ਚੋਹਲਾ ਸਾਹਿਬ ਵਿਖੇ ਬਣਾਈ ਜਾ ਰਹੀ ਹੈ ਸੁੰਦਰ ਪਾਰਕ।
Sat 19 Sep, 2020 0ਚੋਹਲਾ ਸਾਹਿਬ 19 ਸਤੰਬਰ (ਰਾਕੇਸ਼ ਬਾਵਾ)
ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਪਿੰਡ ਪੰਚਾਇਤ ਵੱਲੋਂ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਯੋਗ ਰਹਿਨੁਮਾਈ ਹੇਠ ਵਿਕਾਸ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ।ਜਿਸ ਤਹਿਤ ਜਿੱਥੇ ਪਿੰਡ ਦੀਆਂ ਗਲੀਆਂ ਨਾਲੀਆਂ ਅਤੇ ਹੋਰ ਸਾਂਝੇ ਕੰਮ ਕੀਤੇ ਜਾ ਰਹੇ ਹਨ ਉੱਥੇ ਨਗਰ ਦੇ ਲੋਕਾਂ ਦੀ ਸੁਵਿਧਾ ਲਈ ਇੱਕ ਵਿਸ਼ਾਲ ਪਾਰਕ ਬਣਾਈ ਜਾ ਰਹੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਲਖਬੀਰ ਸਿੰਘ ਚੋਹਲਾ ਸਾਹਿਬ ਨੇ ਇੱਥੇ ਬਣਾਈ ਜਾ ਰਹੀ ਪਾਰਕ ਦਾ ਕੰਮਕਾਰ ਵੇਖਣ ਸਮੇਂ ਪੱਤਰਕਾਰਾਂ ਨਾਲ ਕੀਤਾ।ਉਹਨਾਂ ਦੱਸਿਆ ਕਿ ਪਿੰਡ ਵਿੱਚ ਸਥਿਤ ਪੱਤੀ ਬਾਦੇ ਕੀ ਵਿਖੇ ਲਗਪਗ 9 ਕਨਾਲ ਜਗ੍ਹਾ ਵਿੱਚ ਮਿੱਟੀ ਪਾਕੇ ਸੁੰਦਰ ਪਾਰਕ ਬਣਾਉਣ ਲਈ ਕੰਮ ਆਰੰਭਿਆ ਗਿਆ ਹੈ ਅਤੇ ਇਸ ਜਗਾ ਵਿੱਚ ਲਗਪਗ 10 ਫੁੱਟ ਸਰਕੰਡਾ ਸੰਘਣੇ ਰੂਪ ਵਿੱਚ ਉੱਗਿਆ ਹੋਇਆ ਸੀ ਜਿਸ ਵਿੱਚ ਜਹਿਰੀਲੇ ਜਾਨਵਰ ਪੈਦਾ ਹੋ ਰਹੇ ਸਨ ਜਿਸ ਕਾਰਨ ਇਸਦੀ ਸਫਾਈ ਕਰਕੇ ਲਗਪਗ 5 ਕਨਾਲ ਜਗਾ ਵਿੱਚ ਮਿੱਟੀ ਪਾ ਦਿੱਤੀ ਗਈ ਹੈ ਅਤੇ ਰਹਿੰਦੀਆਂ 4 ਕਨਾਲ ਜਗਾ ਵਿੱਚ ਵੀ ਜਲਦ ਮਿੱਟੀ ਪਾਕੇ ਸੁੰਦਰ ਪਾਰਕ ਬਣਾਕੇ ਪਿੰਡ ਵਾਸੀਆਂ ਦੇ ਹਵਾਲੇ ਕਰ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਇਸ ਜਗ੍ਹਾ ਵਿੱਚ ਪਾਰਕ ਬਨਣ ਨਾਲ ਨਗਰ ਦੇ ਲੋਕਾਂ ਖਾਸ ਕਰਕੇ ਬਜੁਰਗ,ਬੱਚੇ ਅਤੇ ਔਰਤਾਂ ਨੂੰ ਫਾਇਦਾ ਹੋਵੇਗਾ ਜ਼ੋ ਸਵੇਰੇ ਅਤੇ ਸ਼ਾਮ ਦੇ ਸਮੇਂ ਇਸ ਪਾਰਕ ਵਿੱਚ ਸੈਰ ਕਰ ਸਕਦੇ ਹਨ ਅਤੇ ਬੈਠ ਸਕਦੇ ਹਨ। ਇਸ ਮੌਕੇ ਚੈਅ:ਰਵਿੰਦਰ ਸਿੰਘ,ਤਰਸੇਮ ਸਿੰਘ ਮੈਂਬਰ,ਕੁਲਵੰਤ ਸਿੰਘ ਲਹਿਰ,ਡਾਇਰੈਕਟਰ ਭੁਪਿੰਦਰ ਕੁਮਾਰ ਨਈਅਰ,ਪਿਆਰਾ ਸਿੰਘ ਮੈਂਬਰ,ਨਵਦੀਪ ਸਿੰਘ,ਗੁਰਜੰਟ ਸਿੰਘ,ਨਰੈਣ ਸਿੰਘ,ਸੁਖਦੇਵ ਸਿੰਘ,ਇਕਬਾਲ ਸਿੰਘ,ਤਕਦੀਰ ਸਿੰਘ,ਅੰਮ੍ਰਿਤਪਾਲ ਸਿੰਘ,ਬਲਵਿੰਦਰ ਸਿੰਘ ਮੈਂਬਰ,ਗੁਰਚਰਨ ਸਿੰਘ ਮਸਕਟ,ਨਿਰਵੈਲ ਸਿੰਘ,ਸਰਬਜੀਤ ਸਿੰਘ,ਸੋਨਾ,ਤਾਜਬੀਰ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)