
ਕੋਠਾ ਡਿੱਗਣ ਕਾਰਨ ਬੇਘਰ ਹੋਇਆ ਪਿੰਡ ਕਾਲੇ ਦੇ ਸ਼ੇਰ ਸਿੰਘ ਦਾ ਪਰਿਵਾਰ ਐਨਆਰਆਈ ਵੀਰਾਂ ਤੇ ਸਮਾਜਸੇਵੀ ਲੋਕਾਂ ਤੋਂ ਮਦਦ ਦੀ ਕੀਤੀ ਅਪੀਲ
Fri 14 Jun, 2019 0
ਭਿੱਖੀਵਿੰਡ 13 ਜੂਨ
(ਹਰਜਿੰਦਰ ਸਿੰਘ ਗੋਲ੍ਹਣ)-
ਬੇਸ਼ੱਕ ਪੰਜਾਬ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਅਨੇਕਾਂ ਲਾਭਪਾਤਰੀ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਕਿ ਇਹਨਾਂ ਸਕੀਮਾਂ ਦਾ ਲਾਭ ਗਰੀਬ ਲੋਕਾਂ ਤੱਕ ਪਹੰੁਚ ਸਕੇ ਤਾਂ ਜੋ ਗਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ। ਪਰ ਇਹ ਸਹੂਲਤਾਂ ਲੋੜਵੰਦ ਲੋਕਾਂ ਤੱਕ ਸਮੇਂ ਸਿਰ ਨਾ ਪਹੰੁਚਣ ਕਰਕੇ ਗਰੀਬ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਐਸੀ ਹੀ ਮਿਸਾਲ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਕਾਲੇ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੀ ਮਾਲੀ ਹਾਲਤ ਨੂੰ ਵੇਖ ਕੇ ਮਿਲਦੀ ਹੈ। ਕੰਮ ਕਰਨ ਤੋਂ ਅਸਮਰੱਥ ਗਰੀਬ ਕਿਸਾਨ ਸ਼ੇਰ ਸਿੰਘ ਪੁੱਤਰ ਗੁਰਦੀਪ ਸਿੰਘ (50) ਨੇ ਆਪਣੀ ਦੁੱਖ ਭਰੀ ਦਾਸਤਾਨ ਦੱਸਦਿਆਂ ਕਿਹਾ ਕਿ ਮੈਂ ਬਤੌਰ ਟਰੱਕ ਡਰਾਈਵਰ ਕੰਮ ਕਰਦਾ ਸੀ ਤਾਂ ਡਰਾਈਵਰੀ ਕਰਦੇ ਸਮੇਂ ਸੜਕੀ ਹਾਦਸ਼ੇ ਵਿਚ ਮੇਰੀ ਲੱਤ ਨਕਾਰਾ ਹੋ ਜਾਣ ‘ਤੇ ਡਾਕਟਰੀ ਇਲਾਜ ਕਰਵਾਉਦੇ ਸਮੇਂ ਇਕ ਦੂਸਰੀ ਬੀਮਾਰੀ ਦਾ ਵੀ ਸ਼ਿਕਾਰ ਹੋ ਗਿਆ, ਜਿਸ ਨਾਲ ਮੈਨੂੰ ਕਿਸੇ ਸਮੇਂ ਵੀ ਦਿਮਾਗੀ ਦੋਰਾ ਪੈ ਜਾਂਦਾ ਹੈ। ਲੱਤ ਖਰਾਬ ਹੋਣ ਕਾਰਨ ਮੰਜੇ ‘ਤੇ ਬੈਠ ਕੇ ਦਿਨ ਕੱਟ ਰਹੇ ਸ਼ੇਰ ਸਿੰਘ ਨੇ ਦੱਸਿਆ ਕਿ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਮੈਂ ਆਪਣੇ ਸਰੀਰ ਦਾ ਇਲਾਜ ਵੀ ਨਹੀ ਕਰਵਾ ਸਕਿਆ, ਉਥੇ ਰੋਜੀ-ਰੋਟੀ ਖਾਤਰ ਮੇਰਾ ਨਾਬਾਲਗ ਪੁੱਤਰ ਜਰਮਨ ਸਿੰਘ ਨੌਵੀਂ ਕਲਾਸ ਦੀ ਪੜ੍ਹਾਈ ਛੱਡ ਕੇ ਮਜਦੂਰੀ ਕਰਨ ਲੱਗ ਪਿਆ। ਰੱਬ ਦੀ ਕਰੋਪੀ ਦਾ ਸ਼ਿਕਾਰ ਹੋਏ ਸ਼ੇਰ ਸਿੰਘ ਦੇ ਪਰਿਵਾਰ ‘ਤੇ ਉਸ ਸਮੇਂ ਕਹਿਰ ਟੁੱਟ ਪਿਆ, ਜਦੋਂ ਬੀਤੀ ਦਿਨੀ ਇਕੋ-ਇਕ ਰਹਿਣ ਬਸੇਰੇ ਕਮਰੇ ਦੀ ਛੱਤ ਡਿੱਗ ਗਈ, ਜਿਸ ਨਾਲ ਸ਼ੇਰ ਸਿੰਘ ਦੀ ਪਤਨੀ ਗੁਰਜੀਤ ਕੌਰ ਨੇ ਭੱਜ ਕੇ ਜਾਨ ਬਚਾਈ। ਜੇਠ-ਹਾੜ ਦੀ ਕਹਿਰ ਦੀ ਗਰਮੀ ਵਿਚ ਸ਼ੇਰ ਸਿੰਘ, ਪਤਨੀ ਗੁਰਜੀਤ ਕੌਰ, ਲੜਕਾ ਜਰਮਨ ਸਿੰਘ ਅਸਮਾਨੀ ਛੱਤ ਹੇਠ ਦਿਨ ਕੱਟ ਰਹੇ ਹਨ, ਉਥੇ ਘਰ ਦਾ ਸਮਾਨ ਤੂੜੀ ਵਾਲੇ ਕਮਰੇ ਵਿਚ ਰੱਖ ਕੇ ਜੀਵਨ ਬਸਰ ਕਰ ਰਹੇ ਹਨ। ਦੁੱਖੀ ਪਰਿਵਾਰ ਨੇ ਅੱਖਾਂ ਵਿਚ ਹੰਝੂ ਭਰਦਿਆਂ ਕਿਹਾ ਕਿ ਗਰਮੀ ਹੋਣ ਕਾਰਨ ਅਸੀਂ ਅਸਮਾਨੀ ਛੱਤ ਹੇਠ ਵੀ ਗੁਜਾਰਾ ਕਰ ਰਹੇ ਹਨ, ਪਰ ਜੇਕਰ ਮੀਂਹ-ਹਨੇਰੀ ਆ ਜਾਵੇ ਤਾਂ ਸਾਡੇ ਲਈ ਸਿਰ ਲੁਕੋਣਾ ਵੀ ਔਖਾ ਹੈ। ਸ਼ੇਰ ਸਿੰਘ ਨੇ ਐਨਆਰਆਈ ਭਰਾਵਾਂ ਤੇ ਸਮਾਜਸੇਵੀ ਸੰਸਥਾਵਾਂ ਕੋਲੋਂ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਮੇਰੇ ਵਰਗੇ ਗਰੀਬ ਦੀ ਮਦਦ ਹੋ ਜਾਵੇ ਤਾਂ ਸਾਡਾ ਪਰਿਵਾਰ ਇਸ ਮੁਸ਼ਕਿਲ ਤੋਂ ਬਾਹਰ ਨਿਕਲ ਸਕਦਾ ਹੈ। ਕਮਰਾ ਪਾਉਣ ਲਈ ਸਰਕਾਰ ਨੂੰ ਭੇਜੀ ਗਈ ਹੈ ਫਾਈਲ਼ : ਸਰਪੰਚ ਸੁੱਚਾ ਸਿੰਘ ਇਸ ਮੁਸ਼ਕਿਲ ਸੰਬੰਧੀ ਪਿੰਡ ਕਾਲੇ ਦੇ ਸਰਪੰਚ ਸੁੱਚਾ ਸਿੰਘ ਨਾਲ ਗੱਲ ਕਰਨ ‘ਤੇ ਉਹਨਾਂ ਕਿਹਾ ਕਿ ਪਹਿਲਾਂ ਵੀ ਸ਼ੇਰ ਸਿੰਘ ਨੂੰ ਲੈਟਰੀਨ ਬਣਾ ਕੇ ਦਿੱਤੀ ਗਈ ਹੈ ਅਤੇੇ ਕਮਰਾ ਪਾਉਣ ਲਈ ਆਨਲਾਈਨ ਫਾਈਲ ਭਰ ਕੇ ਸਰਕਾਰ ਨੂੰ ਭੇਜੀ ਗਈ ਹੈ ਅਤੇ ਗਰਾਂਟ ਆਉਣ ‘ਤੇ ਪਹਿਲ ਦੇ ਆਧਾਰ ‘ਤੇ ਗਰੀਬ ਪਰਿਵਾਰ ਨੂੰ ਵਧੀਆ ਕਮਰਾ ਬਣਾ ਕੇ ਦਿੱਤਾ ਜਾਵੇਗਾ ਤਾਂ ਜੋ ਇਸ ਮੁਸ਼ਕਿਲ ਦਾ ਹੱਲ ਹੋ ਸਕੇ। ਲਿਖਤੀ ਤੌਰ ‘ਤੇ ਜਾਣਕਾਰੀ ਦੇਵੇ ਪੀੜਤ ਪਰਿਵਾਰ : ਤਹਿਸੀਲਦਾਰ ਭਿੱਖੀਵਿੰਡ ਕਿਸਾਨ ਸ਼ੇਰ ਸਿੰਘ ਦੀ ਡਿੱਗੇ ਕਮਰੇ ਸੰਬੰਧੀ ਡੀ.ਸੀ ਤਰਨ ਤਾਰਨ ਨਾਲ ਰਾਬਤਾ ਤਾਂ ਨਹੀ ਹੋ ਸਕਿਆ, ਜਦੋਂ ਕਿ ਸਬ ਡਵੀਜਨ ਭਿੱਖੀਵਿੰਡ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਸ਼ੇਰ ਸਿੰਘ ਦੀ ਲਿਖਤੀ ਤੌਰ ‘ਤੇ ਜਾਣਕਾਰੀ ਦੇਵੇ ਤਾਂ ਅਸੀਂ ਉਸਦੀ ਰਿਪੋਰਟ ਸਰਕਾਰ ਨੂੰ ਭੇਜ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸਰਕਾਰੀ ਸਹੂਲਤਾਂ ਦਾ ਲਾਭ ਸਮੇਂ ਸਿਰ ਲੋਕਾਂ ਨੂੰ ਮਿਲੇ : ਕਾਮਰੇਡ ਦਿਆਲਪੁਰਾ ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਗਈਆਂ ਸਮਾਜ ਭਲ਼ਾਈ ਸਕੀਮਾਂ ਦਾ ਲਾਭ ਯੋਗ ਵਿਅਕਤੀਆਂ ਨੂੰ ਮਿਲੇ ਤਾਂ ਗਰੀਬ ਲੋਕਾਂ ਨੂੰ ਮੁਸੀਬਤਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਤੇ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਹੋ ਸਕਦਾ ਹੈ। ਉਹਨਾਂ ਨੇ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਦਾ ਵਿਸ਼ੇਸ਼ ਧਿਆਨ ਸਰਹੱਦੀ ਪੱਟੀ ਦੇ ਗਰੀਬ ਲੋਕਾਂ ਵੱਲ ਦਿਵਾਉਦਿਆਂ ਸ਼ੇਰ ਸਿੰਘ ਨੂੰ ਕਮਰਾ ਪਾ ਕੇ ਦੇਣ ਦੀ ਮੰਗ ਕੀਤੀ ਤੇ ਆਖਿਆ ਕਿ ਪਿੰਡਾਂ ਤੇ ਕਸਬਿਆਂ ਵਿਚ ਰਹਿੰਦੇ ਬੇਘਰ ਲੋਕਾਂ ਦੀ ਵੀ ਸਾਰ ਲੈ ਕੇ ਰਹਿਣ ਬਸੇਰੇ ਬਣਾ ਕੇ ਦਿੱਤੇ ਜਾਣ।
Comments (0)
Facebook Comments (0)