ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਰੱਖੀ 27 ਫਰਫਰੀ ਦੀ ਰੈਲੀ ਸਭ ਦੇ ਭੁਲੇਖੇ ਦੂਰ ਕਰੇਗੀ : ਇਕਬਾਲ ਸੰਧੂ
Sun 23 Feb, 2020 0ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 23 ਫਰਵਰੀ 2020
ਇਥੋਂ ਨਜ਼ਦੀਕ ਪਿੰਡ ਪੱਖੋਪੁਰ ਵਿਖੇ ਅੱਜ ਸੀਨੀਅਰ ਅਕਾਲੀ ਆਗੂ ਜਥੇ:ਦਿਲਬਾਗ ਸਿੰਘ ਦੇ ਗ਼੍ਰਹਿ ਪੱਖੋਪੁਰ ਵਿਖੇ ਇਕਬਾਲ ਸਿੰਘ ਸੰਧੂ ਚੇਅਰਮੈਨ ਫਤਿਹ ਗਰੁੱਪ ਤਰਨ ਤਾਰਨ ਦੀ ਯੋਗ ਰਹਿਨੁਮਾਈ ਹੇਠ ਇੱਕ ਭਰਵੀਂ ਮੀਟਿੰਗ ਕੀਤੀ ਗਈ।ਜਿਸ ਵਿੱਚ ਮੀਟਿੰਗ ਵਿੱਚ ਇਲਾਕੇ ਭਰ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਵਰਕਰਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ।ਇਸ ਸਮੇਂ ਬੋਲਦਿਆਂ ਇਕਬਾਲ ਸਿੰਘ ਸੰਧੂ ਚੇਅਰਮੈਨ ਫਤਿਹ ਗਰੁੱਪ ਨੇ ਕਿਹਾ ਕਿ 27ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਤਰਨ ਤਾਰਨ ਦੀ ਦਾਣਾ ਮੰਡੀ ਵਿਖੇ ਵੱਡੇ ਪੱਧਰ ਦੀ ਰੈਲੀ ਰੱਖੀ ਗਈ ਹੈ ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਵਰਕਰ ਅਤੇ ਅਹੁਦੇਦਾਰ ਹਿੱਸਾ ਲੈਣਗੇ।ਉਹਨਾਂ ਕਿਹਾ ਕਿ ਇਹ ਰੈਲੀ ਵਿਰੋਧੀਆਂ ਪਾਰਟੀਆਂ ਦੇ ਸਾਰੇ ਭੁਲੇਖੇ ਦੂਰ ਕਰਦੀ ਹੋਈ ਰਿਕਾਰਡ ਤੋੜ ਇੱਕਠ ਕਰੇਗੀ।ਉਹਨਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਹੋਂਦ ਵਿੱਚ ਆਈ ਹੈ ਕੈਪਟਨ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਾ ਕੀਤਾ।ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਵੇਗੀ ਪਰ ਪੰਜਾਬ ਵਿੱਚ ਨਸ਼ਾ ਖਤਮ ਹੋਣ ਦੀ ਜਗਾ ਵੱਧ ਰਿਹਾ ਹੈ।ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਘਰ-ਘਰ ਨੌਕਰੀ ,ਮੁਫ਼ਤ ਸਿਹਤ ਸਹੂਲਤਾਂ,ਉਚੇਰੀ ਪੜ੍ਹਾਈ,ਭ੍ਰਿਸ਼ਟਚਾਰ ਮੁਕਤ ਪੰਜਾਬ ਬਣਾਉਣ ਦਾ ਵੀ ਵਾਅਦਾ ਕੀਤਾ ਸੀ ਪਰ ਪੰਜਾਬ ਵਿੱਚ ਆਮ ਲੋਕਾਂ ਦਾ ਜਿਓਣਾ ਮੁਹਾਲ ਹੋਇਆ ਪਿਆ ਹੈ।ਉਹਨਾਂ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ।ਇਸ ਸਮੇਂ ਡਾਕਟਰ ਜ਼ਸਬੀਰ ਸਿੰਘ ਪੱਖੋਪੁਰ,ਪਰਮਜੀਤ ਸਿੰਘ,ਗੁਰਲਾਲ ਸਿੰਘ,ਬਲਦੇਵ ਸਿੰਘ,ਲਵਜੀਤ ਸਿੰਘ,ਹਰਜੀਤ ਸਿੰਘ,ਨਿਰਵੇਨ ਸਿੰਘ,ਸੰਦੀਪ ਸਿੰਘ,ਲਾਲੀ ਝਾਮਕਾ,ਕੈਪਟਨ ਅਰੂੜ ਸਿੰਘ,ਹਰਬੰਸ ਸਿੰਘ,ਹਰਜੀਤ ਸਿੰਘ ਕੋਟ ਆਦਿ ਹਾਜ਼ਰ ਸਨ।
Comments (0)
Facebook Comments (0)