(ਅਜ ਦਾ ਵਿਚਾਰ ) ਨਿਆਂ ਸਿਰਫ ਸਹੀ ਅਤੇ ਗਲਤ ਵਿਚਕਾਰ ਨਿਰਪੱਖ ਖੜੇ ਹੋਣਾ ਨਹੀਂ ਸਗੋਂ ਸਹੀ ਦੇ ਪੱਖ ਵਿਚ ਅਤੇ ਗਲਤ ਦੇ ਵਿਰੋਧ ਵਿਚ ਖੜੇ ਹੋਣਾ ਹੈ।
Tue 19 Feb, 2019 0ਅਜ ਦੇ ਦਿਨ :-
20-2-1909 ਸ਼ਹੀਦ ਭਗਤ ਸਿੰਘ ਦੇ ਸਾਥੀ ਅਜੈ ਘੋਸ਼ ਦਾ ਜਨਮ।1947 ਬਿਰਟਿਸ਼ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਜੂਨ 1947 ਤੋਂ ਬਾਅਦ ਭਾਰਤ ਨੂੰ ਅਜਾਦ ਕਰਾਉਣ ਦਿਤਾ ਜਾਵੇਗਾ।1947 ਲਾਰਡ ਮਾਉਂਟਬੈਂਟਨ ਭਾਰਤ ਦਾ ਆਖਰੀ ਗਵਰਨਰ ਬਣਿਆ।1962 ਅਮਰੀਕਾ ਦੇ ਜਾਹਨ ਗਾਲਿਨ ਧਰਤੀ ਦੁਆਲੇ ਚੱਕਰ ਲਾਉਣ ਵਾਲੇ ਪਹਿਲੇ ਪੁਲਾੜ ਯਾਤਰੀ ਬਣੇ।1968 ਡਾ ਪੀ ਕੇ ਸੈਨ ਨੇ ਭਾਰਤ ਵਿਚ ਪਹਿਲਾ ਦਿਲ ਬਦਲੀ ਦਾ ਅਪ੍ਰੇਸ਼ਨ ਕੀਤਾ।1970 ਪਾਕਿਸਤਾਨ ਦੇ ਜੁਲਫ ਅਲੀਕਾਰ ਭੁਟੋ ਰਾਸ਼ਟਰਪਤੀ ਬਣੇ।
*ਵਿਸ਼ਵ ਸਮਾਜਿਕ ਨਿਆਂ ਦਿਵਸ* ਵਿਸ਼ਵ ਦੇ ਜਿਆਦਾ ਦੇਸਾਂ ਵਿਚ ਕਾਫੀ ਲੋਕਾਂ ਨਾਲ ਨਸਲ,ਜਾਤਪਾਤ,ਧਰਮ,ਰੰਗ ਦੇ ਅਧਾਰ ਤੇ ਵਿਤਕਰਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਮਾਜਿਕ ਨਿਆਂ ਅਧੂਰਾ ਸੁਪਨਾ ਬਣ ਕੇ ਰਹਿ ਗਿਆ ਹੈ।ਇਸ ਕਰਕੇ ਸਯੁੰਕਤ ਰਾਸ਼ਟਰ ਨੇ 20 ਫਰਵਰੀ 2009 ਤੋਂ ਹਰ ਸਾਲ 20 ਫਰਵਰੀ ਨੂੰ *ਸਮਾਜਿਕ ਨਿਆਂ ਦਿਵਸ* ਮਨਾਉਣ ਦੇ ਫੈਸਲਾ ਲਿਆ।ਜਿਸ ਦਾ ਉਦੇਸ਼ ਬਿਨਾਂ ਕਿਸੇ ਭੇਦ ਭਾਵ ਅਤੇ ਪੱਖਪਾਤ ਤੋਂ ਸਭ ਨੂੰ ਵਿਕਸਤ ਹੋਣ ਦੇ ਇਕੋ ਜਿਹੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਸਮਾਜ ਦਾ ਕੋਈ ਵੀ ਵਰਗ ਵਿਕਾਸ ਦੀ ਦੌੜ ਵਿਚ ਪਿੱਛੇ ਨਾ ਰਹਿ ਜਾਵੇ।ਸਾਡੇ ਦੇਸ ਦਾ ਸੰਵਿਧਾਨ ਸਭ ਨੂੰ ਬਰਾਬਰ ਦੇ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਵਿਅਕਤੀ ਨਾਲ ਧਰਮ, ਨਸਲ,ਜਾਤਪਾਤ,ਜਨਮ ਸਥਾਨ ਆਦਿ ਦੇ ਅਧਾਰਤ ਵਿਤਕਰਾ ਨਹੀਂ ਕੀਤਾ ਜਾ ਸਕਦਾ।ਪਰ ਹਕੀਕਤ ਵਿਚ ਬਹੁਤ ਸਾਰੇ ਭਾਰਤੀ ਲੋਕ ਭਾਰਤੀ ਸੰਵਿਧਾਨ ਅਤੇ ਕਾਨੂੰਨ ਨੂੰ ਟਿਚ ਸਮਝਦੇ ਹਨ ਜਿਸ ਕਾਰਨ ਦੇਸ ਵਿਚ ਜਾਤਪਾਤ, ਧਾਰਮਿਕ ਵੰਡ ਕਾਰਨ ਸਮਾਜਿਕ ਨਿਆਂ ਵੱਧ ਰਿਹਾ ਹੈ।ਜਿਸ ਲਈ ਅਸਿੱਧੇ ਰੂਪ ਵਿਚ ਰਾਜਸੀ ਪ੍ਰਬੰਧ ਤੇ ਲੀਡਰ ਜੁੰਮੇਵਾਰ ਹਨ।ਜਾਤ-ਪਾਤ ਧਰਮ ਦੇ ਨਾਂ ਤੇ ਹੁੰਦੇ ਦੰਗੇ ਲੁਕੇ ਨਹੀਂ,ਕੌਣ ਲੋਕ ਇਹ ਦੰਗੇ ਕਰਵਾਉਦੇ ਹਨ।ਭੁੱਖ ਨਾਲ ਤੜਫਦੇ ਲੋਕ, ਫੁੱਟਪਾਥਾਂ ਤੇ ਸੌਣ ਵਾਲੇ ਲੋਕ ਤਾਂ ਮੁੱਢਲੀਆਂ ਸਹੂਲਤਾਂ ਤੇ ਆਮ ਲੋਕ ਦੇਸ ਦੀ ਨਿਆਂ ਪ੍ਰਣਾਲੀ ਮਹਿੰਗੀ ਹੋਣ ਕਾਰਨ ਇਨਸਾਫ ਲੈਣ ਨੂੰ ਤਰਸਦੇ ਹਨ।ਮਨੁੱਖੀ ਅਧਿਕਾਰ ਸੰਗਠਨ,ਘੱਟ ਗਿਣਤੀ ਕਮਿਸ਼ਨ,ਬਾਲ, ਮਜਦੂਰ,ਔਰਤ,ਅਨੁਸੂਚਿਤ ਕਮਿਸ਼ਨ ਆਦਿ ਲੋਕਾਂ ਨੂੰ ਬਣਦਾ ਨਿਆਂ ਦਿਵਾਉਣ ਵਿਚ ਯੋਗਦਾਨ ਪਾ ਰਹੇ ਹਨ।ਸਮਾਜਿਕ ਨਿਆਂ ਉਸ ਦੇਸ ਵਿਚ ਸੰਭਵ ਨਹੀਂ ਜਿਥੇ ਲੋਕਾਂ ਵਿਚ ਆਰਥਿਕ ਅੰਤਰ ਜਿਆਦਾ ਹੋਵੇ ਜਾਂ ਜਿਥੇ ਵਿਅਕਤੀ ਹਥੋਂ ਵਿਅਕਤੀ ਦੀ ਲੁੱਟ ਹੋਵੇ।ਬੇਰੋਜ਼ਗਾਰੀ,ਭਰੂਣ ਹੱਤਿਆ, ਭ੍ਰਿਸ਼ਟਾਚਾਰ, ਔਰਤ ਦੀ ਸੁਰੱਖਿਆ ਤੇ ਨਾ ਬਰਾਬਰੀ ਵਾਲੇ ਸਮਾਜ ਵਿਚੋਂ ਸਮਾਜਿਕ ਨਿਆਂ ਮਿਲਣਾ ਮੁਸ਼ਕਲ ਹੈ।# *ਸਾਕਾ ਨਨਕਾਣਾ ਸਾਹਿਬ 21 ਨਵੰਬਰ 1921* -ਅੰਗਰੇਜ਼ ਕਾਲ ਸਮੇਂ ਨਨਕਾਣਾ ਸਾਹਿਬ ਦੇ ਇਲਾਕੇ ਅੰਦਰ ਨਹਿਰਾਂ ਚਾਲੂ ਹੋਣ ਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਦੀ ਸਿੰਜਾਈ ਦਾ ਪ੍ਰਬੰਧ ਹੋਣ ਕਰਕੇ ਇਨਾਂ ਦੇ ਪੁਜਾਰੀਆਂ ਤੇ ਮਹੰਤਾਂ ਦੀਆਂ ਕਮਾਈਆਂ ਵਿਚ ਵਾਧੇ ਦੇ ਪ੍ਰਭਾਵ ਨਾਲ ਮਹੰਤ ਅਯਾਸ਼ੀ ਤੇ ਆਚਰਨਹੀਣ ਹੋ ਗਏ।ਨਨਕਾਣਾ ਸਾਹਿਬ ਦਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ (ਰਾਇ ਭੌਇ ਦੀ ਤਲਵੰਡੀ) ਹੈ।ਮਹਾਰਾਜਾ ਰਣਜੀਤ ਸਿੰਘ ਵਲੋਂ ਇਥੋਂ ਦੇ ਗੁਰਦੁਆਰਿਆਂ ਦੇ ਨਾਂ ਤੇ 17,675 ਏਕੜ ਜਮੀਨ ਲਾਈ ਸੀ ਭਾਵ 35 ਮੁਰਬੇ ਜਾਂ 750 ਏਕੜ।ਏਨੀ ਵੱਡੀ ਜਾਇਦਾਦ ਹੁੰਦਿਆਂ ਮਹੰਤ ਨਰੈਣ ਦਾਸ ਦਾ ਚਾਲ ਚਲਣ ਖਰਾਬ ਹੋਣਾ ਤੇ ਗੁੰਡੇ ਪਾਲਣਾ ਕੁਦਰਤੀ ਸੀ ਤੇ ਨਾਲ ਹੀ ਸਰਕਾਰ ਵੀ ਜਦੋਂ ਪਿੱਠ ਤੇ ਹੋਵੇ।24/1/1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਟਿੰਗ ਦੌਰਾਨ ਫੈਸਲਾ ਕਰਕੇ ਇਕ ਚਿੱਠੀ ਮਹੰਤ ਨੂੰ ਭੇਜੀ ਕਿ ਗੁਰਦੁਆਰੇ ਦਾ ਕਬਜਾ ਕਮੇਟੀ ਨੂੰ ਦੇ ਦਿਤਾ ਜਾਵੇ।ਉਧਰ ਜਦੋਂ ਮਹੰਤ ਨੇ ਚਿੱਠੀ ਪੜੀ ਤਾਂ ਉਸਨੇ ਗੌਂਦ ਗੁੱਦੀ, ਮੁਖੀਆਂ ਨੂੰ ਗਲਬਾਤ ਸਦ ਕੇ ਮਾਰ ਦਿੱਤਾ ਜਾਵੇ।ਮਹੰਤ ਦੀ ਸ਼ਾਜਿਸ ਦਾ ਪਤਾ ਲਗਾ ਤਾਂ ਜਥੇਦਾਰ ਲਛਮਣ ਸਿੰਘ ਦੇ ਜਥੇ ਦਾ ਪਹਿਲਾਂ ਚਲ ਪੈਣ ਦੀਆਂ ਕਨਸੋਆਂ ਤੇਜਾ ਸਿੰਘ ਸਮੁੰਦਰੀ ਤੇ ਤੇਜਾ ਸਿੰਘ ਚੂਹੜਕਾਨਾ ਤਕ ਪੁਜ ਗਈਆਂ।ਉਨਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਮਾ ਤਾਰਾ ਸਿੰਘ ਤੇ ਕਰਤਾਰ ਸਿੰਘ ਝਬਰ ਦੀ ਡਿਊਟੀ ਲਾਈ ਕਿ ਜਥਿਆਂ ਨੂੰ ਰੋਕਣ। ਕਰਤਾਰ ਸਿੰਘ ਝਬਰ ਨੇ ਮਿਥੀ ਤਾਰੀਕ ਤੋਂ ਪਹਿਲਾਂ ਹੀ ਕਬਜਾ ਕਰਨ ਜਾਂ ਸ਼ਹੀਦ ਹੋਣ ਦਾ ਫੈਸਲਾ ਕਰ ਲਿਆ।19 ਫਰਵਰੀ ਨੂੰ ਦਲੀਪ ਸਿੰਘ,ਵਰਿਆਮ ਸਿੰਘ ਤੇ ਲਛਮਣ ਸਿੰਘ ਧਾਰੋਵਾਲੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਨੇਹਾ ਮਿਲਣ ਦੇ ਬਾਵਜੂਦ 150 ਦੇ ਕਰੀਬ ਸਿੰਘਾਂ ਨਾਲ ਅਗਲੇ ਦਿਨ ਉਹ ਗੁਰਦੁਆਰੇ ਪਹੁੰਚ ਗਏ। ਕਰਤਾਰ ਸਿੰਘ ਬੱਬਰ ਨਹੀ ਗਿਆ।ਅਗਲੇ ਦਿਨ ਲਛਮਣ ਸਿੰਘ ਧਾਰੋਵਾਲੀ ,ਵਰਿਆਮ ਸਿੰਘ ਤੇ ਦਲੀਪ ਸਿੰਘ ਨੇ ਗੁਰਦੁਆਰੇ ਦੇ ਦਰਵਾਜੇ ਬੰਦ ਕਰਕੇ ਅੰਦਰ ਕੀਰਤਨ ਕਰਨਾ ਸ਼ੁਰੂ ਕਰ ਦਿਤਾ।ਮਹੰਤ ਦੇ ਗੁੰਡਿਆਂ ਨੇ ਬਾਹਰੋਂ ਪੌੜੀਆਂ ਰਾਂਹੀ ਚੜਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ, ਲਛਮਣ ਸਿੰਘ ਨੂੰ ਜਿਉਂਦੇ ਫੜ ਕੇ ਜੰਡ ਨਾਲ ਬੰਨ ਕੇ ਸਾੜਿਆ ਗਿਆ।ਦਲੀਪ ਸਿੰਘ ਤੇ ਵਰਿਆਮ ਸਿੰਘ ਦਾ ਵੀ ਕਤਲ ਕਰ ਦਿਤਾ ਗਿਆ।23/2 ਨੂੰ ਸਸਕਾਰ ਸਮੇਂ 119 ਸਾਬਤ ਖੋਪੜੀਆਂ,7 ਹੋਰ,ਕੱਟ ਵੱਢੇ ਮਾਸ ਦੇ ਤਿੰਨ ਟੋਕਰੇ ਤੇ ਲੱਗਭਗ ਦਸ ਟੋਕਰੇ ਛੋਟੀਆਂ ਮੋਟੀਆਂ ਹੱਡੀਆਂ ਦੇ ਸਨ।ਕਰਤਾਰ ਸਿੰਘ ਝਬਰ ਜਿਸ ਦੇ ਮਨ ਤੇ ਜਲਿਆਂ ਵਾਲ਼ਾ ਬਾਗ ਦੇ ਸਾਕੇ ਦਾ ਡੂੰਘਾ ਪ੍ਰਭਾਵ ਪਿਆ ਸੀ ਨੂੰ ਸਰਕਾਰ ਵਿਰੋਧੀ ਭਾਸ਼ਨਾਂ ਤੇ ਗਤੀਵਿਧੀਆਂ ਕਰਕੇ ਕਾਲੇ ਪਾਣੀ ਭੇਜ ਦਿਤਾ।1920 ਵਿਚ ਰਿਹਾਅ ਹੋਣ ਤੇ ਗੁਰਦੁਆਰਾ ਲਹਿਰ ਵਿਚ ਹਿੱਸਾ ਲਿਆ ਤੇ ਉਨਾਂ ਦੀ ਅਗਵਾਈ ਹੇਠ 2200 ਦੀ ਗਿਣਤੀ ਵਿਚ ਗੁਰਦੁਆਰੇ ਵਲ ਰਵਾਨਾ ਹੋਏ ਜਥੇ ਨੂੰ ਮਸ਼ੀਨ ਗੰਨ ਬੀੜ ਕੇ ਰੋਕਣ ਦਾ ਯਤਨ ਕੀਤਾ।ਜਦ ਸਰਕਾਰ ਨੂੰ ਪਤਾ ਲਗਾ ਕਿ ਇਹ ਰੁਕਣ ਵਾਲੇ ਨਹੀਂ ਹਨ ਤਾਂ ਉਨਾਂ ਸਤ ਮੈਂਬਰੀ ਕਮੇਟੀ ਬਣਾ ਕੇ ਪ੍ਰਧਾਨ ਹਰਬੰਸ ਸਿੰਘ ਅਟਾਰੀ ਨੂੰ 21 ਫਰਵਰੀ ਸ਼ਾਮ ਚਾਰ ਵਜੇ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਦੀਆਂ ਚਾਬੀਆਂ ਉਸਦੇ ਹਵਾਲੇ ਕਰ ਦਿਤੀਆਂ।ਕਰਤਾਰ ਸਿੰਘ ਝਬਰ 20 ਨਵੰਬਰ 1962 ਨੂੰ ਅਕਾਲ ਚਲਾਣਾ ਕਰ ਗਏ।ਗੁਰਦੁਆਰਾ ਨਨਕਾਣਾ ਸਾਹਿਬ ਦੀ ਪੁਸਤਕ ਅਨੁਸਾਰ 86 ਸਿੰਘ ਸ਼ਹੀਦ ਹੋਏ।
ਮੁਖਵਿੰਦਰ ਸਿੰਘ ਚੋਹਲਾ*
9872966222
Comments (0)
Facebook Comments (0)