ਐਮ ਐਸ ਐਮ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਲਾਨਾ ਇਨਾਮਵੰਡ ਸਮਾਰੌਹ ਦਾ ਆਯੋਜਨ ਕੀਤਾ ਗਿਆ।

ਐਮ ਐਸ ਐਮ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਲਾਨਾ ਇਨਾਮਵੰਡ ਸਮਾਰੌਹ ਦਾ ਆਯੋਜਨ ਕੀਤਾ ਗਿਆ।

ਚੋਹਲਾ ਸਾਹਿਬ 14 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐਮ ਐਸ ਐਮ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧੁੰਨ ਰੋੜ ਚੋਹਲਾ ਸਾਹਿਬ ਵਿਖੇ ਚੇਅਰਮੈਨ ਡਾਕਟਰ ਉਪਕਾਰ ਸਿੰਘ ਸੰਧੂ ਦੀ ਯੋਗ ਰਹਿਨੁਮਾਈ ਹੇਠ ਸਲਾਨਾ ਇਨਾਮਵੰਡ ਸਮਾਰੌਹ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਇਸ ਸਮੇਂ ਚੇਅਰਮੈਨ ਦਿਲਬਾਗ ਸਿੰਘ ਪੀ ਏ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ,ਐਡਵੋਕੇਟ ਕੋਮਲਪ੍ਰੀਤ ਸਿੰਘ ਪੀ ਏ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ,ਚੇਅਰਮੈਨ ਰਜਿੰਦਰ ਸਿੰਘ ਉਸਮਾਂ,ਹਰਜੀਤ ਸਿੰਘ ਪਰਸਨਲ ਸਕੱਤਰ,ਕਰਨ ਸਿੰਘ ਪੀ ਏ, ਨਿਸ਼ਾਨ ਸਿੰਘ ਪੀ ਏ,ਸਰਪੰਚ ਕੇਵਲ ਨਈਅਰ ਚੋਹਲਾ ਸਾਹਿਬ ਆਦਿ ਵੀ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਹਾਜਰ ਹੋਏ।ਪ੍ਰੋਗਰਾਮ ਦੀ ਸ਼ੁਰੂਆਤ ਚੇਅਰਮੈਨ ਉਪਕਾਰ ਸਿੰਘ ਸੰਧੂ,ਐਮ ਡੀ ਮੈਡਮ ਕੁਲਦੀਪ ਕੌਰ,ਪ੍ਰਿੰਸੀਪਲ ਰਾਕੇਸ਼ ਕੁਮਾਰ,ਵਾਈਸ ਪ੍ਰਿੰਸੀਪਲ ਮੈਡਮ ਕੁਲਬੀਰ ਕੌਰ ਨੇ ਸ਼ਮਾ ਜਲਾਕੇ ਕੀਤੀ ਗਈ।ਸ਼ੁਰੂ ਵਿੱਚ ਸਟੈਜ਼ ਤੇ ਬੱਚਿਆਂ ਨੇ ਕੀਰਤਨ ਕਰਕੇ ਸਭ ਨੂੰ ਰੱਬ ਨਾਲ ਜੋੜਿਆ।ਇਸਤੋਂ ਬਾਅਦ ਸਕੂਲ ਦੇ ਬੱਚਿਆਂ ਵੱਲੋਂ ਭੰਗੜਾ,ਗਿੱਧਾ,ਲੋਕ ਗੀਤ,ਸੋਲੋ ਗੀਤ,ਕਵੀਸ਼ਰੀ,ਗੁਰਮੁਖੀ ਦਾ ਬੇਟਾ,ਮੈਂ ਨਿਕਲਾ ਗੱਡੀ ਲੈਕੇ,ਮੈਂ ਤੇਰੇ ਲੜ ਲੱਗੀ,ਕੁੜੀ ਚੰਦ ਵਰਗੀ,ਪੰਜਾਬੀਆਂ ਦੀ ਸ਼ਾਨ ਆਦਿ ਦੀ ਪੇਸ਼ਕਾਰੀ ਕੀਤੀ ਅਤੇ ਸਭ ਦਾ ਮਨ ਮੋਹ ਲਿਆ।ਬੱਚਿਆਂ ਨੇ ਕੋਰੀਓਗ੍ਰਾਫੀ ਰਾਹੀਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਖਾਸ ਕਰਕੇ ਬੱਚਿਆਂ ਨੇ ਮੋਬਾਇਲ ਵਰਗੀ ਭਿਆਨਕ ਬਿਮਾਰੀ ਕਿਸ ਤਰ੍ਹਾਂ ਸਾਡੇ ਵਿੱਚ ਫੈਲ ਰਹੀ ਹੈ ਅਤੇ ਇਸਤੋਂ ਕਿਸ ਤਰ੍ਹਾਂ ਛੁਟਕਾਰਾ ਪਾਇਆ ਜਾ ਸਕਿਆ।ਇਸ ਸਮੇਂ ਯੂ ਕੇ ਜੀ ਦੀ ਬੱਚੀ ਜਪਜੋਤ ਕੌਰ ਵੱਲੋਂ ਬੋਲੀਆਂ ਤੇ ਗਿੱਧਾ ਅਤੇ ਭੰਗੜਾ ਪਾਕੇ ਸਾਰਿਆਂ ਦਾ ਮਨ ਮੋਹ ਲਿਆ ਅਤੇ ਹਾਜਰੀਨ ਨੇ ਤਾੜੀਆਂ ਰਾਹੀ ਉਸਦੀ ਹੌਸਲਾ ਅਫਜਾਈ ਕੀਤੀ ਗਈ।ਇਸ ਸਮੇਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਕਿਹਾ ਕਿ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਇਲਾਕੇ ਦੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਬੱਚੇ ਮੱਲਾਂ ਮਾਰ ਰਹੇ ਹਨ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਅਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕਰਨ।ਇਸ ਸਮੇਂ ਚੇਅਰਮੈਨ ਦਿਲਬਾਗ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਸਮਾਜ ਸੁਧਾਰਕ ਪ੍ਰੇਸ਼ਕਾਰੀਆਂ ਕਰਕੇ ਸਭ ਨੂੰ ਸਹੀ ਸੇਧ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਕਰਵਾਉਣ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ।ਇਸ ਸਮੇਂ ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਨਿਓਰੋ ਐਜੂਕੇਸ਼ਨ ਅਤੇ ਨਿਓਰੋ ਲੀਡਰਸ਼ਿਪ ਬਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ।ਇਸ ਸਮੇਂ ਪ੍ਰਦੀਪ ਕੁਮਾਰ ਢਿਲੋਂ,ਅਜੀਤ ਸਿੰਘ ਪ੍ਰਧਾਨ,ਚੈਂਚਲ ਸਿੰਘ,ਗੁਰਭੇਜ ਸਿੰਘ,ਸੁਖਜਿੰਦਰ ਸਿੰਘ ਬਿੱਟੂ,ਜਗਰੂਪ ਸਿੰਘ ਪ੍ਰਧਾਨ,ਡਾਕਟਰ ਇੰਦਰਜੀਤ ਸਿੰਘ ਮੈਂਬਰ,ਗੁਰਲਾਲ ੰਿਸੰਘ ਮੈਂਬਰ,ਸਰਪੰਚ ਗੁਰਜੀਤ ਸਿੰਘ ਘੈਣਾ ਪਿੱਦੀ,ਰਜਿੰਦਰ ਸਿੰਘ ਸਰਪੰਚ ਵਰਿਆਂ,ਰਾਏ ਦਵਿੰਦਰ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ,ਸਰਪੰਚ ਕਸ਼ਮੀਰ ਸਿੰਘ ਗੋਹਲਵੜ,ਬਲਜੀਤ ਸਿੰਘ ਖਹਿਰਾ,ਸ਼ੁਬੇਗ ਸਿੰਘ ਬਿਜਲੀ ਇੰਚਾਰਜ,ਲਾਲਜੀਤ ਸਿੰਘ ਯੂਥ ਪ੍ਰਧਾਨ,ਬੰਟੀ ਯੂਥ ਪ੍ਰਧਾਨ,ਗੁਰਜੀਤ ਸਿੰਘ,ਸੁਖਬੀਰ ਸਿੰਘ,ਮਨਜਿੰਦਰ ਸਿੰਘ ਘੜਕਾ,ਰਾਕੇਸ਼ ਨਈਅਰ,ਬਲਵਿੰਦਰ ਸਿੰਘ ਬੰਦਾ,ਕਵਲ ਬਿੱਲਾ ਆਦਿ ਹਾਜਰ ਸਨ।