ਗੁਰੂਸਿੱਖ ਚਿਹਰਾ ਹੋਣ ਕਾਰਨ ਸਰਵਨ ਧੰੁਨ ਹਲਕਾ ਖਡੂਰ ਸਾਹਿਬ ਤੋਂ ਹੋ ਸਕਦੇ ਕਾਂਗਰਸੀ ਉਮੀਦਵਾਰ ਪੰਥਕ ਕਿਲ੍ਹੇ ‘ਤੇ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਉਣ ਦੀ ਸਮੱਰਥਾ ਰੱਖਦੇ ਨੇ ਸਰਵਨ ਧੰੁਨ
Mon 18 Feb, 2019 0ਭਿੱਖੀਵਿੰਡ 18 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਅਗਲੇ ਮਹੀਨਿਆਂ ਦੌਰਾਨ ਆ ਰਹੀਆਂ
ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜਿਥੇ ਸੂਬਾ ਪੰਜਾਬ ਦੀਆਂ 13 ਲੋਕ ਸਭਾ ਸੀਟਾਂ
‘ਤੇ ਚੋਣ ਲੜਣ ਦੇ ਚਾਹਵਾਨ ਕਾਂਗਰਸ ਪਾਰਟੀ ਨਾਲ ਸੰਬੰਧਿਤ ਉਮੀਦਵਾਰਾਂ ਵੱਲੋਂ ਕਾਂਗਰਸ
ਹਾਈ ਕਮਾਂਡ ਨੂੰ ਲਿਖਤੀ ਅਰਜੀਆਂ ਦੇ ਕੇ ਆਪਣੇ ਪਰ ਤੋਲੇ ਜਾ ਰਹੇ ਹਨ, ਉਥੇ ਹਲਕਿਆਂ
ਵਿਚ ਵੀ ਵਿਚਰਣਾ ਸ਼ੁਰੂ ਕਰ ਦਿੱਤਾ ਗਿਆ। ਪੰਜਾਬ ਦੀ ਸਭ ਤੋਂ ਅਹਿਮ ਮੰਨੀ ਜਾਂਦੀ ਪੰਥਕ
ਸੀਟ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪਿਛਲੇ ਸਾਲਾਂ ਤੋਂ ਭਾਂਵੇ ਅਕਾਲੀ ਦਲ ਦਾ ਕਬਜਾ
ਰਿਹਾ ਹੈ, ਉਥੇ ਇਸ ਸੀਟ ਨੂੰ ਹਾਸਲ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਪੂਰੀ ਤਿਆਰੀ ਕਰ
ਲਈ ਗਈ ਹੈ। ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ
ਸਾਬਕਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ, ਅਨੂਪ ਸਿੰਘ ਭੁੱਲਰ, ਜਨਰਲ ਸਕੱਤਰ
ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਦਿਲਬਾਗ ਸਿੰਘ, ਮਨਜਿੰਦਰ ਸਿੰਘ ਪਲਾਸ਼ੋਰ, ਯੂਥ
ਕਾਂਗਰਸ ਪ੍ਰਧਾਨ ਹਰਪ੍ਰੀਤ ਸਿੰਘ ਆਦਿ ਕਾਂਗਰਸ ਪਾਰਟੀ ਆਗੂ ਆਪਣੇ-ਆਪ ਨੂੰ ਉਮੀਦਵਾਰ
ਵਜੋਂ ਪੇਸ਼ ਕਰ ਰਹੇ ਹਨ, ਉਥੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਪ੍ਰਮੁੱਖ ਆਗੂ ਤੇ ਵਿੱਤ
ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸੱਜੀ ਬਾਂਹ ਵਜੋਂ ਜਾਣੇ ਜਾਂਦੇ ਸਰਵਨ ਸਿੰਘ ਧੰੁਨ
ਵੱਲੋਂ ਵੀ ਚੋਣ ਲੜਣ ਦੀ ਉਮੀਦ ਨਾਲ ਕਮਰ ਕੱਸੇ ਕਰਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ
ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਘੰੁਮ ਕੇ ਵੋਟਰਾਂ ਨਾਲ ਸੰਪਰਕ ਬਣਾਇਆ ਜਾ
ਰਿਹਾ ਹੈ। ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣ ਵਾਲੇ ਤੇ ਆਪਣੇ ਮਿੱਠਬੋਲੜ੍ਹੇ
ਸੁਭਾਅ ਨਾਲ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਹਿੰਮਤ ਰੱਖਣ ਵਾਲੇ ਸਰਵਨ ਸਿੰਘ
ਧੰੁਨ ਅਕਾਲੀ ਸਰਕਾਰ ਸਮੇਂ ਜਿਲ੍ਹਾ ਪ੍ਰੀਸ਼ਦ ਮੈਂਬਰ ਰਹਿ ਚੁੱਕੇ ਹਨ, ਉਥੇ ਪੀਪਲਜ
ਪਾਰਟੀ ਵੱਲੋਂ ਹਲਕਾ ਖੇਮਕਰਨ ਤੋਂ ਵਿਧਾਨ ਸਭਾ ਦੀ ਚੋਣ ਲੜ੍ਹ ਕੇ ਵੱਡੀ ਗਿਣਤੀ ਵਿਚ
ਵੋਟਰਾਂ ਦਾ ਪਿਆਰ ਹਾਸਲ ਕਰਨ ਵਿਚ ਸਫਲ਼ ਰਹੇ ਸਨ। ਪਿਛਲੀਆਂ 2017 ਦੀਆਂ ਵਿਧਾਨ ਸਭਾ
ਚੋਣਾਂ ਦੌਰਾਨ ਭਾਂਵੇ ਸਰਵਨ ਸਿੰਘ ਧੰੁਨ ਨੂੰ ਟਿਕਟ ਮਿਲਣ ਦੀਆਂ ਕਾਫੀ ਸੰਭਾਵਨਾਵਾਂ
ਬਣੀਆਂ ਰਹੀਆਂ ਸਨ, ਪਰ ਕਾਂਗਰਸ ਹਾਈ ਕਮਾਂਡ ਵੱਲੋਂ ਸਾਬਕਾ ਮੰਤਰੀ ਗੁਰਚੇਤ ਸਿੰਘ
ਭੁੱਲਰ ਦੇ ਸਪੁੱਤਰ ਤੇ ਜਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਭੁੱਲਰ ਨੂੰ ਟਿਕਟ ਦੇ ਦਿੱਤੇ
ਜਾਣ ‘ਤੇ ਕਾਂਗਰਸ ਹਾਈ ਕਮਾਂਡ ਦੇ ਫੈਸਲੇ ਦਾ ਸਵਾਗਤ ਕਰਦਿਆਂ ਸਰਵਨ ਸਿੰਘ ਧੰੁਨ ਵੱਲੋਂ
ਆਪਣੇ ਹਜਾਰਾਂ ਸਾਥੀਆਂ ਨਾਲ ਦਿਨ-ਰਾਤ ਮਿਹਨਤ ਕਰਕੇ ਸੁਖਪਾਲ ਭੁੱਲਰ ਦੀ ਜਿੱਤ ਵਿਚ
ਅਹਿਮ ਰੋਲ ਅਦਾ ਕੀਤਾ ਸੀ।
ਗੁਰੂਸਿੱਖ ਚਿਹਰਾ ਹੋਣ ਕਾਰਨ ਸਰਵਨ ਸਿੰਘ ਧੰੁਨ ਲੋਕ ਸਭਾ ਖਡੂਰ ਸਾਹਿਬ ਦੀ ਪੰਥਕ ਸੀਟ
ਤੋਂ ਕਾਂਗਰਸ ਪਾਰਟੀ ਦੇ ਸਭ ਤੋਂ ਮਜਬੂਤ ਉਮੀਦਵਾਰ ਵਜੋਂ ਵੇਖੇ ਜਾ ਰਹੇ ਹਨ। ਜੇਕਰ
ਕਾਂਗਰਸ ਹਾਈ ਕਮਾਂਡ ਉਹਨਾਂ ਦੇ ਪਿਛਲੇ ਰਿਕਾਰਡ ਨੂੰ ਗਹੁ ਨਾਲ ਵੇਖਦਿਆਂ ਤੇ ਲੋਕਾਂ ਦੀ
ਮੰਗ ‘ਤੇ ਟਿਕਟ ਦੇ ਕੇ ਨਿਵਾਜਦੀ ਹੈ, ਤਾਂ ਸਰਵਨ ਸਿੰਘ ਧੰੁਨ ਕਾਂਗਰਸੀ ਵੋਟਰਾਂ ਦੇ
ਨਾਲ-ਨਾਲ ਦੂਸਰੀਆਂ ਤਾਕਤਵਾਰ ਪਾਰਟੀਆਂ ਦੀਆਂ ਵੋਟਾਂ ਵਿਚ ਸੰਨ ਲਾ ਕੇ ਸ਼ਾਨਦਾਰ ਜਿੱਤ
ਹਾਸਲ ਕਰਕੇ ਅਕਾਲੀ ਦਲ ਦੇ ਪੰਥਕ ਕਿਲ੍ਹੇ ਨੂੰ ਢਾਹ ਕੇ ਕਾਂਗਰਸ ਪਾਰਟੀ ਦਾ ਝੰਡਾ
ਬੁਲੰਦ ਕਰ ਸਕਦੇ ਹਨ।
ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਾਂਗਰਸ ਹਾਈ ਕਮਾਂਡ ਦਾ ਊਠ ਕਿਸ ਕਰਵਟ ਵੱਲ
ਬੈਠਦਾ ਹੈ ਤੇ ਕਿਹੜਾ ਉਮੀਦਵਾਰ ਕਾਂਗਰਸ ਪਾਰਟੀ ਦੀ ਟਿਕਟ ਹਾਸਲ ਕਰਕੇ ਮੈਦਾਨ-ਏ-ਜੰਗ
ਵਿਚ ਨਿਤਰਦਾ ਹੈ ?
Comments (0)
Facebook Comments (0)