
ਸਪੈਸ਼ਲ ਟੀਕਾਕਰਨ ਹਫ਼ਤਾ : ਪਹਿਲੇ ਦਿਨ ਲਗਾਏ 168 ਬੱਚਿਆਂ ਨੂੰ ਟੀਕੇ
Mon 21 Oct, 2024 0
ਚੋਹਲਾ ਸਾਹਿਬ 21 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ , ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਮੀਨਾਕਸ਼ੀ ਢੀਂਗਰਾ ਦੀ ਅਗਵਾਈ ਹੇਠ ਅੱਜ ਸੀਐਚਸੀ ਫਿਰੋਜ਼ਸ਼ਾਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਚੇਤਨ ਕੱਕੜ ਦੀ ਰਹਿਨੁਮਾਈ ਹੇਠ ਸਪੈਸ਼ਲ ਟੀਕਾਕਰਨ ਹਫ਼ਤੇ ਦਾ ਆਗਾਜ਼ ਹੋ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਚੇਤਨ ਕੱਕੜ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਬੱਚਿਆਂ ਦੇ ਟੀਕਾਕਰਨ ਵਿੱਚ ਸੁਧਾਰ ਕਰਨ ਦੇ ਮਕਸਦ ਲਈ 21 ਤੋਂ 25 ਅਕਤੂਬਰ ਤਕ ਸਪੈਸ਼ਲ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਵਿੱਚ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਜਿਹਨਾਂ ਬੱਚਿਆਂ ਦਾ ਕੋਈ ਟੀਕਾ ਛੁੱਟ ਗਿਆ ਹੈ , ਉਹਨਾਂ ਦਾ ਟੀਕਾਕਰਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸੀਐਚਸੀ ਫਿਰੋਜ਼ਸ਼ਾਹ ਅਧੀਨ ਆਉਂਦੇ ਸਾਰੇ ਪਿੰਡਾਂ ਵਿੱਚ ਪਹਿਲਾਂ ਘਰ^ਘਰ ਜਾ ਕੇ ਸਰਵੇ ਕੀਤਾ ਗਿਆ। ਸਰਵੇ ਵਿੱਚ ਸਾਹਮਣੇ ਆਏ ਬੱਚਿਆਂ ਨੂੰ ਸਪੈਸ਼ਲ ਟੀਕਾਕਰਨ ਹਫ਼ਤੇ ਵਿੱਚ ਟੀਕੇ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਖਾਸ ਕਰ ਭੱਠਿਆਂ , ਝੁੱਗੀਆਂ ਅਤੇ ਹੋਰ ਹਾਈ ਰਿਸਕ ਇਲਾਕਿਆਂ ਵਿੱਚ ਬੱਚੇ ਟੀਕਾਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਦਾਣਾ ਮੰਡੀਆਂ ਵਿੱਚ ਵੀ ਪ੍ਰਵਾਸੀ ਆਬਾਦੀ ਪੁੱਜੀ ਹੋਈ ਹੈ, ਉੱਥੇ ਵੀ ਸਿਹਤ ਵਿਭਾਗ ਵੱਲੋਂ ਸਪੈਸ਼ਲ ਟੀਕਾਕਰਨ ਸੈਸ਼ਨ ਲਗਾਏ ਜਾਣਗੇ।ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਪੈਸ਼ਲ ਟੀਕਾਕਰਨ ਹਫ਼ਤੇ ਵਿੱਚ ਸੀਐਚਸੀ ਫਿਰੋਜ਼ਸ਼ਾਹ ਵਿੱਚ 62 ਸੈਸ਼ਨ ਲਗਾਏ ਜਾਣਗੇ ਜਿਹਨਾਂ ਵਿੱਚ 800 ਦੇ ਕਰੀਬ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਹਫ਼ਤੇ ਦੇ ਪਹਿਲੇ ਦਿਨ 168 ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਦੇ ਟੀਕੇ ਲਗਾਏ ਗਏ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਬੱਚੇ ਕਿਸੇ ਕਾਰਨ ਟੀਕੇ ਤੋਂ ਵਾਂਝੇ ਰਹਿ ਗਏ ਹਨ ਤਾਂ ਇਸ ਹਫ਼ਤੇ ਵਿੱਚ ਜ਼ਰੂਰ ਟੀਕੇ ਲਗਵਾ ਲੈਣ । ਇਸ ਮੌਕੇ ਸੀਐਚਸੀ ਫਿਰੋਜ਼ਸ਼ਾਹ ਦੇ ਏਐਨਐਮ , ਸੀਐਚਓ , ਮਲਟੀਪਰਪਜ਼ ਹੈਲਥ ਵਰਕਰਾਂ ਅਤੇ ਆਸ਼ਾ ਵਰਕਰਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਸੈਸ਼ਨ ਲਗਾਏ ਗਏ।
Comments (0)
Facebook Comments (0)