ਪਿੰਡ ਭਗਵਾਨਪੁਰਾ ਕਲਾਂ ਦੇ ਸ਼ਮਸ਼ਾਨਘਾਟ ਦੀ ਸਫਾਈ ਕੀਤੀ

ਪਿੰਡ ਭਗਵਾਨਪੁਰਾ ਕਲਾਂ ਦੇ ਸ਼ਮਸ਼ਾਨਘਾਟ ਦੀ ਸਫਾਈ ਕੀਤੀ

ਭਿੱਖੀਵਿੰਡ 9 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਭਗਵਾਨਪੁਰਾ ਕਲਾਂ ਦੇ ਸਰਪੰਚ
ਗੁਰਜੰਟ ਸਿੰਘ ਗਿੱਲ ਵੱਲੋਂ ਆਪਣੀ ਪੰਚਾਇਤ ਮੈਂਬਰ ਗੁਰਮੇਲ ਸਿੰਘ, ਮੈਂਬਰ ਕਸ਼ਮੀਰ
ਸਿੰਘ, ਸੁਮਨ ਨੰਬਰਦਾਰ, ਸੁਖਵਿੰਦਰ ਸਿੰਘ ਮੈਂਬਰ, ਹਰਪਾਲ ਸਿੰਘ, ਗੋਪੀ, ਲਵਲੀ, ਹਰਮਨ,
ਲਵਪ੍ਰੀਤ ਸਿੰਘ, ਗੁਰਚਰਨ ਸਿੰਘ, ਮਹਿਲ ਸਿੰਘ, ਸਰਮਾ ਸਮੇਤ ਆਦਿ ਨੌਜਵਾਨ ਸਾਥੀਆਂ ਦੀ
ਮਦਦ ਨਾਲ ਪਿੰਡ ਦੇ ਸ਼ਮਸ਼ਾਨਘਾਟ ਦੀ ਸਫਾਈ ਕੀਤੀ ਗਈ। ਸਰਪੰਚ ਗੁਰਜੰਟ ਸਿੰਘ ਗਿੱਲ ਨੇ
ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਯੋਗ ਅਗਵਾਈ ਹੇਠ ਪਿੰਡ ਵਾਸੀਆਂ ਨੂੰ
ਸਰਕਾਰੀ ਸਹੂਲਤਾਂ ਦਾ ਲਾਭ ਦਿੱਤਾ ਜਾਵੇਗਾ, ਉਥੇ ਪਿੰਡ ਭਗਵਾਨਪੁਰਾ ਕਲਾਂ ਨੂੰ
ਹਰਿਆ-ਭਰਿਆ ਬਣਾ ਕੇ ਇਕ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ
ਨੌਜਵਾਨਾਂ ਸਾਥੀਆਂ ਦੀ ਮਦਦ ਨਾਲ ਗਲੀਆਂ, ਨਾਲੀਆਂ ਤੇ ਸ਼ਮਸ਼ਾਨਘਾਟ ਆਦਿ ਸਾਂਝੀਆਂ ਥਾਵਾਂ
ਦੀ ਸਫਾਈ ਕਰਕੇ ਪਿੰਡ ਦੀ ਨੁਹਾਰ ਬਦਲੀ ਜਾਵੇਗੀ।