ਰਾਹੁਲ ਗਾਂਧੀ ਫਿਰ ਬਣਨਗੇ ਕਾਂਗਰਸ ਪ੍ਰਧਾਨ!

ਰਾਹੁਲ ਗਾਂਧੀ ਫਿਰ ਬਣਨਗੇ ਕਾਂਗਰਸ ਪ੍ਰਧਾਨ!

ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਬਾਅਦ ਜੁਲਾਈ ਵਿਚ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਣ ਵਾਲੇ ਰਾਹੁਲ ਗਾਂਧੀ ਇਕ ਵਾਰ ਫਿਰ ਪਾਰਟੀ ਦੀ ਕਮਾਨ ਅਪਣੇ ਹੱਥਾਂ ਵਿਚ ਲੈ ਸਕਦੇ ਹਨ। ਸੀਨੀਅਰ ਕਾਂਗਰਸ ਆਗੂ ਕੇਸੀ ਵੇਣੂਗੋਪਾਲ ਨੇ ਅਜਿਹੇ ਸੰਕੇਤ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਦੇਸ਼ ਹੁਣ ਜ਼ਿਆਦਾ ਚਾਹੁਣ ਲੱਗਿਆ ਹੈ ਕਿ ਉਹ ਪਾਰਟੀ ਲੀਡਰਸ਼ਿਪ ਦੀ ਭੂਮਿਕਾ ਵਿਚ ਹੋਣ ਅਤੇ ਪਾਰਟੀ ਵਰਕਰਾਂ ਵੱਲੋਂ ਉਹਨਾਂ ਦੀ ਵਾਪਸੀ ਦੀ ਮੰਗ ਉੱਠਣ ਲੱਗੀ ਹੈ।

ਦੱਸ ਦਈਏ ਕਿ ਵੇਣੂਗੋਪਾਲ ਨੇ ਇਹ ਗੱਲ ਰਾਹੁਲ ਗਾਂਧੀ ਦੇ ਵਾਇਨਾਡ ਦੌਰੇ ਦੌਰਾਨ ਕਹੀ। ਕਾਂਗਰਸ ਸੰਗਠਨ ਦੇ ਇੰਚਾਰਜ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕੇਰਲ ਦੇ ਵਾਇਨਾਡ ਵਿਚ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੁਲਾਈ ਤੋਂ ਰਾਹੁਲ ਗਾਂਧੀ ਦਾ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਦਾ ਫੈਸਲਾ ਭਾਵਨਾਤਮਕ ਸੀ ਅਤੇ ਉਹ ਜਲਦ ਇਸ ਅਹੁਦੇ 'ਤੇ ਵਾਪਸ ਆਉਣਗੇ।