ਜਿਸ ਦਾ ਵੀ ਦਾਅ ਲਗਦੈ

ਜਿਸ ਦਾ ਵੀ ਦਾਅ ਲਗਦੈ

ਜਿਸ ਦਾ ਵੀ ਦਾਅ ਲਗਦੈ ਇਥੇ, ਲੁੱਟੀ ਜਾਂਦਾ ਏ, 
ਮਿਲਦਾ ਨਹੀਂ ਜਿਸ ਨੂੰ ਹਿੱਸਾ ਪੱਤੀ, ਰੁੱਸੀ ਜਾਂਦਾ ਏ,
ਰਿਸ਼ਵਤ ਅਤੇ ਹਿੱਸਾ, ਚਲਦੇ ਨੇ ਤਤਕਾਲ ਇਥੇ,
ਮੀਂਹ ਹਨੇਰੀ ਰੋਕ ਸਕੇ ਨਾ, ਨਾ ਰੋਕ ਸਕੇ ਭੁਚਾਲ ਇਥੇ,

ਕੁਦਰਤ ਨੂੰ ਵੀ ਅੱਖ ਵਿਖਾ ਕੇ, ਹਰ ਕੋਈ ਬੁੱਕੀ ਜਾਂਦਾ ਏ,
ਜਿਸ ਦਾ ਵੀ ਦਾਅ ਲਗਦੈ, ਇਥੇ ਲੁੱਟੀ ਜਾਂਦਾ ਏ,
ਭਰਨਾ ਪੈਣੈ ਸੱਭ ਇਥੇ 'ਸੁਰਿੰਦਰ' ਸੱਭ ਕੁੱਝ ਇਥੇ ਰਹਿ ਜਾਣਾ,
ਰੱਬ ਸੱਭ ਕੁੱਝ ਉਤੇ ਵੇਖਦਾ, ਨਾ ਕੁੱਝ ਆ ਕੇ ਕਹਿ ਜਾਣਾ,

ਹਰ ਕੋਈ ਸੱਭ ਕੁੱਝ ਜਾਣ ਕੇ, ਲੁੱਕੀ ਜਾਂਦਾ ਏ,
ਜਿਸ ਦਾ ਵੀ ਦਾਅ ਲਗਦਾ ਇਥੇ, ਲੁੱਟੀ ਜਾਂਦਾ ਏ,
ਮਿਲਦਾ ਨਹੀਂ ਜਿਸ ਨੂੰ ਹਿੱਸਾ ਪੱਤੀ, ਰੁੱਸੀ ਜਾਂਦਾ ਏ।
-ਸੁਰਿੰਦਰ 'ਮਾਣੂੰਕੇ ਗਿੱਲ' ਸੰਪਰਕ : 88723-21000