ਓਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਜਿੱਤ ਲਈ ਜਸ਼ਨ।

ਓਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਜਿੱਤ ਲਈ ਜਸ਼ਨ।

ਚੋਹਲਾ ਸਾਹਿਬ ਵਿਖੇ ਹਾਕੀ ਪ੍ਰੇਮੀਆਂ ਨੇ ਢੋਲ ਦੀ ਤਾਲ ਤੇ ਪਾਏ ਭੰਗੜੇ

ਚੋਹਲਾ ਸਾਹਿਬ 6 ਅਗਸਤ (ਰਾਕੇਸ਼ ਬਾਵਾ ਪਰਮਿੰਦਰ ਚੋਹਲਾ

ਭਾਰਤੀ ਹਾਕੀ ਟੀਮ ਵੱਲੋਂ ਟੋਕਿਓ ਓਲੰਪਿਕ ਵਿਚ ਲਮੇ ਸਮੇਂ ਬਾਅਦ ਕਾਂਸੀ ਮੈਡਲ ਹਾਸਲ ਕਰਨ ਦੀ ਖੁਸ਼ੀ ਵਿੱਚ ਅੱਜ  ਚੋਹਲਾ ਸਾਹਿਬ ਵਿਖੇ ਸਮੁੱਚੇ ਇਲਾਕੇ ਦੇ ਹਾਕੀ ਅਤੇ ਖੇਡ ਪ੍ਰੇਮੀਆਂ ਵੱਲੋਂ ਇਥੇ ਦੇ  ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿੱਚ ਇਕੱਤਰ ਹੋ ਕੇ ਜੇਤੂ ਜਲੂਸ ਕੱਢਿਆ ਗਿਆ ਜਿਸ ਵਿਚ 1980 ਤੋਂ ਬਾਅਦ ਮਿਲੀ ਇਸ ਪ੍ਰਾਪਤੀ ਲਈ ਹਾਕੀ ਟੀਮ ਦੇ ਸਮੁੱਚੇ ਖਿਡਾਰੀਆਂ ਅਤੇ ਕੋਚ ਦਾ ਧੰਨਵਾਦ ਕੀਤਾ ਗਿਆ। ਇਹ  ਜਲੂਸ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤੋ ਸ਼ੁਰੂ ਹੋ ਕੇ ਸਮੁੱਚੇ ਬਾਜ਼ਾਰਾਂ ਵਿਚੋਂ ਹੁੰਦਾ ਹੈ ਖੇਡ ਸਟੇਡੀਅਮ ਵਿਖੇ ਸੰਪੰਨ ਹੋਇਆ। ਇਸ ਤਰ੍ਹਾਂ ਹਾਕੀ ਪ੍ਰੇਮੀਆਂ ਨੇ ਜਿੱਥੇ ਇਸ ਜਿੱਤ ਦੀ ਖੁਸ਼ੀ ਵਿਚ ਲੱਡੂ ਵੰਡੇ ਉਥੇ ਢੋਲ ਦੀ ਤਾਲ ਤੇ ਭੰਗੜੇ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਮੁੱਚੇ ਬਿਹਾਰ ਵੱਲੋਂ ਵੀ ਇਸ ਖ਼ੁਸ਼ੀ ਵਿੱਚ ਸ਼ਰੀਕ ਹੁੰਦੇ ਹਾਕੀ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਜਗਤਾਰ ਸਿੰਘ ਮਨਮੋਹਣ ਸਿੰਘ ਐਸ ਆਈ ਨੇ ਆਖਿਆ ਕਿ ਟੋਕਿਓ ਓਲੰਪਿਕ ਭਾਰਤੀ ਹਾਕੀ ਦੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਜਿੱਥੇ ਹਾਕੀ ਪ੍ਰੇਮੀ ਵਿਚ ਖ਼ੁਸ਼ੀ ਪਾਈ ਜਾਰੀ ਹੈ ਉਥੇ ਹਾਕੀ ਦੇ ਪੁਰਾਣੇ ਸੁਨਹਿਰੀ ਦੇਣ ਹੈ ਪਰ ਆਉਣ ਦੀ ਉਮੀਦ ਵੇਖੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਕਿਰਤ ਨਾਲ ਜਿਥੇ ਸਾਡੀ ਭਾਰਤੀ ਹਾਕੀ ਟੀਮ ਦਾ ਮਨੋਬਲ ਉੱਚਾ ਹੋਵੇਗਾ, ਉਥੇ ਹਾਕੀ ਖੇਡ ਤੋਂ ਦੂਰ ਹੁੰਦੀ ਜਾ ਰਹੀ ਨਵੀਂ ਪਨੀਰੀ ਦਾ ਦੁਬਾਰਾ ਇਸ ਖੇਡ ਨਾਲ ਜੋੜਨਾ ਯਕੀਨੀ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ, ਸਰਪੰਚ ਲਖਬੀਰ ਸਿੰਘ ਲੱਖਾ ਪਹਿਲਵਾਨ ,ਮਾਸਟਰ ਗੁਰਨਾਮ ਸਿੰਘ, ਮਾਸਟਰ ਦਲਬੀਰ ਸਿੰਘ, ਤਰਸੇਮ ਨਈਅਰ, ਪਰਵੀਨ ਕੁਮਾਰ , ਜਤਿੰਦਰ ਪਿੰਕਾ, ਬਲਜਿੰਦਰ ਸਿੰਘ, ਹਰਦੇਵ ਸਿੰਘ,