਆਊਟਫਿੱਟ ਪਾ ਰੱਖਿਆ ਸੀ। ਇਸ ਡਰੈੱਸ ਵਿਚ ਕ੍ਰਿਤੀ ਕਾਫੀ ਗਲੈਮਰਸ ਨਜ਼ਰ ਆ ਰਹੀ ਸੀ।


ਕਿਡਜ਼ ਚੁਆਈਸ ਐਵਾਰਡਜ਼ ਦੇ ਇਸ ਰੈੱਡ ਕਾਰਪੇਟ ਈਵੈਂਟ ਵਿਚ ਗਲੀ ਬੁਆਏ ਸਟਾਰ ਸਿਧਾਂਤ ਚਤੁਰਵੇਦੀ ਵੀ ਵੱਖਰੇ ਲੁੱਕ ਵਿਚ ਦਿਖਾਈ ਦਿੱਤੇ। ਉਨ੍ਹਾਂ ਨੇ ਮੈਚਿੰਗ ਪੈਟਸ ਨਾਲ ਇਸੈਂਟ੍ਰਿਕ ਸਟਾਈਲ ਦੀ ਬਲਿਊ ਪ੍ਰਿੰਟੇਡ ਜੈਕੇਟ ਪਹਿਨੀ ਸੀ। ਇਸ ਲੁੱਕ ਨੂੰ ਉਨ੍ਹਾਂ ਨੇ ਕਾਲੇ ਚਸ਼ਮੇ ਨਾਲ ਕੰਪਲੀਟ ਕੀਤਾ ਸੀ।


ਇਸ ਰੈੱਡ ਕਾਰਪੇਟ ਵਿਚ ਆਯੁਸ਼ਮਾਨ ਖੁਰਾਣਾ ਵੀ ਨਜ਼ਰ ਆਏ। ਉਹ ਚੈੱਕ ਸੂਟ ਦੇ ਨਾਲ ਯੈਲੋ ਟਾਈ ਪਾਏ ਨਜ਼ਰ ਆਏ।


ਕਾਰਤਿਕ ਆਰੀਅਨ ਵੀ ਮਲਟੀਸਟਾਰ ਸ਼ਰਟ ਦੇ ਨਾਲ ਲੈਦਰ ਜੈਕੇਟ ਅਤੇ ਬਲਿਊ ਜੀਨਜ਼ ਵਿਚ ਨਜ਼ਰ ਆਏ।


ਉਨ੍ਹਾਂ ਨੇ ਕਾਰਟੂਨ ਕੈਰੇਕਟਰਜ਼ ਦੇ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ ਸਨ।