'ਜਵਾਨੀ ਜਾਨੇਮਨ' ਨਾਲ ਡੈਬਿਊ ਕਰੇਗੀ ਪੂਜਾ ਬੇਦੀ ਦੀ ਬੇਟੀ ਆਲੀਆ ਫਰਨੀਚਰਵਾਲਾ

'ਜਵਾਨੀ ਜਾਨੇਮਨ' ਨਾਲ ਡੈਬਿਊ ਕਰੇਗੀ ਪੂਜਾ ਬੇਦੀ ਦੀ ਬੇਟੀ ਆਲੀਆ ਫਰਨੀਚਰਵਾਲਾ

ਮੁੰਬਈ(ਬਿਊਰੋ)- ਮੰਨੇ-ਪ੍ਰਮੰਨੇ ਅਦਾਕਾਰਾ ਪੂਜਾ ਬੇਦੀ ਦੀ ਬੇਟੀ ਆਲੀਆ ਫਰਨੀਚਰਵਾਲਾ ਫਿਲਮ 'ਜਵਾਨੀ ਜਾਨੇਮਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ 'ਚ ਸੈਫ ਅਲੀ ਖਾਨ ਤੋਂ ਇਲਾਵਾ ਤੱਬੂ ਲੀਡ ਰੋਲ 'ਚ ਨਜ਼ਰ ਆਏਗੀ। 'ਜਵਾਨੀ ਜਾਨੇਮਨ' ਨੂੰ ਸੈਫ ਕੋ-ਪ੍ਰੋਡਊਜ ਕਰ ਰਹੇ ਹਨ। ਫਿਲਮ ਦਾ ਨਿਰਦੇਸ਼ਨ, ਨਿਤਿਨ ਕੱਕੜ ਕਰ ਰਹੇ ਹਨ। ਆਲੀਆ ਨੇ ਕੁਝ ਸਮੇਂ ਪਹਿਲਾਂ ਇੰਸਟਾਗ੍ਰਾਮ 'ਤੇ 'ਜਵਾਨੀ ਜਾਨੇਮਨ' ਦੀ ਕਾਸਟ ਦੇ ਨਾਲ ਤਸਵੀਰ ਸ਼ੇਅਰ ਕੀਤੀ ਸੀ।

ਉਨ੍ਹਾਂ ਨੇ ਇਸਨੂੰ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਮੈਂ ਸ਼ੂਟਿੰਗ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਹਨ, ਵੱਡੇ ਸਟਾਰਸ ਦੇ ਨਾਲ ਕੰਮ ਕਰਨਾ ਮੇਰੇ ਲਈ ਬੇਹੱਦ ਸਪੈਸ਼ਲ ਰਿਹਾ। ਪਹਿਲਾਂ ਇਹ ਫਿਲਮ 29 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਹ ਫਿਲਮ ਅਗਲੇ ਸਾਲ 7 ਫਰਵਰੀ 2020 ਨੂੰ ਰਿਲੀਜ਼ ਹੋਵੇਗੀ।