
2 ਹਜ਼ਾਰ ਬਦਲੇ ਹੋਇਆ ਬਜ਼ੁਰਗ ਦਾ ਕਤਲ
Wed 5 Jun, 2019 0
ਤਾਰਨ ਤਾਰਨ :
ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ , ਅਜੇਹੀ ਹੀ ਇੱਕ ਵਾਰਦਾਤ ਸਾਹਮਣੇ ਆਈ ਹੈ ਤਰਨ ਤਾਰਨ ਦੇ ਜ਼ਿਲ੍ਹੇ ਦੇ ਪਿੰਡ ਡਿਆਲ ਰਾਜਪੂਤਾਂ ਤੋਂ ਜਿਥੇ ਮਹਿਜ਼ 2,000 ਰੁਪਏ ਦੇ ਲੈਣ-ਦੇਣ ਦੇ ਕਾਰਨ ਇੱਕ 80 ਸਾਲਾ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬਜ਼ੁਰਗ ਨਾਮ ਮੋਹਨ ਸਿੰਘ ਹੈ ਅਤੇ ਇਸ ਘਟਨਾ ‘ਚ ਮ੍ਰਿਤਕ ਦਾ ਭਤੀਜਾ ਵੀ ਬੁਰੀ ਤਰਾਂ ਜ਼ਖ਼ਮੀ ਹੋ ਗਿਆ।
ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਜਾਣਕਾਰੀ ਦਿੱਤੀ ਕਿ ਕੁੱਝ ਲੋਕਾਂ ਦੋ ਹਜ਼ਾਰ ਰੁਪਏ ਲੈਣ ਆਏ ਸਨ , ਜਿੰਨਾ ਵੱਲੋਂ ਘਰ ਅੰਦਰ ਵੜਕੇ ਉਹਨਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਜ਼ਖ਼ਮੀ ਹਾਲਤ ‘ਚ ਮੋਹਨ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਦੱਮ ਤੋੜ ਦਿੱਤਾ।
ਇਸ ਸਬੰਧੀ ਜਾਂਚ ਅਧਿਕਾਰੀ ਗੁਰਵੇਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁਜਕੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਦਰਜ ਕਰ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਰਿਪੋਰਟ ਆਉਣ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
Comments (0)
Facebook Comments (0)