ਸ਼ਹੀਦਾਂ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਾਂਗ ਚਮਕਦਾ ਰਹੇਗਾ :-ਭਾਈ ਗੁਰਇਕਬਾਲ ਸਿੰਘ

ਸ਼ਹੀਦਾਂ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਾਂਗ ਚਮਕਦਾ ਰਹੇਗਾ :-ਭਾਈ ਗੁਰਇਕਬਾਲ ਸਿੰਘ

ਭਿੱਖੀਵਿੰਡ ,

ਹਰਜਿੰਦਰ ਸਿੰਘ ਗੋਲ੍ਹਣ

ਅਮਰ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ,ਸ਼ਹੀਦ ਬਾਬਾ ਦੀਪ ਸਿੰਘ ਵਰਗੇ ਮਹਾਨ ਯੋਧਿਆਂ ਦੀਆਂ ਲਾ-ਮਿਸਾਲ ਕੁਰਬਾਨੀਆਂ ਤੋਂ ਨੌਜਵਾਨਾਂ ਨੂੰ ਸੇਧ ਲੈ ਕੇ ਬਾਣੀ ਤੇ ਬਾਣੀ ਨਾਲ ਜੁੜਨਾ ਚਾਹੀਦਾ ਹੈ !ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਕੌਲਾਂ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਨੇ ਪਿੰਡ ਪੂਹਲਾ ਵਿਖੇ ਪੈ੍ਸ ਨਾਲ ਗੱਲਬਾਤ ਕਰਦਿਆਂ ਕੀਤਾ , ਤੇ ਆਖਿਆ ਕਿ ਜਿੰਨਾ ਚਿਰ ਦੁਨੀਆਂ ਤੇ ਚੰਦ ਤਾਰੇ ਰਹਿਣਗੇ , ਉਨੀ ਦੇਰ ਹੀ ਇਨ੍ਹਾਂ ਮਹਾਨ ਸੂਰਬੀਰਾਂ ਦਾ ਇਤਿਹਾਸ ਸੁਨਹਿਰੀ ਅੱਖਰਾਂ ਦੇ ਵਾਂਗੂੰ ਚਮਕਦਾ ਰਹੇਗਾ ! ਉਨ੍ਹਾਂ ਕਿਹਾ ਕਿ ਨੌਜਵਾਨ ਆਪਣੇ ਵੱਡ ਵਡੇਰਿਆਂ , ਮਹਾਨ ਦੇਸ਼ ਭਗਤਾਂ ਤੇ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ ,ਜੋ ਚਿੰਤਾ ਦਾ ਵਿਸ਼ਾ ਹੈ ! ਭਾਈ ਗੁਰਇਕਬਾਲ ਸਿੰਘ ਜੀ ਨੇ ਨੌਜਵਾਨ ਸ਼ਕਤੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੜ੍ਹਾਈ ਦੇ ਨਾਲ ਸਿੱਖਾਂ ਕੌਮ ਦਾ ਗੌਰਵਮਈ ਇਤਿਹਾਸ ਨੂੰ ਵੀ ਪੜ੍ਹਿਆ ਕਰਨ ਤਾਂ ਜੋ ਖ਼ਾਲਸਾ ਪੰਥ ਦੇ ਜੁਝਾਰੂ ਯੋਧਿਆਂ ਦੇ ਇਤਿਹਾਸ ਬਾਰੇ ਪਤਾ ਚੱਲ ਸਕੇ ! ਇਸ ਮੌਕੇ ਭਾਈ ਹਰਮਿੰਦਰ ਸਿੰਘ ,ਇੰਜੀਨੀਅਰ ਮੰਗਲ ਸਿੰਘ ,ਜਸਵਿੰਦਰ ਸਿੰਘ ਸ਼ਰਨਜੀਤ ਸਿੰਘ ਮਨਦੀਪ ਸਿੰਘ ਬਲਵਿੰਦਰ ਸਿੰਘ ਪਾਹੜਾ,ਮੰਗਲ ਸਿੰਘ ਵੀਰਮ, ਬਾਬਾ ਦਿਲਜੀਤ ਸਿੰਘ ਵਿੱਕੀ ,ਪਰਮਜੀਤ ਸਿੰਘ , ਕਸ਼ਮੀਰ ਸਿੰਘ ਪੂਹਲਾ ਸਮੇਤ ਆਦਿ ਹਾਜ਼ਰ ਸਨ !