ਬੱਚਿਆਂ ਵਿਚ ਪਿਸ਼ਾਬ ਇਨਫੈਕਸ਼ਨ ਇਕ ਗੰਭੀਰ ਬਿਮਾਰੀ-----ਡਾਕਟਰ ਸੁਪ੍ਰਿਯਾ ਰੰਧਾਵਾ

ਬੱਚਿਆਂ ਵਿਚ ਪਿਸ਼ਾਬ ਇਨਫੈਕਸ਼ਨ ਇਕ ਗੰਭੀਰ ਬਿਮਾਰੀ-----ਡਾਕਟਰ ਸੁਪ੍ਰਿਯਾ ਰੰਧਾਵਾ

ਇਹ ਮੇਲ ਬੱਚਿਆਂ ਵਿਚ ਫੀ-ਮੇਲ ਬੱਚਿਆਂ ਨਾਲੋਂ ਜਿਆਜਾ ਹੁੰਦੀ ਹੈ। ਬੱਚਿਆਂ ਵਿਚ ਇਸਦੇ ਲੱਛਣ ਸਮੇਂ ਸਿਰ ਪਤਾ ਲੱਗਣ ਤੇ ਉਸ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਹ ਜਾਣਕਾਰੀ ਬੱਚਿਆਂ ਦੇ ਸਪੈਸਲਿਸਟ ਡਾਕਟਰ ਸੁਪ੍ਰਿਯਾ ਰੰਧਾਵਾ ਨੇ ਗੁਰਸ਼ੇਰ ਹਸਪਤਾਲ, ਨਜਦੀਕ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਬੋਪਾਰਾਏ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਪੇਟ ਵਿਚ ਦਰਦ ਹੋਣਾ, ਬੁਖਾਰ ਹੋਣਾ, ਪਿਸ਼ਾਬ ਕਰਦੇ ਸਮੇਂ ਦਰਦ ਹੋਣਾ, ਪਿਸ਼ਾਬ ਵਾਰ-ਵਾਰ ਆਉਣਾ, ਉਲਟੀ ਆਉਣਾ, ਪਿਸ਼ਾਬ ਵਿਚ ਬਦਬੂ ਆਉਣਾ, ਬੱਚੇ ਕੋਲੋਂ ਕੁਝ ਖਾਦਾ ਪੀਤਾ ਨਾ ਜਾਣਾ ਆਦਿ ਬੱਚਿਆਂ ਵਿਚ ਪਿਸ਼ਾਬ ਦੇ ਰਸਤੇ ਵਿਚ ਇਨਫੈਕਸ਼ਨ ਦੇ ਲੱਛਣ ਹੋ ਸਕਦੇ ਹਨ। ਡਾ. ਰੰਧਾਵਾ ਨੇ ਕਿਹਾ ਕਿ ਪਿਸ਼ਾਬ ਦੀ ਇਨਫੈਕਸ਼ਨ ਤੋਂ ਬੱਚਿਆਂ ਨੂੰ ਬਚਾਉਣ ਲਈ ਬੱਚਿਆਂ ਦਾ ਡਾਈਪਰ ਸਮੇਂ ਸਿਰ ਬਦਲੋ, ਡਾਈਪਰ ਬਦਲਣ ਸਮੇਂ ਐਂਟੀਸੈਪਟਿਕ ਵਾਈਪਸ ਨਾਲ ਸਾਫ ਕਰੋ, ਬੱਚੇ ਨੂੰ ਸਹੀ ਮਾਤਰਾ ਵਿਚ ਤਰਲ ਪਦਾਰਥ ਪਿਲਾਉ, ਬੱਚਾ ਪਿਸ਼ਾਬ ਆਉਣ ਤੇ ਦੱਸ ਨਹੀ ਸਕਦਾ ਇਸ ਲਿਏ ਸਮੇਂ ਸਮੇਂ ਤੇ ਬੱਚੇ ਨੂੰ ਪਿਸ਼ਾਬ ਕਰਵਾ ਕੇ ਉਸਦੇ ਜੈਨੀਟਲ ਪਾਰਟ ਨੂੰ ਸਾਫ ਕਰੋਂ ਆਦਿ ਸਾਵਧਾਨੀਆਂ ਦੀ ਵਰਤੋਂ ਨਾਲ ਬੱਚਿਆਂ ਨੂੰ ਪਿਸ਼ਾਬ ਦੀ ਇਨਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ।