
ਹਫ਼ਤੇ ਚੋ ਇੱਕ ਵਾਰ ਕੂਲਰਾਂ ਦੀ ਸਫਾਈ ਜਰੂਰੀ :-ਐਸ.ਆਈ.ਮਨਜੀਤ ਸਿੰਘ
Tue 22 Jun, 2021 0
ਸੌਣ ਵੇਲੇ ਮਛੱਰ ਭਜਾਉਣ ਵਾਲੀਆਂ ਕਰੀਮਾਂ ਤੇ ਤੇਲਾਂ ਦੀ ਕਰੋ ਵਰਤੋਂ।
ਚੋਹਲਾ ਸਾਹਿਬ 22 ਜੂਨ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੰਮਿਊਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਅਧੀਨ ਚੱਲ ਰਹੇ ਹੈਲਥ ਵੈਲਨੈਂਸ ਸੈਂਟਰ ਮੋਹਨਪੁਰਾ ਵਿਖੇ ਸਿਵਲ ਸਰਜਨ ਤਰਨ ਤਾਰਨ ਡਾ: ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਐਸ.ਆਈ.ਮਨਜੀਤ ਸਿੰਘ ਅਤੇ ਸਿਹਤ ਮੁਲਾਜ਼ਮਾਂ ਵੱਲੋਂ ਮਲੇਰੀਆ ਮੰਥ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਆਈ.ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਦੀ ਟੀਮ ਵੱਲੋਂ ਮੋਹਨਪੁਰਾ ਵਿਖੇ ਘਰਾਂ ਵਿੱਚ ਜਾਕੇ ਲੋਕਾਂ ਨੂੰ ਮਲੇਰੀਆ ਦੇ ਲੱਛਣਾ,ਬਚਾਅ ਅਤੇ ਇਲਾਜ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਦੀਆਂ ਛੱਤਾਂ ਤੇ ਪਏ ਟੁੱਟੇ ਗਮਲੇ,ਟੁੱਟੇ ਟਾਇਰਾਂ ਆਦਿ ਵਿੱਚ ਪਾਣੀ ਇੱਕਠਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਆਪਣੇ ਕੂਲਰਾਂ ਅਤੇ ਫਰਿੱਜਾਂ ਦੀਆਂ ਟਰੇਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ ਕਰਕੇ ਸਕਾਉਣਾ ਚਾਹੀਦਾ ਹੈ।ਇਸ ਸਮੇਂ ਹੈਲਥ ਵਰਕਰ ਪਰਦੀਪ ਸਿੰਘ ਅਤੇ ਸੀ.ਐਚ.ਓ.ਸਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਰਾਤ ਸਮੇਂ ਪੂਰਾ ਤਨ ਢੱਕਣ ਵਾਲੇ ਕੱਪੜੇ ਪਹਿਨਕੇ ਸਾਉਣਾ ਚਾਹੀਦਾ ਹੈ ਅਤੇ ਸੌਣ ਸਮੇਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਤੇਜ਼ ਬੁਖਾਰ,ਖਾਂਸੀ,ਨਜ਼ਲਾ,ਜੁਕਾਮ ਆਦਿ ਹਨ ਤਾਂ ਤੁਹਾਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ।ਇਸ ਸਮੇਂ ਐਮ.ਪੀ.ਐਚ.ਡਬਲਯੂ ਗੁਰਵੰਤ ਸਿੰਘ,ਏ.ਐਨ.ਐਮ.ਰਾਜਵੰਤ ਕੌਰ,ਫਾਰਮੇਸੀ ਅਫਸਰ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)