ਮੋਗਾ 'ਚ ਰਸਤਾ ਪੁੱਛਣ ਬਹਾਨੇ ਨਿੱਕੇ ਬੱਚੇ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਆਇਆ ਸਾਹਮਣੇ

ਮੋਗਾ 'ਚ ਰਸਤਾ ਪੁੱਛਣ ਬਹਾਨੇ ਨਿੱਕੇ ਬੱਚੇ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਆਇਆ ਸਾਹਮਣੇ

ਬੱਚੇ ਦੇ ਮਾਤਾ-ਪਿਤਾ ਨੂੰ ਫੋਨ ਕਰ ਉਨ੍ਹਾਂ ਤੋਂ 22 ਲੱਖ ਰੁਪਏ ਦੀ ਮੰਗ ਕੀਤੀ

 

ਮੋਗਾ, 17 ਸਤੰਬਰ 2018 -

ਮੋਗਾ 'ਚ ਨਿੱਕੇ ਬੱਚੇ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਇੱਕ 12 ਸਾਲ ਦੇ ਬੱਚੇ ਨੂੰ 2 ਮੋਟਰ ਸਾਈਕਲ ਸਵਾਰਾਂ ਨੇ ਰਸਤਾ ਪੁੱਛਣ ਦੇ ਬਹਾਨੇ ਅਗਵਾ ਕਰ ਲਿਆ। ਬੱਚਾ ਉਸ ਵਕਤ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਅਗਵਾਕਾਰ ਇੱਕ ਮਨਜੀਤ ਕੌਰ ਨਾਮਕ ਮਹਿਲਾ ਕੋਲ ਉਸ ਬੱਚੇ ਨੂੰ ਛੱਡ ਆਏ ਤੇ ਬੱਚੇ ਨੂੰ ਆਪਣੇ ਕੋਲ ਰੱਖਣ ਬਦਲੇ ਮਹਿਲਾ ਨੂੰ 10,000 ਰੁਪਏ ਦਿੱਤੇ। ਬੱਚੇ ਦੇ ਮਾਤਾ-ਪਿਤਾ ਨੂੰ ਫੋਨ ਕਰ ਉਨ੍ਹਾਂ ਤੋਂ 22 ਲੱਖ ਰੁਪਏ ਦੀ ਮੰਗ ਕੀਤੀ ਗਈ। ਅਗਵਾ ਕਰਨ ਵਾਲਿਆਂ ਨੇ ਇਹ ਵੀ ਕਿਹਾ ਕਿ ਜੇ ਅਗਲੀ ਸੇਵਰ ਤੱਕ 22 ਲੱਖ ਨਾ ਦਿੱਤੇ ਤਾਂ ਬੱਚੇ ਦੇ ਮਾਤਾ-ਪਿਤਾ ਨੂੰ ਉਸ ਦੀ ਲਾਸ਼ ਮਿਲੇਗੀ। ਮੋਗੇ ਦੀ ਸਾਧਾ ਵਾਲੀ ਬਸਤੀ ਵਿੱਚ ਜਦੋਂ ਲੋਕਾਂ ਨੇ ਮਹਿਲਾ ਮਨਜੀਤ ਕੌਰ ਨੂੰ ਉਸ ਬੱਚੇ ਨਾਲ ਜ਼ਬਰਦਸਤੀ ਕਰਦੇ ਅਤੇ ਬੱਚੇ ਨੂੰ ਰੋਂਦੇ ਦੇਖਿਆ ਤਾਂ ਪੁਲਿਸ ਨੂੰ ਖਬਰ ਕੀਤੀ। ਜਿਸ ਕਰ ਕੇ ਪੁਲਿਸ ਉਸ ਬੱਚੇ ਨੂੰ 6 ਘੰਟੇ ਵਿੱਚ ਲੱਭਣ 'ਚ ਸਫਲ ਹੋਈ।