ਸਲਮਾਨ ਨੂੰ ਮਿਲੇਗਾ WWE ਚੈਂਪੀਅਨ ਦਾ ਖਿਤਾਬ, ਅਜਿਹੀ ਹੋਵੇਗੀ 'ਚੈਂਪੀਅਨਸ਼ਿੱਪ ਬੈਲਟ'
Sun 22 Dec, 2019 0ਮੁੰਬਈ(ਬਿਊਰੋ)- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਦਬੰਗ 3' ਬਾਕਸ ਆਫਿਸ 'ਤੇ ਕਾਫੀ ਵਧੀਆ ਕਮਾਈ ਕਰ ਰਹੀ ਹੈ। ਬਾਵਜੂਦ ਦੇਸ਼-ਭਰ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਫਿਲਮ ਵਧੀਆ ਪੈਸਾ ਕਮਾ ਰਹੀ ਹੈ। ਇਸ ਵਿਚਕਾਰ ਸਲਮਾਨ ਖਾਨ ਦੇ ਫੈਨਜ਼ ਲਈ ਇਕ ਹੋਰ ਗੁੱਡ ਨਿਊਜ਼ ਆ ਗਈ ਹੈ। ਬਾਲੀਵੁੱਡ ਦੇ ਦਬੰਗ ਖਾਨ ਨੂੰ ਵਰਲਡ ਰੈਸਲਿੰਗ ਐਂਟਰਟੇਨਮੈਂਟ (WWE) ਜਲਦ ਹੀ ਕਸਟਮਾਈਜਡ ਡਬਲੂ ਡਬਲੂ ਈ ਚੈਂਪੀਅਨਸ਼ਿਪ ਬੈਲਟ ਦੇ ਕੇ ਸਨਮਾਨਿਤ ਕਰੇਗਾ।
WWE ਦਬੰਗ ਸੀਰੀਜ ਦੀ ਇਸ ਤੀਜੀ ਫਿਲਮ ਨੂੰ ਸੈਲੀਬ੍ਰੇਟ ਕਰਨ ਲਈ ਅਜਿਹਾ ਕਰਨ ਜਾ ਰਿਹਾ ਹੈ। ਬੈਲਟ ਦੀ ਸਾਈਡ ਵਿਚ ਇਸ 'ਤੇ ਸਲਮਾਨ ਖਾਨ ਦਾ ਨਾਮ ਵੀ ਹੈ। ਇਸ ਖਬਰ ਨੂੰ WWE ਇੰਡੀਆ ਦੇ ਟਵਿਟਰ ਹੈਂਡਲ ਵਲੋਂ ਇਕ ਵੀਡੀਓ ਸ਼ੇਅਰ ਕਰਦੇ ਹੋਏ ਜਾਰੀ ਕੀਤਾ ਗਿਆ ਹੈ। ਗੱਲ ਕਰੀਏ ਸਲਮਾਨ ਦੀ ਫਿਲਮ 'ਦਬੰਗ 3' ਦੀ ਤਾਂ ਇਸ ਫਿਲਮ ਨੇ ਬਾਕਸ ਆਫਿਸ 'ਤੇ 24 ਕਰੋੜ ਦੇ ਅੰਕੜਿਆਂ ਨਾਲ ਸ਼ੁਰੂਆਤ ਕੀਸਾਲ 2010 ਤੋਂ ਸ਼ੁਰੂ ਕਰੀਏ ਤਾਂ ਸਲਮਾਨ ਦੀ ਫਿਲਮ 'ਵੀਰ' ਨੇ ਆਪਣੇ ਪਹਿਲਾਂ ਦਿਨ 7 ਕਰੋੜ ਦੀ ਕਮਾਈ ਕੀਤੀ ਸੀ। ਇਸ ਤੋਂ ਬਾਅਦ 'ਰੇਡੀ' ਨੇ 13.15 ਕਰੋੜ ਰੁਪਏ ਅਤੇ 'ਏਕ ਥਾ ਟਾਈਗਰ' ਨੇ 32.93 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਸੀ। ਸਲਮਾਨ ਖਾਨ ਹਰ ਸਾਲ ਇਕ ਤੋਂ ਦੋ ਫਿਲਮਾਂ ਵਿਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਹਰ ਫਿਲਮ ਦੀ ਕਮਾਈ ਸੋਚ ਤੋਂ ਵੱਖਰੀ ਹੁੰਦੀ ਹੈ। ਸਾਲ 2019 ਦੀ ਹੀ ਗੱਲ ਕਰੀਏ ਤਾਂ ਫਿਲਮ 'ਭਾਰਤ' ਨੇ ਪਹਿਲਾਂ ਦਿਨ 42.30 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ 'ਦਬੰਗ 3' ਨੇ ਇਸ ਤੋਂ ਅੱਧੀ ਕਮਾਈ ਕੀਤੀ ਹੈ।
Comments (0)
Facebook Comments (0)