ਕਿਸਾਨ ਸਘੰਰਸ਼ ਕਮੇਟੀ ਪੰਜਾਬ ਵੱਲੋਂ ਰੋਲ ਰੋਕੋ ਅੰਦੋਲਨ ਲਈ ਨੌਜਵਾਨਾਂ ਨੂੰ ਕੀਤਾ ਜਾ ਰਿਹਾ ਲਾਮਬੰਦ : ਸ਼ਕਰੀ
Tue 22 Sep, 2020 0ਚੋਹਲਾ ਸਾਹਿਬ 22 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ ਜੋਨ ਸਰਹਾਲੀ ਕਲਾ ਦੀ ਮੀਟਿੰਗ ਪ੍ਰਧਾਨ ਅਜੀਤ ਸਿੰਘ ਚੰਬਾ ਜੀ ਅਤੇ ਬਲਵਿੰਦਰ ਸਿੰਘ ਚੋਹਲਾ ਸਾਹਿਬ ਜੀ ਦੀ ਅਗਵਾਈ ਵਿਚ ਗੁਰਦੁਆਰਾ ਬਾਬੇ ਸ਼ਹੀਦ ਬ੍ਰਹਮਪੁਰ ਵਿਖੇ ਹੋਈ। ਇਸ ਮੌਕੇ ਤੇ ਮੋਦੀ ਸਰਕਾਰ ਵੱਲੋਂ ਕੀਤੇ 3 ਆਰਡੀਨੈਂਸ ਪਾਸ ਬਿਜਲੀ ਬੋਰਡ ਪ੍ਰਾਈਵੇਟ ਕਰਨਾ ,ਸਕੂਲ ਅਤੇ ਹਸਪਤਾਲ ਪ੍ਰਾਈਵੇਟ ਹੱਥਾਂ ਵਿਚ ਦੇਣ ਦੀ ਘੋਰ ਨਿੰਦਿਆ ਕੀਤੀ ਗਈ।ਇਸ ਸਮੇਂ ਹਰਜਿੰਦਰ ਸਿੰਘ ਸ਼ਕਰੀ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋ਼ ਹਰ ਵਰਗ ਦੁੱਖੀ ਹੈ ਇਹਨਾਂ ਸਰਕਾਰਾਂ ਨੇ ਮਿਲੀਭੁਗਤ ਹੋਕੇ ਪੰਜਾਬ ਦੇ ਭੋਲੇਭਾਲੇ ਲੋਕਾਂ ਨੂੰ ਸੱਤਾ ਹਾਸਲ ਕਰਨ ਤੋਂ ਸਿਰਫ ਰੋਲਣ ਤੋ਼ਂ ਸਿਵਾਏ ਹੋਰ ਕੁਝ ਨਹੀਂ ਕੀਤਾ। ਕਿਸਾਨ ਆਗੂ ਹਰਜਿੰਦਰ ਸਿੰਘ ਸ਼ਕਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਬਾਦਲਾਂ ਵਲੋਂ ਅਸਤੀਫਾ ਦੇ ਕੇ ਭੋਲੇ ਭਾਲੇ ਲੋਕਾਂ ਨੁੰ ਗੁੰਮਰਾਹ ਕਰ ਰਹੇ ਹਨ ਲੋਕ ਇਨਾਂ ਦੀਆਂ ਗੱਲਾ ਵਿੱਚ ਨਹੀਂ ਆਉਣਗੇ ।ਉਹ ਨੇ ਇਕੱਠੇ ਹੋਏ ਨੌਜਵਾਨਾਂ ਨੂੰ ਕਿਹਾ ਕਿ ਆਉਣ ਵਾਲੀ 24 ਤਰੀਕ ਨੂੰ ਰੇਲ ਰੋਕੋ ਅੰਦੋਲਨ ਵਿੱਚ ਤਕੜੇ ਹੋ ਕੇ ਸਾਥ ਦੇਣ । ਇਸ ਮੌਕੇ ਦਿਲਬਾਗ ਸਿੰਘ ਨੂੰ ਇਕਾਈ ਦਾ ਪਰਧਾਨ ਬਣਾ ਕੇ 31 ਮੈਬਰੀ ਕਮੈਂਟੀ ਦਾ ਸੰਗਠਨ ਕੀਤਾ ਗਿਆ ।ਇਸ ਮੌਕੇ ਤੇ ਹਰਜਿੰਦਰ ਸਿੰਘ ਚੰਬਾ, ਨਿਰਵੈਲ ਸਿੰਘ ਧੰੁਨ, ਸਰਬਜੀਤ ਸਿੰਘ ,ਬਲਵਿੰਦਰ ਸਿੰਘ ਮੋਹਨਪੁਰ ਆਦਿ ਆਗੂ ਹਾਜ਼ਰ ਸਨ।
Comments (0)
Facebook Comments (0)