ਈ.ਵੀ.ਐਮ. ਦੀ ਫਸਟ ਲੈਵਲ ਚੈਕਿੰਗ ਸਬੰਧੀ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ।

ਈ.ਵੀ.ਐਮ. ਦੀ ਫਸਟ ਲੈਵਲ ਚੈਕਿੰਗ ਸਬੰਧੀ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ।
  • ਸੰਦੀਪ ਸਿੰਘ ਸਿੱਧੂ 

  • ਚੰਡੀਗੜ, 01 ਅਗਸਤ 2018:

  • ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਈ.ਵੀ.ਐਮ. ਦੀ ਫਸਟ ਲੈਵਲ ਚੈਕਿੰਗ ਸਬੰਧੀ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਰਾਜ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਚੋਣ ਅਫ਼ਸਰ ਅਤੇ ਵਧੀਕ ਜ਼ਿਲ•ਾ ਚੋਣ ਅਫ਼ਸਰਾਂ ਵੱਲੋਂ ਭਾਗ ਲਿਆ ਗਿਆ।
    ਵਰਕਸ਼ਾਪ ਨੂੰ ਈ.ਵੀ.ਐਮ. ਸਬੰਧੀ ਸਲਾਹਕਾਰ ਸ੍ਰੀ ਵਿਪਨ ਕਟਾਰਾ, ਸ੍ਰੀ ਰਘਵਿੰਦਰ ਅਚਾਰੀਆ (ਐਨ ਐਲ ਐਮ ਟੀ) ਨੇ ਸੰਬੋਧਨ ਕੀਤਾ ਅਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਅਤੇ ਵੀ ਵੀ ਪੈਟ ਬਾਰੇ ਵਿਸਥਾਰ ਪੂਰਵਕ ਪੇਸ਼ਕਾਰੀ ਦਿੱਤੀ। ਉਨ•ਾਂ ਨੇ ਈ.ਵੀ.ਐਮ. ਦੀ ਸ਼ੁਰੂਆਤ ਤੋਂ ਲੈ ਕੇ ਨਵੇਂ ਵਿਕਸਿਤ ਕੀਤੇ ਈ.ਵੀ.ਐਮ. ਮੈਨੇਜਮੈਂਟ ਸਾਫਟਵੇਅਰ ਬਾਰੇ ਸਮਝਾਉਣ ਤੋਂ ਇਲਾਵਾ ਇਸਦੇ ਡਿਜ਼ਾਇਨ ਕਾਰਜਪ੍ਰਣਾਲੀ, ਸੁਰੱਖਿਆ, ਟਰਾਂਸਪੋਰਟੇਸ਼ਨ ਅਤੇ ਮਸ਼ੀਨ ਦੀ ਸਟੋਰੇਜ਼ ਦੌਰਾਨ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਨਿਯਮਿਤ ਨਿਯਮਾਂਵਲੀ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। 
    ਵਰਕਸ਼ਾਪ ਦੇ ਦੂਜੇ ਸੈਸ਼ਨ ਦੌਰਾਨ ਈ.ਵੀ.ਐਮ. ਅਤੇ ਵੀ ਵੀ ਪੈਟ ਮਸ਼ੀਨਾਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ ਅਤੇ ਕੰਟਰੋਲ ਯੂਨਿਟ ਵੀ.ਵੀ ਪੈਟ ਅਤੇ ਬੈਲਟ ਯੂਨਿਟ ਦੀ ਵਰਤੋਂ ਬਾਰੇ ਦੱਸਿਆ ਗਿਆ ਇਸ ਦੌਰਾਨ ਸਵਾਲ ਜੁਆਬ ਸੈਸ਼ਨ ਵਿੱਚ ਫੀਲਡ ਵਿੱਚ ਆਉਂਦੀਆਂ ਔਕੜਾਂ ਬਾਰੇ ਪ੍ਰਸ਼ਨ ਪੁੱਛੇ ਗਏ ਜਿਨ•ਾਂ ਦਾ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਅਤੇ ਸ੍ਰੀ ਕਟਾਰਾ ਵੱਲੋਂ ਤਸੱਲੀ ਬਖਸ਼ ਜੁਆਬ ਦਿੱਤੇ ਗਏ। ਡਾ. ਰਾਜੂ ਨੇ ਇਸ ਮੌਕੇ ਕਿਹਾ ਕਿ ਫਸਟ ਲੈਵਲ ਚੈਕਿੰਗ ਦੌਰਾਨ ਜੇ ਕੋਈ ਮਸ਼ੀਨ ਨੁਕਸਦਾਰ ਪਾਈ ਜਾਂਦੀ ਹੈ ਤਾਂ ਉਸਨੂੰ ਫੌਰੀ ਤੌਰ 'ਤੇ ਅਲੱਗ ਕਰਕੇ ਅਗਲੇਰੀ ਜਾਂਚ ਲਈ ਮਸ਼ੀਨ ਬਣਾਉਣ ਵਾਲੀਆਂ ਸਰਕਾਰੀ ਕੰਪਨੀਆਂ ਭਾਰਤ ਇਲੈਕਟ੍ਰੋਨਿਕਸ ਲਿਮਿਟਡ (ਬੀ ਈ ਐਲ) ਅਤੇ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ ਨੂੰ ਭੇਜਿਆ ਜਾਵੇ।  ਉਨ•ਾਂ ਇਸ ਮੌਕੇ ਇਹ ਵੀ ਕਿਹਾ ਕਿ ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਚੋਣ ਅਫ਼ਸਰ ਇਸ ਬਹੁਤ ਹੀ ਮਹੱਤਵਪੂਰਨ ਫਸਟ ਲੈਵਲ ਚੈਕਿੰਗ ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਂਇੰਦਿਆਂ ਨੂੰ ਜਾਣਕਾਰੀ ਦੇਣ ਅਤੇ ਉਨ•ਾਂ ਦੀ ਫਸਟ ਲੈਵਲ ਚੈਕਿੰਗ ਦੌਰਾਨ ਹਾਜ਼ਰੀ ਨੂੰ ਯਕੀਨੀ ਬਣਾਉਣ ਕਿਉਂਕਿ ਚੋਣ ਪ੍ਰਕਿਰਿਆ ਦਾ ਸਭ ਤੋਂ ਅਹਿਮ ਪੜਾਅ ਫਸਟ ਲੈਵਲ ਚੈਕਿੰਗ ਹੁੰਦਾ ਹੈ। ਇਸ ਲਈ ਸਿਆਸੀ ਪਾਰਟੀਆਂ ਦੇ  ਨੁਮਾਂਇੰਦਿਆਂ ਦੀ ਇਸ ਮੌਕੇ ਮੋਜੂਦਗੀ ਅਤੇ ਚੈਕਿੰਗ ਉਪਰੰਤ ਈ.ਵੀ.ਐਮ. ਉÎੱਤੇ ਲੱਗਣ ਵਾਲੀ ਗੁਲਾਬੀ ਰੰਗ ਦੀ ਸਲਿੱਪ ਉÎੱਤੇ ਉਨ•ਾਂ ਦੇ ਹਸਤਾਖਰ ਲੈਣੇ ਵੀ ਜ਼ਰੁਰੀ ਹਨ।
    ਡਾ. ਰਾਜੂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਵਿੱਚ ਜਾਗਰੂਕਤਾ ਦੀ ਘਾਟ ਕਾਰਣ ਇਹ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਉਹ ਫਸਟ ਲੈਵਲ ਚੈਕਿੰਗ ਦੌਰਾਨ ਹਾਜ਼ਰ ਹੋਣ ਤੋਂ ਅਸਮੱਰਥ ਹੋ ਜਾਂਦੇ ਹਨ। ਉਨ•ਾਂ ਕਿਹਾ ਕਿ ਫਸਟ ਲੈਵਲ ਚੈਕਿੰਗ ਦੌਰਾਨ ਬੀ.ਈ.ਐਲ./ਈ.ਸੀ.ਆਈ.ਐਲ ਦੇ ਇੰਜੀਨਿਅਰਾਂ ਦੀ ਟੀਮ ਹਾਜ਼ਰ ਰਹਿੰਦੀ ਹੈ ਅਤੇ ਮੌਕੇ ਉÎੱਤੇ ਹਾਜ਼ਰ ਲੋਕਾਂ ਨੂੰ  ਈ.ਵੀ.ਐਮ. ਦੀ ਕਾਰਜਪ੍ਰਣਾਲੀ ਅਤੇ ਬਣਤਰ ਸਬੰਧੀ ਜਾਣਕਾਰੀ ਦਿੰਦੀ ਹੈ ਜਿਸ ਨਾਲ ਈ.ਵੀ.ਐਮ. ਸਬੰਧੀ ਕਈ ਤਰ•ਾਂ ਦੇ ਸ਼ੱਕ ਜੜ• ਤੋਂ ਖਤਮ ਹੋ ਜਾਂਦੇ ਹਨ। 
    ਉਨ•ਾਂ ਕਿਹਾ ਕਿ ਜ਼ਿਲ•ਾ ਚੋਣ ਅਫ਼ਸਰ/ਵਧੀਕ ਜ਼ਿਲ•ਾ ਚੋਣ ਅਫ਼ਸਰ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦੇਣ ਕਿ ਫਸਟ ਲੈਵਲ ਚੈਕਿੰਗ ਮੌਕੇ ਰਾਜਨੀਤਕ ਪਾਰਟੀਆਂ ਦੇ ਨੁਮਾਂਇੰਦੇ ਹਾਜ਼ਰ ਰਹਿਣ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਈ.ਵੀ.ਐਮ. ਦੀ ਫਸਟ ਲੈਵਲ ਚੈਕਿੰਗ ਹੋ ਜਾਂਦੀ ਹੈ ਉਸਨੂੰ ਈ.ਵੀ.ਐਮ. ਟਰੈਕਿੰਗ ਸਿਸਟਮ ਰਾਹੀਂ ਟਰੈਕ ਕੀਤਾ ਜਾ ਸਕਦਾ ਹੈ। 

  1.