ਕਰੋੜਾਂ ਰੁਪਏ ਦੀ ਹੈਰੋਇਨ ਸਮੇਤ 2 ਤਸਕਰ ਗ੍ਰਿਫ਼ਤਾਰ

ਕਰੋੜਾਂ ਰੁਪਏ ਦੀ ਹੈਰੋਇਨ ਸਮੇਤ 2 ਤਸਕਰ ਗ੍ਰਿਫ਼ਤਾਰ

ਅਬੋਹਰ :

ਥਾਣਾ ਬਹਾਵਵਾਲਾ ਪੁਲਿਸ ਨੇ ਨਾਕਾਬੰਦੀ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਰਾਜਸਥਾਨ ਦੇ 2 ਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਬਹਾਵਵਾਲਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕੋਠਾ ਪੱਕੀ ਥਾਣਾ ਹਿੰਦੁਮਲਕੋਟ ਰਾਜਸਥਾਨ ਨਿਵਾਸੀ ਬਲਵਿੰਦਰ ਸਿੰਘ (25) ਪੁੱਤਰ ਕਸ਼ਮੀਰ ਸਿੰਘ ਅਤੇ ਸੰਤੋਖ ਸਿੰਘ (26) ਪੁੱਤਰ ਗੁਰਦਿਆਲ ਸਿੰਘ ਆਪਣੀ ਸਵਿਫਟ ਕਾਰ (ਡੀ.ਐਲ.1 ਵਾਈ 4609) ‘ਤੇ ਰਾਜਸਥਾਨ ਤੋਂ ਭਰ ਕੇ ਹੈਰੋਇਨ ਲੈ ਕੇ ਆ ਰਹੇ ਹਨ ।  ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕਰਕੇ ਕਾਰ ਨੂੰ ਰੋਕ ਕੇ ਲੜਕਿਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 550 ਗ੍ਰਾਮ ਹੈਰੋਇਨ ਬਰਾਮਦ ਹੋਈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਢਾਈ ਕਰੋੜ ਰੁਪਏ ਤੋਂ ਜ਼ਿਆਦਾ ਹੈ। ਪੁਲਿਸ ਨੇ ਦੋਨਾਂ  ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸੂਤਰਾਂ ਅਨੁਸਾਰ ਇਨ੍ਹਾਂ ਨਸ਼ਾ ਤਸਕਰਾਂ ਨੇ ਇਹ ਹੈਰੋਇਨ ਪੰਜਾਬ ਦੇ ਵੱਖ-ਵੱਖ ਸਥਾਨਾਂ ‘ਤੇ ਸਪਲਾਈ ਕਰਨਾ ਸੀ। ਇਹ ਵੀ ਪੜ੍ਹੋ : ਜਲੰਧਰ ਰੇਲਵੇ ਪੁਲਿਸ ਨੇ 384 ਨਸ਼ੀਲੇ ਕੈਪਸੂਲਾਂ ਦੇ ਨਾਲ ਦੋ ਤਸਕਰਾਂ ਰਾਕੇਸ਼ ਕੁਮਾਰ ਉਰਫ ਮੱਦੀ ਪੁੱਤਰ ਸਤਪਾਲ ਨਿਵਾਸੀ ਭਾਰਗਵ ਕੈਂਪ ਅਤੇ ਕਾਲੂ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਨਵੀ ਆਬਾਦੀ ਨਕੋਦਰ ਰੋਡ ਆਬਾਦਪੁਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁੱਖੀ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਨੇਂ ਤਸਕਰ ਮੇਰਠ ਤੋਂ ਨਸ਼ੇ ਦੀ ਖੇਪ ਲੈ ਕੇ ਆਏ ਸਨ। ਪੁੱਛ ਗਿਛ ‘ਚ ਦੋਸ਼ੀਆਂ ਨੇ ਕਬੂਲਿਆ ਹੈ ਕਿ ਉਹ ਨਸ਼ੇ ਦੇ ਆਦੀਆਂ ਹਨ ਅਤੇ ਮੇਰਠ ਵਿੱਚ ਬਿਨਾਂ ਪਰਚੀ ਦੇ ਕੈਪਸੂਲ ਸੌਖ ਨਾਲ ਮਿਲ ਜਾਂਦੇ ਹੈ। ਇਸ ਲਈ ਉਹ ਡੀ.ਐਮ.ਯੂ. ‘ਚ ਸਵਾਰ ਹੋ ਕੇ ਸੋਮਵਾਰ ਨੂੰ ਮੇਰਠ ਗਏ ਸਨ ਅਤੇ ਇਹ ਖੇਪ ਲੈ ਕੇ ਅੱਜ ਵਾਪਸ ਆਏ ਸਨ।   ਰੇਲਵੇ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਐਨ.ਡੀ.ਪੀ ਐਸਏ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਅਦਾਲਤ ਨੇ ਦੋਨਾਂ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ।