ਐਡਵੋਕੇਟ ਜ਼ੋਗਾ ਸਿੰਘ ਸੰਧੂ ਦੇ ਲੜਕੇ ਆਦਿਲ ਸੰਧੂ ਨੇ 12ਵੀਂ ਵਿਚ ਕੀਤਾ ਟਾਪ
Fri 17 Jul, 2020 0ਚੋਹਲਾ ਸਾਹਿਬ 17 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)
ਇਥੋਂ ਨਜ਼ਦੀਕ ਪਿੰਡ ਚੰਬਾ ਕਲਾਂ ਦੇ ਵਸਨੀਕ ਅਤੇ ਬਾਰ ਕੌਂਸਲ ਤਰਨ ਤਾਰਨ ਦੇ ਲਗਾਤਾਰ ਚਾਰ ਵਾਰ ਪ੍ਰਧਾਨ ਰਹਿ ਚੁੱਕੇ ਐਡਵੋਕੇਟ ਜ਼ੋਗਾ ਸਿੰਘ ਸੰਧੂ ਦੇ ਬੇਟੇ ਆਦਿਲ ਸੰਧੂ ਨੇ 12ਵੀਂ ਕਲਾਸ ਵਿੱਚ ਟਾਪ ਕੀਤਾ ਹੈ ਜਿਸ ਤੇ ਸਾਰੇ ਪਰਿਵਾਰ ਨੇ ਖੁਸ਼ੀ ਮਨਾਈ ਅਤੇ ਐਡਵੋਕੇਟ ਜ਼ੋਗਾ ਸਿੰਘ ਸੰਧੂ ਅਤੇ ਉਹਨਾਂ ਦੀ ਧਰਮਪਤਨੀ ਹਰਜੀਤ ਕੌਰ ਜ਼ੋ ਸੈਂਟ ਫਰਾਂਸਿਸ ਸਕੂਲ ਤਰਨ ਤਾਰਨ ਵਿਖੇ ਅਧਿਆਪਕ ਨੇ ਆਪਣੇ ਬੇਟੇ ਆਦਿਲ ਸੰਧੂ ਦਾ ਮੂੰਹ ਮਿੱਠਾ ਕਰਵਾਇਆ ਅਤੇ ਅੱਗੇ ਵੀ ਜਿੰਦਗੀ ਵਿੱਚ ਤਰੱਕੀਆਂ ਪ੍ਰਾਪਤ ਕਰਨ ਲਈ ਆਸਿ਼ਰਵਾਦ ਦਿੱਤਾ।ਐਡਵੋਕੇਟ ਜ਼ੋਗਾ ਸਿੰਘ ਸੰਧੂ ਨੇ ਕਿਹਾ ਕਿ ਉਸਦੇ ਬੇਟੇ ਆਦਿਲ ਸੰਧੂ ਨੇ ਐਸ.ਬੀ.ਐਸ.ਈ.ਬੋਰਡ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ਵਿੱਚ 97 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਟਾਪ ਕੀਤਾ ਹੈ।ਜਿਸ ਕਾਰਨ ਉਹਨਾਂ ਦਾ ਪਰਿਵਾਰ ਤਾਂ ਖੁਸ਼ ਹੈ ਹੀ ਇਸਦੇ ਨਾਲ ਨਾਲ ਪਿੰਡ ਵਾਸੀ ਵੀ ਪੂਰੀ ਖੁਸ਼ੀ ਮਨਾ ਰਹੇ ਹਨ।ਉਹਨਾਂ ਕਿਹ ਕਿ ਉਹਨਾਂ ਦੀ ਤਮੰਨਾ ਹੈ ਕਿ ਉਹਨਾਂ ਦਾ ਬੇਟਾ ਇਲੈਕਟਰੀਕਲ ਇੰਜੀਨੀਅਰ ਬਣਕੇ ਦੇਸ਼ ਦੀ ਸੇਵਾ ਕਰੇ।ਉਹਨਾਂ ਕਿਹਾ ਕਿ ਉਹਨਾਂ ਦੇ ਬੇਟੇ ਨੇ ਸਾਲ 2018 ਵਿੱਚ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ 96.8 ਫੀਸਦੀ ਨੰਬਰ ਪ੍ਰਾਪਤ ਕੀਤੇ ਸਨ।ਉਹਨਾਂ ਕਿਹਾ ਹਲਕਾ ਖਡੂਰ ਸਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ,ਹਲਕਾ ਤਰਨ ਤਾਰਨ ਤੋਂ ਵਿਧਾਇਕ ਡਾ: ਧਰਮਵੀਰ ਅਗਨੀਹੋਤਰੀ,ਮਾਰਕੀਟ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਡਾ: ਸ਼ੁਬੇਗ ਸਿੰਘ ਧੁੰਨ,ਮਨਜੀਤ ਸਿੰਘ ਸੰਧੂ ਪ੍ਰਧਾਨ ਪ੍ਰੈਸ ਕਲੱਬ,ਸਰਪੰਚ ਮਹਿੰਦਰ ਸਿੰਘ ਚੰਬਾ,ਸਰਪੰਚ ਜਗਤਾਰ ਸਿੰਘ ਉੱਪਲ,ਸਰਪੰਚ ਬਲਬੀਰ ਸਿੰਘ ਸ਼ਾਹ,ਸਰਪੰਚ ਤਰਲੋਚਨ ਸਿੰਘ,ਮਨਜਿੰਦਰ ਸਿੰਘ ਸਰਪੰਚ,ਰਾਜਵਿੰਦਰ ਸਿਘੰ ਸਰਪੰਚ ਰੂੜੀਵਾਲਾ,ਸਰਪੰਚ ਰਾਜਵਿੰਦਰ ਸਿੰਘ ਆਦਿ ਪਤਵੰਤਿਆਂ ਨੇ ਸਾਰੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ।
Comments (0)
Facebook Comments (0)