
ਦਿਨ ਦਿਹਾੜ੍ਹੇ ਹੋਰ ਰਹੀਆਂ ਚੋਰੀਆਂ ਅਤੇ ਕਤਲ ਆਉਣ ਵਾਲੇ ਸਮੇਂ ਲਈ ਖਤਰੇ ਦੀ ਘੰਟੀ : ਕਾਮਰੇਡ ਬਲਵਿੰਦਰ ਸਿੰਘ ਦਦੇਹਰ
Fri 24 Jul, 2020 0
ਚੋਹਲਾ ਸਾਹਿਬ 24 ਜੁਲਾਈ (ਰਾਕੇਸ਼ ਬਾਵਾ)
ਸਮੇਂ ਸਮੇਂ ਦੀਆਂ ਸਰਕਾਰਾਂ ਨੇ ਵੋਟਾਂ ਸਮੇਂ ਪੰਜਾਬ ਵਿੱਚੋਂ ਬੇਰੁਜਗਾਰੀ,ਅਨਪੜ੍ਹਤਾ,ਗਰੀਬੀ ਅਤੇ ਭੁੱਖਮਰੀ ਖ਼ਤਮ ਕਰਨ ਦੇ ਸਬਜਬਾਜ ਵਿਖਾਕੇ ਭੋਲੇ ਭਾਲੇ ਲੋਕਾਂ ਤੋਂ ਵੋਟਾਂ ਬਟੋਰੀਆਂ ਅਤੇ ਸੱਤਾ ਹਾਸਿਲ ਕੀਤੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਨੌਸਹਿਰਾ ਪੰਨੂਆਂ ਅਤੇ ਬਲਾਕ ਚੋਹਲਾ ਸਾਹਿਬ ਦੇ ਸਾਂਝੇ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ ਕੀਤਾ।ਉਹਨਾਂ ਕਿਹਾ ਕਿ ਇਹਨਾਂ ਸਰਕਾਰਾਂ ਨੇ ਆਮ ਜਨਤਾ ਦਾ ਭਲਾ ਤਾਂ ਕੀ ਕਰਨਾ ਹੈ ਸਗੋਂ ਇਹਨਾਂ ਨੂੰ ਸੁਪਨੇ ਦਿਖਾਕੇ ਸਿਰਫ ਕੁਰਸੀਆਂ ਹਾਸਿਲ ਕੀਤੀ ਅਤੇ ਇਹਨਾਂ ਦੀ ਲੁੱਟ ਖਸੁੱਟ ਕੀਤੀ ਹੈ।ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਸਮੇਂ ਕਿਹਾ ਕਿ ਸੀ ਅਸੀਂ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਦਵਾਂਗੇ ਅਤੇ ਹਰ ਘਰ ਰੋਜ਼ਗਾਰ ਦਵਾਂਗੇ ਪਰ ਨਾਂ ਤਾਂ ਪੰਜਾਬ ਵਿੱਚੋਂ ਨਸ਼ਾ ਖ਼ਤਮ ਹੋਇਆ ਹੈ ਅਤੇ ਨਾਂ ਹੀ ਘਰ ਘਰ ਰੋਜਗਾਰ ਪ੍ਰਾਪਤ ਹੋਇਆ ਹੈ ਬੇਰੁਜਗਾਰੀ ਇੰਨੀ ਵਧੀ ਹੈ ਕਿ ਬਹੁਤੇ ਘਰਾਂ ਅੰਦਰ ਰੋਟੀ ਦੇ ਲਾਲੇ ਪਏ ਹੋਏ ਹਨ।ਉਹਨਾਂ ਕਿਹਾ ਕਿ ਦਿਨੋਂ ਦਿਨ ਚੋਰੀਆਂ ਹੋ ਰਹੀਆਂ ਹਨ ਅਤੇ ਚੋਰ ਬਿਨਾਂ ਕਿਸੇ ਡਰ ਭੈਅ ਦੇ ਜਿਥੋਂ ਮਰਜੀ ਮੋਟਰਸਾਇਕਲ,ਕਾਰਾਂ,ਐਕਟਿਵਾ ਆਦਿ ਚੋਰੀ ਕਰਕੇ ਲਿਜਾ ਰਹੇ ਹਨ ਜ਼ੋ ਕਈ ਕਈ ਮਹੀਨੇ ਬੀਤਣ ਦੇ ਬਾਅਦ ਵੀ ਪੁਲਿਸ ਦੇ ਅੜਿਕੇ ਨਹੀਂ ਆਉਂਦੇ ।ਉਹਨਾਂ ਕਿਹਾ ਕਿ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਵਾਲੇ ਗੰੁੰਡਾ ਅਨਸਰ ਦਿਨ ਦਿਹਾੜੇ ਕਤਲ ਕਰ ਰਹੇ ਹਨ ਜਿੰਨਾਂ ਨੂੰ ਨੱਥ ਪਾਉਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ ਹੈ।ਉਹਨਾਂ ਕਿਹਾ ਕਿ ਦਿਨ ਦਿਹਾੜੇ ਹੋ ਰਹੀਆਂ ਚੋਰੀਆਂ,ਲੁੱਟਾਂ ਅਤੇ ਕਤਲ ਆਉਣ ਵਾਲੇ ਸਮੇਂ ਲਈ ਖਤਰੇ ਦੀ ਘੰਟੀ ਹੈ।ਉਹਨਾਂ ਕਿਹਾ ਕਿ ਜੇਕਰ ਇਹਨਾਂ ਨੂੰ ਜਲਦ ਨੱਥ ਨਾ ਪਾਈ ਗਈ ਤਾਂ ਆਮ ਇਨਸਾਨ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ।ਇਸ ਸਮੇਂ ਸੇਵਾ ਸਿੰਘ,ਮੰਗਲ ਸਿੰਘ,ਗੁਰਪ੍ਰੀਤ ਸਿੰਘ,ਹਰਪ੍ਰੀਤ ਸਿੰਘ,ਪੰਮਾ ਸਿੰਘ,ਅਰਵਿੰਦਰ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)