ਰੰਗਲਾ ਪੰਜਾਬ ਫਰੈਂਡਜ ਕਲੱਬ ਨੇ ਸ਼ਹੀਦੀ ਦਿਹਾੜਾ ਮਨਾਇਆ ਗਰੀਬ ਤੇ ਲੋੜਵੰਦ ਔਰਤਾਂ ਨੂੰ ਕੰਬਲ ਤੇ ਸ਼ਾਲ ਵੰਡੇ

ਰੰਗਲਾ ਪੰਜਾਬ ਫਰੈਂਡਜ ਕਲੱਬ ਨੇ ਸ਼ਹੀਦੀ ਦਿਹਾੜਾ ਮਨਾਇਆ ਗਰੀਬ ਤੇ ਲੋੜਵੰਦ ਔਰਤਾਂ ਨੂੰ ਕੰਬਲ ਤੇ ਸ਼ਾਲ ਵੰਡੇ

ਭਿੱਖੀਵਿੰਡ 28 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-

ਸਮਾਜਸੇਵੀ ਸੰਸਥਾ ਰੰਗਲਾ ਪੰਜਾਬ ਫਰੈਂਡਜ ਕਲੱਬ ਭਿੱਖੀਵਿੰਡ ਵੱਲੋਂ ਬਰਕਤ ਰਾਮ ਐਂਡ ਸੰਨਜ ਭਿੱਖੀਵਿੰਡ ਦੇ ਸਹਿਯੋਗ ਦਸ਼ਮੇਸ਼ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਸਮਾਗਮ ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼ਹੀਦੀ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਬਾਬਾ ਦੀਦਾਰ ਸਿੰਘ ਵੱਲੋਂ ਕਥਾ-ਵਿਚਾਰਾਂ ਰਾਂਹੀ ਸਾਹਿਬ-ਏ ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਲਾਮਿਸਾਲ ਕੁਰਬਾਨੀਆਂ ਦਾ ਜਿਕਰ ਕਰਦਿਆਂ ਖਾਲਸਾ ਪੰਥ ਦੇ ਸਿਪਾਹੀ ਬਣਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੰੁਚੇਂ ਐਸ.ਐਚ.ੳ ਭਿੱਖੀਵਿੰਡ ਮਨਜਿੰਦਰ ਸਿੰਘ, ਸਮਾਜਸੇਵੀ ਸਚਿਨ ਚੋਪੜਾ ਤੇ ਐਨ.ਜੀ.ੳ ਨਸ਼ਾ ਵਿਰੋਧੀ ਤੇ ਨਵੀਂ ਸੋਚ ਦੇ ਚੇਅਰਮੈਂਨ ਜੰਗ ਬਹਾਦਰ ਸਿੰਘ ਸੰਧੂ ਨੇ ਆਖਿਆ ਕਿ ਕਲੱਬ ਵੱਲੋਂ ਜੋ ਸਮਾਜ ਭਲਾਈ ਦੇ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ ਅਤੇ ਸਾਨੂੰ ਸਾਰਿਆਂ ਨੂੰ ਗਰੀਬ ਤੇ ਬੇਸਹਾਰੇ ਲੋਕਾਂ ਦੀ ਮਦਦ ਕਰਕੇ ਸਰਬੱਤ ਦੇ ਭਲੇ ਲਈ ਕਾਰਜ ਕਰਨੇ ਚਾਹੀਦੇ ਹਨ। ਸਮਾਜਸੇਵਕ ਬੁੱਢਾ ਸਿੰਘ ਮੱਲੀ, ਮਾਸਟਰ ਗੁਰਦੇਵ ਸਿੰਘ ਨਾਰਲੀ, ਸਮਾਜਸੇਵਕ ਜੋਗਿੰਦਰ ਸਿੰਘ ਡੱਲ ਨੇ ਆਖਿਆ ਕਿ ਗਰੀਬ ਲੋਕਾਂ ਦੀ ਮਦਦ ਨਾਲ ਮਨ ਨੂੰ ਸ਼ਾਂਤੀ ਮਿਲਦੀ, ਉਥੇ ਸਮਾਜਸੇਵੀ ਸੰਸਥਾਵਾਂ ਪ੍ਰੇਰਣਾ ਸਰੋਤ ਬਣਦੀਆਂ ਹਨ। ਸਮਾਗਮ ਦੌਰਾਨ 100 ਵਿਧਵਾਵਾਂ, ਬਜੁਰਗਾਂ ਤੇ ਲੋੜਵੰਦ ਔਰਤਾਂ ਨੂੰ ਕੰਬਲ ਤੇ ਸ਼ਾਲ ਵੰਡੇ ਗਏ। ਰੰਗਲਾ ਪੰਜਾਬ ਫਰੈਂਡਜ ਕਲੱਬ ਭਿੱਖੀਵਿੰਡ ਦੇ ਸੇਵਾਦਾਰ ਹਰਜਿੰਦਰ ਸਿੰਘ, ਸਚਿਨ ਚੋਪੜਾ, ਗੁਲਸ਼ਨ ਕੁਮਾਰ ਅਲਗੋਂ ਵੱਲੋਂ ਸਮਾਗਮ ਦੌਰਾਨ ਪਹੰੁਚੇਂ ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਐਸ.ਐਚ.ੳ ਮਨਜਿੰਦਰ ਸਿੰਘ, ਜੰਗ ਬਹਾਦਰ ਸਿੰਘ ਸੰਧੂ, ਕਾਲੇ ਸ਼ਾਹ ਕੰਬੋਕੇ ਵਾਲੇ, ਪ੍ਰਭਜੋਤ ਸਿੰਘ, ਵਿਕਰਮਜੀਤ ਸਿੰਘ, ਸਰਪੰਚ ਬੰਟੀ ਜਠੋਲ, ਪ੍ਰੀਤ ਪਹਿਲਵਾਨ, ਹਰਮਨ ਸਿੰਘ, ਬਾਬਾ ਦੀਪ ਸਿੰਘ ਖੂਨਦਾਨ ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ ਵਿੱਕੀ, ਮਾਸਟਰ ਗੁਰਦੇਵ ਸਿੰਘ ਨਾਰਲੀ, ਜੋਗਿੰਦਰ ਸਿੰਘ ਡੱਲ, ਬੁੱਢਾ ਸਿੰਘ ਮੱਲੀ, ਪੱਤਰਕਾਰ ਅਮਨ ਸੰਧੂ, ਸੁਖਚੈਨ ਸਿੰਘ, ਸੁਰਜੀਤ ਬੋਬੀ, ਜਗਦੀਸ਼ ਕੁਮਾਰ, ਭੁਪਿੰਦਰ ਸਿੰਘ ਕਾਲਾ, ਨਰਿੰਦਰ ਸਿੰਘ ਕਾਲੇ, ਸਤਿੰਦਰ ਸਿੰਘ ਗਿੱਲ, ਹਨੀ ਕੰਡਾ, ਜਰਮਨ ਗਿੱਲ, ਸੰਦੀਪ ਕੁਲੈਕਸ਼ਨ ਆਦਿ ਸਮਾਜਸੇਵੀ ਸਖਸੀਅਤਾਂ ਨੂੰ ਸਿਰਪਾਉ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਗਤਾਂ ਦੀ ਸੇਵਾ