ਘਰੋਂ ਮਾਪਿਆਂ ਨਾਲ ਲੜ ਕੇ ਮੁੰਬਈ ਪਹੁੰਚਿਆ 12 ਸਾਲਾ ਬੱਚਾ ਕੀਤਾ ਵਾਰਿਸਾਂ ਹਵਾਲੇ
Wed 17 Oct, 2018 0ਬਠਿੰਡਾ, 17 ਅਕਤੂਬਰ 2018 -
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਠਿੰਡਾ ਸ਼੍ਰੀਮਤੀ ਰਵਨੀਤ ਕੌਰ ਸਿੱਧ ਨੇ ਦੱਸਿਆ ਕਿ ਪਿਛਲੇ 6 ਮਹੀਨੇ ਪਹਿਲਾਂ ਘਰ ਤੋਂ ਭੱਜੇ ਬੱਚੇ ਨੂੰ ਜ਼ਿਲਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਵਾਰਿਸਾਂ ਹਵਾਲੇ ਕੀਤਾ ਗਿਆ।
ਸ਼੍ਰੀਮਤੀ ਰਵਨੀਤ ਕੌਰ ਨੇ ਦੱਸਿਆ ਕਿ ਬੱਚਾ ਪ੍ਰੇਮ ਪੁੱਤਰ ਸ਼੍ਰੀ ਰਤਲ ਲਾਲ ਉਮਰ 12 ਸਾਲ ਜੋ ਕਿ ਲਗਭਗ 6 ਮਹੀਨੇ ਪਹਿਲਾਂ ਆਪਣੇ ਮਾਪਿਆਂ ਨਾਲ ਲੜ ਕੇ ਘਰ ਤੋਂ ਭੱਜ ਗਿਆ ਸੀ । ਇਹ ਬੱਚਾ ਮੁੰਬਈ ਪੁਲਿਸ ਅਤੇ ਜ਼ਿਲਾ ਬਾਲ ਸੁਰੱਖਿਆ ਦਫ਼ਤਰ ਜੂਹੂ (ਮੁੰਬਈ) ਦੀ ਮੱਦਦ ਨਾਲ ਉਸ ਦੀ ਮਾਤਾ ਬੱਬਲੀ ਕੌਰ ਨੂੰ ਚੇਅਰਮੈਨ ਬਾਲ ਭਲਾਈ ਕਮੇਟੀ ਡਾ. ਸ਼ਿਵ ਦੱਤ ਗੁਪਤਾ, ਮੈਡਮ ਫੁਲਿੰਦਰਪ੍ਰੀਤ, ਰਾਕੇਸ਼ ਕੁਮਾਰ ਗਾਰਗੀ ਮੈਂਬਰ ਬਾਲ ਭਲਾਈ ਕਮੇਟੀ, ਬਠਿੰਡਾ ਵੱਲੋਂ ਸਪੁਰਦ ਕੀਤਾ ਗਿਆ।
Comments (0)
Facebook Comments (0)