
ਪਿੰਡ ਚੰਬਾ ਕਲਾਂ ਤੇ ਰੂੜੀਵਾਲਾ ਤੋਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਕੀਤਾ ਗਿਆ।
Mon 11 Mar, 2024 0
ਚੋਹਲਾ ਸਾਹਿਬ 11 ਮਾਰਚ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਪਿੰਡ ਚੰਬਾ ਕਲਾਂ ਅਤੇ ਪਿੰਡ ਰੂੜੀਵਾਲਾ ਤੋਂ ਕਿਸਾਨਾਂ ਦਾ ਜਥਾ ਖਨੌਰੀ ਬਾਰਡਰ ਲਈ ਬਾਬਾ ਬੀਰ ਸਿੰਘ ਦੇ ਅਸਥਾਨਾਂ ਤੋਂ ਰਵਾਨਾਂ ਹੋਇਆ।ਇਸ ਵੇਲੇ ਜਾਜਣਕਾਰੀ ਦਿੰਦੇ ਹੋਏ ਕਿਸਾਨ ਆਗੂ ਪਰਗਟ ਸਿੰਘ ਚੰਬਾ ਅਤੇ ਸੁਖਜਿੰਦਰ ਸਿੰਘ ਰੂੜੀਵਾਲਾ ਨੇ ਦੱਸਿਆ ਕਿ ਉਤਰੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਤੋਂ ਸੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਲਗਾਤਾਰ ਧਰਨਾ ਤੱਕ ਰਿਹਾ ਹੈ ਜ’ੰ ਕਿ ਚੜਦੀ ਕਲਾ ਵਿੱਚ ਹੈ ਅਤੇ ਮੰਗਾਂ ਮਨਾਉ-ਣ ਤੱਕ ਜਾਰੀ ਰਹੇਗਾ।ਉਹਨਾਂ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।ਇਸ ਸਮੇਂ ਸੁਖਪਾਲ ਸਿੰਘ ਫੌਜੀ,ਬਲਰਾਜ ਸਿੰਘ ਚੰਬਾ,ਨਛੱਤਰ ਸਿੰਘ,ਲਾਭ ਸਿੰਘ,ਅੰਮ੍ਰਿਤ ਸਿੰਘ ਰੂੜੀਵਾਲਾ,ਪ੍ਰਭਜੀਤ ਸਿੰਘ,ਗੁਰਨਾਮ ਸਿੰਘ,ਜਗਤਾਰ ਸਿੰਘ ਫੌਜੀ ਚੰਬਾ,ਅਵਤਾਰ ਸਿੰਘ,ਗੁਰਦੀਪ ਸਿੰਘ,ਰਣਜੀਤ ਸਿਘੰ ਫਿਰੋਜ਼ਪੁਰ,ਅੰਗਰੇਜ਼ ਸਿੰਘ ਚੰਬਾ ਆਦਿ ਹਾਜਰ ਸਨ।
Comments (0)
Facebook Comments (0)