ਗੁਰਦੁਆਰਾ ਗੁਰਸਾਗਰ ਸਾਹਿਬ ਹੀਰਾਪੁਰ ਦੇ ਨਵੇਂ ਦਰਬਾਰ ਹਾਲ ਦਾ ਉਦਘਾਟਨ ਕੀਤਾ ਗਿਆ।
Mon 11 Mar, 2024 0ਚੋਹਲਾ ਸਾਹਿਬ 11 ਮਾਰਚ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਅੱਜ ਗੁਰਦੁਆਰਾ ਗੁਰਸਾਗਰ ਸਾਹਿਬ ਹੀਰਾਪੁਰ (ਰਾਏਪੁਰ, ਛੱਤੀਸਗੜ੍ਹ) ਦੇ ਨਵੇਂ ਦਰਬਾਰ ਹਾਲ ਦਾ ਉਦਘਾਟਨ ਕੀਤਾ ਗਿਆ। ਸੰਗਤਾਂ ਦੇ ਭਰਪੂਰ ਇਕੱਠ ਵਿਚ ਫੁੱਲਾਂ ਦੀ ਵਰਖਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੰਤ ਬਾਬਾ ਸੁੱਖਾ ਸਿੰਘ ਨੇ ਪ੍ਰਕਾਸ਼ ਅਸਥਾਨ ੋਤੇ ਸੁਸ਼ੋਭਿਤ ਕੀਤਾ। ਇਹ ਉਦਘਾਟਨ ਸਮਾਰੋਹ ਵਿਚ ਅੱਜ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਦੀਵਾਨ ਦੀ ਆਰੰਭਤਾ ਹੋਈ, ਜਿਸ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ ਅਤੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਯਤਨ ਕਰਨ ਦੀ ਬਹੁਤ ਲੋੜ ਹੈ। ਅਗਰ ਸਾਡੇ ਬੱਚੇ ਗੁਰਮੁਖੀ ਅੱਖਰਾਂ ਤੂੰ ਟੁੱਟ ਗਏ ਤਾਂ ਗੁਰਬਾਣੀ ਨਾਲ ਕਿਵੇਂ ਜੁੜ ਸਕਣਗੇ। ਗੁਰਦੁਆਰਾ ਕਮੇਟੀਆਂ ਬੱਚਿਆਂ ਦੀ ਸਿੱਖੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ।ੌ ਬਾਬਾ ਜੀ ਤੋਂ ਬਾਅਦ ਭਾਈ ਗੁਰਬੀਰ ਸਿੰਘ ਜੀ ( ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਏਪੁਰ) ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਅਤੇ ਭਾਈ ਕਰਤਾਰ ਸਿੰਘ ਕਿਰਤੀ ਸਭਰਾਵਾਂ ਵਾਲਿਆਂ ਨੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀ ਹਰਦੀਪ ਸਿੰਘ ਕਥਾਵਾਚਕ ਨੇ ਆਖਿਆ, ਸੰਤ ਬਾਬਾ ਸੁੱਖਾ ਸਿੰਘ ਜੀ ਨੇ 2023 ਦੇ ਹੜ੍ਹਾਂ ਵਿਚ ਟੁੱਟੇ ਦਰਿਆਵਾਂ ਦੇ ਵੱਡੇ ਵੱਡੇ ਪਾੜ ਪੂਰ ਕੇ ਮਾਨਵਤਾ ਲਈ ਮਹਾਨ ਪਰਉਪਕਾਰ ਕੀਤਾ ਹੈ। ਐਸੇ ਪਰਉਪਕਾਰੀ ਮਹਾਪੁਰਖਾਂ ਦਾ ਜੀਵਨ ਸਾਡੇ ਸਾਰਿਆਂ ਲਈ ਮਹਾਨ ਪ੍ਰੇਰਨਾਸ੍ਰੋਤ ਹੈ। ਇਸ ਮੌਕੇ ਸਾਰਾ ਦਿਨ ਗੁਰੂ ਕੇ ਲੰਗਰ ਵਿਚ ਭਾਂਤ ਭਾਂਤ ਦੇ ਪਕਵਾਨ ਵਰਤੇ। ਸਟੇਜ ਸਕੱਤਰ ਵਜੋਂ ਸ। ਹਰਭਜਨ ਸਿੰਘ (ਐਸ।ਸੀ।ਪੀ।ਸੀ।)ਅਤੇ ਗਿਆਨੀ ਸੁਖਜਿੰਦਰ ਸਿੰਘ ਜੀ ਨੇ ਸੇਵਾ ਨਿਭਾਈ। ਇਸ ਸਮਾਗਮ ਵਿਚ ਰਾਏਪੁਰ ਦੇ ਵੱਖ ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਮੁੰਬਈ, ਨੰਦੇੜ, ਯੇਵਲਾ ਅਤੇ ਪੰਜਾਬ ਤੋਂ ਵੀ ਸੰਗਤ ਪਹੁੰਚੀ। ਸਮਾਗਮ ਦੌਰਾਨ ਸੰਗਤ ਵਿਚ ਗਿਆਨੀ ਸੁਖਜਿੰਦਰ ਸਿੰਘ, ਗੁ। ਸ੍ਰੀ ਗੁਰੂ ਸਿੰਘ ਸਭਾ ਟਾਟੀਬੰਧ ਤੋਂ ਪ੍ਰਧਾਨ ਗੁਰਦੇਵ ਸਿੰਘ, ਗਿਆਨੀ ਹਰਦੀਪ ਸਿੰਘ, ਗੁ। ਗੁਰੂ ਨਾਨਕ ਨਿਵਾਸ ਹੀਰਾਪੁਰ ਤੋ ਪ੍ਰਧਾਨ ਸੁਰਜੀਤ ਸਿੰਘ, ਬਾਬਾ ਨਿਸ਼ਾਨ ਸਿੰਘ, ਗੁ। ਗੁਰੂ ਨਾਨਕ ਨਿਵਾਸ ਹੀਰਾਪੁਰ ਤੋਂ ਪ੍ਰਧਾਨ ਸੁਰਜੀਤ ਸਿੰਘ, ਸੈਕਟਰੀ ਬਲਕਾਰ ਸਿੰਘ, ਭਾਈ ਗੁਰਪ੍ਰੀਤ ਸਿੰਘ ਕਥਾਵਾਚਕ, ਸਕੱਤਰ ਸਿੰਘ, ਅਮਰੀਕ ਸਿੰਘ, ਬਹਾਲ ਸਿੰਘ,ਬਾਬਾ ਜੋਗਿੰਦਰ ਸਿੰਘ ਖਾਲਸਾ, ਸਾਹਿਬ ਸਿੰਘ ਪ੍ਰਧਾਨ ਗੁ। ਚਿਮਟਾਪਾੜਾ ਮੁੰਬਈ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਸੇਠ ਜੈਮਲ ਸਿੰਘ ਮੁਲੰਡ , ਬਲਵਿੰਦਰ ਸਿੰਘ ਸੀ।ਆਰ। ਪੀ।, ਰਣਜੀਤ ਸਿੰਘ ਗੋਰਾ ਮੁੰਬਈ, ਵਿਕਰਮਜੀਤ ਸਿੰਘ ਯੇਵਲਾ,ਬਲਰਾਜ ਸਿੰਘ ਯੇਵਲਾ, ਅਤੇ ਹੋਰ ਕਈ ਸਤਿਕਾਰਤ ਸ਼ਖ਼ਸੀਅਤਾਂ ਹਾਜ਼ਰ ਸਨ।
Comments (0)
Facebook Comments (0)