'ਔਰਤ'-----ਅਨੀਤਾ ਸਹਿਗਲ ਨੀਤਪੁਰੀ

'ਔਰਤ'-----ਅਨੀਤਾ ਸਹਿਗਲ ਨੀਤਪੁਰੀ

 

ਇਨਸਾਨ ਹਾਂ ਮੈਂ ਵੀ,
ਕਿਸੇ ਦੀ ਜਾਗੀਰ ਨਹੀਂ।
ਬੇਵੱਸ ਜਾਣ ਕੇ ਜ਼ੁਲਮ ਨਾ ਕਰ ਤੂੰ,
ਚੁੱਪ ਹਾਂ ,
ਪਰ ਖ਼ਾਮੋਸ਼ ਤਸਵੀਰ ਨਹੀਂ,
ਇਨਸਾਨ ਹਾਂ ਮੈਂ ਵੀ,
ਕਿਸੇ ਦੀ.................।
ਮਿਟਾਵਣ ਦੀ ਤੂੰ ਕੋਸ਼ਿਸ਼ ਨਾ ਕਰ,
ਸਮਾਂ ਹਾਂ ਮੈਂ,
ਕੋਈ ਤਾਰੀਖ਼ ਨਹੀਂ,
ਇਨਸਾਨ ਹਾਂ ਮੈਂ ਵੀ,
ਕਿਸੇ ਦੀ................।
ਫਿਰਦੈਂ ਕਿਉਂ ਤੂੰ ਬੇਮੁੱਖ ਹੋਇਐਂ?
ਚੱਲ ਖਾਵਣ ਲਈ ਤਾਂ ਦੇ ਸਕਦਾ ਐਂ,
ਪਰ ਬਣ ਸਕਦੈ ਮੈਂ ਤਕਦੀਰ ਨਹੀਂ,
ਇਨਸਾਨ ਹਾਂ ਮੈਂ ਵੀ,
ਕਿਸੇ ਦੀ.................।
ਸੋਚ ਤੋਂ ਮੈਂ ਦਾ ਪਰਦਾ ਲਾਹ ਦੇ,
ਹੰਕਾਰ ਨੂੰ ਆਪਣੇ ਬੰਨੇ ਲਾ ਦੇ,
ਫਿਰ ਦੇਖ ਫੌਲਾਦ ਹਾਂ ਮੈਂ ਸ਼ਾਂਤ ਸਮੀਰ ਨਹੀਂ,
ਇਨਸਾਨ ਹਾਂ ਮੈਂ ਵੀ,
ਕਿਸੇ ਦੀ.................।
ਠੇਡੇ ਖਾ ਕੇ ਚੌਕੰਨੀ ਹੋ ਗਈ,
ਪੜ੍ਹ ਲਿਖ ਕੁਰਸੀ ਤੇ ਮੈਂ ਖਲੋਅ ਗਈ,
ਹੁਣ ਅਨਪੜ੍ਹ,ਲਾਚਾਰ ਤੇ ਦਿਲਗੀਰ ਨਹੀਂ,
ਇਨਸਾਨ ਹਾਂ ਮੈਂ ਵੀ
ਕਿਸੇ ਦੀ.................।
ਹੁਣ ਹੱਕਾਂ ਲਈ ਅਨੀਤਾ ਲੜ ਸਕਦੀ ਹਾਂ,
ਮਾਂ-ਪਿਓ ਦੇ ਸੰਗ ਮੈਂ ਖੜ੍ਹ ਸਕਦੀ ਹਾਂ,
ਪਰ ਮਾਰ ਸਕਦੀ ਆਪਣਾ ਜ਼ਮੀਰ ਨਹੀਂ।
ਇਨਸਾਨ ਹਾਂ ਮੈਂ ਵੀ,
ਕਿਸੇ ਦੀ.................।
ਭਰਾਂ ਉਡਾਰੀ ਕਲਪਨਾ ਦੇ ਸੰਗ,
ਬਦਲ ਦਵਾਂ ਜ਼ਿੰਦਗੀ ਦੇ ਰੰਗ,
ਕੀ ਹੋਇਆ ਜੇਕਰ ਅਮੀਰ ਨਹੀਂ,
ਇਨਸਾਨ ਹਾਂ ਮੈਂ ਵੀ,
ਕਿਸੇ ਦੀ ਜਾਗੀਰ ਨਹੀਂ।
ਅਨੀਤਾ ਸਹਿਗਲ ਨੀਤਪੁਰੀ