ਗਰਭ ਵਿੱਚ ਪਲ ਰਹੇ ਬੱਚੇ ਲਈ ਆਇਓਡੀਨ ਅਤਿ ਜ਼ਰੂਰੀ : ਡਾ ਚੇਤਨ ਕੱਕੜ
Mon 21 Oct, 2024 0ਸੀਐਚਸੀ ਫਿਰੋਜ਼ਸ਼ਾਹ ਵਿੱਚ ਮਨਾਇਆ ਗਲੋਬਲ ਆਇਰਨ ਡੈਫੀਸ਼ੈਂਸੀ ਡਿਸਆਰਡਰ ਪ੍ਰੀਵੈਂਸ਼ਨ ਦਿਵਸ
ਚੋਹਲਾ ਸਾਹਿਬ 21 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਆਇਓਡੀਨ ਇੱਕ ਮਹੱਤਵਪੂਰਨ ਸੂਖਮ ਤੱਤ ਹੈ । ਇਸ ਦੀ ਜ਼ਰੂਰਤ ਆਮ ਮਨੁੱਖ ਦੇ ਸਰੀਰਕ ਵਾਧੇ ਅਤੇ ਵਿਕਾਸ ਲਈ ਹੈ।ਪੌਸ਼ਟਿਕ ਖੁਰਾਕ ਵਿੱਚ ਆਇਓਡੀਨ ਦੀ ਘਾਟ ਨਾਲ ਮਨੁੱਖੀ ਸਰੀਰ ਵਿੱਚ ਹੋਣ ਵਾਲੇ ਰੋਗਾਂ ਨੂੰ ਆਇਓਡੀਨ ਰੋਗ ਕਹਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫ਼ਸਰ ਸੀਐਚਸੀ ਫਿਰੋਜ਼ਸ਼ਾਹ ਡਾ ਚੇਤਨ ਕੱਕੜ ਨੇ ਅੱਜ ਇੱਥੇ ਕਰਵਾਏ ਸੈਮੀਨਾਰ ਦੌਰਾਨ ਕਹੇ। ਸਿਵਲ ਸਰਜਨ ਤਰਨ ਤਾਰਨ ਡਾH ਰਾਜਵਿੰਦਰ ਕੌਰ ਦੀਆਂ ਹਦਾਇਤਾਂ ਉੱਤੇ ਕਰਵਾਏ ਸੈਮੀਨਾਰ ਦੌਰਾਨ ਬੋਲਦਿਆਂ ਡਾH ਚੇਤਨ ਕੱਕੜ ਨੇ ਕਿਹਾ ਕਿ ਗਰਭਵਤੀ ਔਰਤਾਂ ਵਿੱਚ ਆਇਓਡੀਨ ਦੀ ਘਾਟ ਨਾਲ ਗਰਭ ਵਿੱਚ ਪਲ ਰਹੇ ਬੱਚੇ ਦੀ ਆਇਓਡੀਨ ਦੀ ਸਹੀ ਮਾਤਰਾ ਨਾ ਮਿਲਣ ਕਾਰਨ ਗਰਭਪਾਤ ਹੋ ਸਕਦਾ ਹੈ ਅਤੇ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਰੁਕ ਜਾਂਦਾ ਹੈ। ਗਰਭ ਵਿੱਚ ਪਲ ਰਹੇ ਬੱਚੇ ਵਿੱਚ ਪਿਆ ਦਿਮਾਗੀ ਨੁਕਸ ਜੀਵਨ ਭਰ ਰਹਿੰਦਾ ਹੈ। ਆਇਓਡੀਨ ਦੀ ਘਾਟ ਨਾਲ ਬੋਲਾਪਣ , ਗੂੰਗਾਪਣ , ਭੈਂਗਾਪਣ , ਬੌਣਾਪਣ , ਸਰੀਰ ਦੇ ਵਿਕਾਸ ਵਿੱਚ ਰੁਕਾਵਟ ਆਦਿ ਬਿਮਾਰੀਆਂ ਹੋ ਸਕਦੀਆਂ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਵੱਖ ਵੱਖ ਹੈਲਥ ਵੈਲਨੈਸ ਸੈਂਟਰ ਦੀਆਂ ਟੀਮਾਂ ਨੇ ਦੱਸਿਆ ਕਿ ਆਇਓਡੀਨ ਹਾਸਲ ਕਰਨ ਲਈ ਭੋਜਨ ਵਿੱਚ ਦੁੱਧ , ਦਹੀਂ ਸ਼ਾਮਲ ਕਰਨਾ ਚਾਹੀਦਾ ਹੈ । ਪੂਰੇ ਪਰਿਵਾਰ ਦੇ ਭੋਜਨ ਵਿੱਚ ਆਇਓਡੀਨ ਵਾਲੇ ਲੂਣ ਦੀ ਵਰਤੋਂ ਕਰਨੀ ਚਾਹੀਦੀ ਹੈ।
Comments (0)
Facebook Comments (0)