ਮੀਡੀਆ ਨਾਲ ਭਿੜ੍ਹੇ `ਸਿੱਧੂ ਮੂਸੇ ਵਾਲਾ`

ਮੀਡੀਆ ਨਾਲ ਭਿੜ੍ਹੇ `ਸਿੱਧੂ ਮੂਸੇ ਵਾਲਾ`

ਸੰਦੀਪ ਸਿੱਧੂ/ਰਵਨੀਤ ਲਾਂਬਾ
ਲੁਧਿਆਣਾ 25 ਜਨਵਰੀ 2020

ਕੁਲਦੀਪ ਖਹਿਰਾ ਵੱਲੋਂ ਪੰਜਾਬ ਦੇ ਗਾਇਕ ਸਿੱਧੂ ਮੂਸੇ ਵਾਲਾ ਖਿਲਾਫ ਕੀਤੀ ਗਈ ਸਿ਼ਕਾਇਤ ਦੇ ਆਧਾਰ ਤੇ ਅੱਜ ਸਿੱਧੂ ਮੂਸੇ ਵਾਲਾ ਨੂੰ  ਲੁਧਿਆਣਾ ਦੇ ਆਤਮ ਨਗਰ ਵਿਖੇ ਸਥਿਤ ਏ.ਸੀ.ਪੀ.ਸਾਊਥ ਦੇ ਦਫ਼ਤਰ ਵਿਖੇ ਤਲਬ ਹੋਣ ਦੇ ਹੁਕਮ ਜਾਰੀ ਕੀਤ ਗਏ ਸਨ ਜਿਸ ਤਹਿਤ ਅੱਜ ਮੂਸੇਵਾਲਾ ਸਬੰਧਤ ਦਫ਼ਤਰ ਲੁਧਿਆਣਾ ਵਿਖੇ ਪਹੁੰਚੇ ਜਿਥੇ ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਨਾ ਦੇਣ ਕਰਕੇ ਅੱਕੇ ਸਿੱਧੂ ਮੂਸੇ ਵਾਲਾ ਨੇ ਪੱਤਰਕਾਰਾਂ ਨਾਲ ਧੱਕਾ ਮੁੱਕੀ ਕੀਤੀ।ਇਸ ਸਬੰਧੀ ਜਦ ਏ.ਸੀ.ਪੀ.ਜਸਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕੁਲਦੀਪ ਖਹਿਰਾ ਵੱਲੋਂ ਕੀਤੀ ਸਿ਼ਕਾਇਤ ਦੇ ਆਧਾਰ ਤੇ ਅੱਜ ਸਿੱਧੂ ਮੂਸੇ ਵਾਲਾ ਆਪਣੇ ਬਿਆਨ ਦਰਜ ਕਰਵਾਉਣ ਪਹੁੰਚੇ ਜਿੰਨਾਂ ਦੇ ਬਿਆਨ ਕਲਮ ਬੱਧ ਕਰ ਲਏ ਗਏ ਹਨ।ਉਨਾਂ ਕਿਹਾ ਕਿ ਹਾਈਕੋਰਟ ਦੇ ਆਰਡਰ ਵੀ ਸਿੱਧੂ ਮੂਸੇ ਵਾਲਾ ਨੂੰ ਰਸੀਵ ਕਰਵਾ ਦਿੱਤੇ ਗਏ ਹਨ।ਪੱਤਰਕਾਰਾਂ ਨਾਲ ਕੀਤੀ ਧੱਕਾ ਮੁੱਕੀ ਤੇ ਉਨਾਂ ਕਿਹਾ ਕਿ ਲਿਖਤੀ ਸਿ਼ਕਾਇਤ ਮਿਲਣ ਤੇ ਸਿੱਧੂ ਮੂਸੇ ਵਾਲਾ ਖਿਲਾਫ ਬਣਦੀ ਕਾਨੂੰਨ ਕਾਰਵਾਈ ਕੀਤੀ ਜਾਵੇਗੀ।