
ਮਨੁੱਖੀ ਅਧਿਕਾਰ
Fri 22 Mar, 2019 0
ਮਨੁੱਖੀ ਅਧਿਕਾਰਾਂ ਦੀ ਲੋਕ ਸੱਭ ਗੱਲ ਕਰਦੇ, ਮੈਂ ਵੀ ਕਰਾਂ ਮਨੁੱਖੀ ਅਧਿਕਾਰ ਦੀ ਗੱਲ,
ਅੱਜ ਗੱਲ ਸਰਕਾਰਾਂ ਦੀ ਕਰ ਲਈਏ, ਬਾਕੀ ਕਰਾਂਗੇ ਫਿਰ ਸੰਸਾਰ ਦੀ ਗੱਲ,
ਨੋਟਬੰਦੀ ਨੇ ਸੱਭ ਕਲੋਟ ਕੀਤਾ, ਸਾਰੇ ਖੇਤ ਨੂੰ ਮੁੱਛ ਗਈ ਵਾੜ ਦੀ ਗੱਲ,
ਮਾਇਆ ਦੇਸ਼ ਦੀ ਕਰ ਕੇ ਕੁੱਲ ਇਕੱਠੀ, ਪੰਡਾਂ ਬੰਨ੍ਹ ਕੇ ਹੋ ਗਏ ਫ਼ਰਾਰ ਦੀ ਗੱਲ,
ਕਾਲੇ ਚੋਰ ਇਕੱਠੇ ਹੋ ਕੇ ਕਰਨ ਲੱਗੇ, ਕਾਲੇ ਧਨ ਤੇ ਕਾਲੇ ਬਾਜ਼ਾਰ ਦੀ ਗੱਲ,
ਜੇ ਕੋਈ ਚੋਰ ਲੁੱਟੇ ਫਿਰ ਤਾਂ ਸਮਝ ਆਉਂਦੀ, ਸਾਡੇ ਦੇਸ਼ ਦੇ ਵੱਡੇ ਪਹਿਰੇਦਾਰ ਦੀ ਗੱਲ,
ਜੋ ਅਮੀਰ ਸੀ ਹੋਰ ਅਮੀਰ ਹੋਇਆ, ਜੋ ਗ਼ਰੀਬ ਹੈ ਉਸ ਦੇ ਨਿਘਾਰ ਦੀ ਗੱਲ,
ਜਿਹੜਾ ਹੇਠ ਆ ਜਾਵੇ ਉਹੀ ਰੋਈ ਜਾਂਦੈ, ਜਿਹੜਾ ਉਤੇ ਹੈ ਉਸ ਦੀ ਬਹਾਰ ਦੀ ਗੱਲ,
ਆਮ ਲੋਕਾਂ ਦਾ ਖ਼ੂਨ ਨਿਚੋੜ ਪੀਤਾ, ਹੁਣ ਤਾਂ ਹੱਡਾਂ ਦੇ ਕਰੋ ਸਸਕਾਰ ਦੀ ਗੱਲ,
ਦੇਵ 'ਫ਼ੌਜੀਆ' ਊਤ ਗਿਆ ਕੁੱਲ ਆਵਾ, ਕਿਸ ਨੂੰ ਦਸੇਂਗਾ ਮੁਲਕ ਸੁਧਾਰ ਦੀ ਗੱਲ।
-ਬਲਦੇਵ ਸਿੰਘ 'ਫ਼ੌਜੀ', ਸੰਪਰਕ : 94781-10423
Comments (0)
Facebook Comments (0)