======( ਛਕਾਲਾਂ) ( ਦੌਰਾਂ ) =

======( ਛਕਾਲਾਂ) ( ਦੌਰਾਂ ) =

ਸੁਖਵਿੰਦਰ ਸਿੰਘ ਖਾਰੇ ਵਾਲੇ ਦੀ ਕਲਮ ਤੋ ।

ਲਿਖਾਰੀ ===ਉਏ ਛਕਾਲਿਆਂ, ਤੂੰ ਘੁਮਿਆਰ ਦੇ ਘਰੇ ਵਿਹੜੇ ਦੇ ਵਿਚ ਮਸਤੀ ਕਰ ਰਿਹਾ ਹੈ? ਤੈਨੂੰ ਪੁਲੀਸ ਤੋ ਡਰ ਨਹੀ ਆਉਂਦਾ? ਜੇ ਕਰ ਤੂੰ ਸਾਡੇ ਘਰ ਹੋਵੇ, ਪੁਲਿਸ ਤੇਨੂੰ ਫੜ ਲੈਂਦੀ ਹੈ ।ਮਾਲਕ ਤੇ ਪਰਚਾ ਹੋ ਜਾਂਦਾ ਹੈ ।ਜਿਸ ਦੇ ਨਾਲ ਪੰਜ ਸਾਲ ਦੀ ਕੈਦ ਹੋ ਜਾਂਦੀ ਹੈ । ਜਾਂ ਰਿਸ਼ਵਤ ਦੇਣੀ ਪੈਂਦੀ ਹੈ । ਤੇਰੇ ਲਈ ਦੇਸ਼ ਦੇ ਵਿਚ ਦੋ ਕਨੂੰਨ ਹਨ? 

ਛਕਾਲਾਂ ===ਉਏ ਲਿਖਾਰੀਆ, ਕਿਉ ਮੇਰੀ ਅਜ਼ਾਦੀ ਨੂੰ ਵੇਖ ਕੇ ਸੜੀ ਜਾਨਾਂ, ਛਕਾਲਾਂ ਗੋਰੇ ਮੁਖੜੇ ਤੇ ਵੱਟ ਪਾ ਕੇ ਬੋਲਿਆ , ਜੇ ਕਰ ਤੂੰ ਚਾਰ ਜ਼ਮਾਤਾਂ ਪੜਿਆ ਹੁੰਦਾ । ਤੈਨੂੰ ਇਹ ਸਵਾਲ ਕਰਨ ਦੀ ਲੋੜ ਨਾ ਪੈਂਦੀ ।

ਲਿਖਾਰੀ ===ਮੈ ਵੀਰਿਆਂ, ਪੂਰੇ  ( 3000 ) ਦਿਨ ਸਕੂਲਾਂ ਵਿਚ ਬਰਬਾਦ ਕੀਤੇ ਹਨ ।ਤੂੰ ਮੈਨੂੰ ਅਨਪੜ੍ਹ ਸਮਝੀ ਜਾਨਾਂ ।

ਛਕਾਲਾਂ ===ਤੂੰ ਵੱਡੀ ਗੱਲ ਦਸ ਜਮਾਤਾਂ ਪੜਿਆ ਏ । ਮੈ ਵੀਹ ਦਿਨ ਅੱਗ ਵਿਚ ਕੜਿਆਂ ਏ, 

ਲਿਖਾਰੀ ===ਉਏ, ਬਹੁਤੀ ਫਿਲਾਸਫੀ ਨਾ ਮਾਰੀ ਜਾਂਹ, ਇਹ ਦੱਸ ਤੇਰੇ ਲਈ ਦੋ ਕਨੂੰਨ ਕਿਵੇਂ ਬਣ ਗਏ? 

ਛਕਾਲਾਂ ===ਜਿਸ ਦੇਸ਼ ਦਾ ਕਲਰਕ, ਚਪੜਾਸੀ ਬਣਾਉਣ ਲਈ ਬੀਏ ਪਾਸ ਦੀ ਡਿਗਰੀ ਚਾਹੀਦੀ ਹੋਵੇ ।ਪਰੰਤੂ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਅਨਪੜ੍ਹ ਬਣ ਸਕਦੇ ਹਨ । ਉਸ ਦੇਸ਼ ਦੇ ਵਿਚ ਇਹ ਕਿਹੜੀ ਵੱਡੀ ਗੱਲ ਹੈ । ਹਰ ਜਗ੍ਹਾ ਦੋਹਰੇ ਕਨੂੰਨ ਹਨ ।

ਲਿਖਾਰੀ ===ਯਾਰ ਹਰ ਜਗ੍ਹਾ ਕਿਹੜੇ ਕਿਹੜੇ ਦੋਹਰੇ ਕਨੂੰਨ ਹਨ? 

ਛਕਾਲਾਂ ===ਉਏ ਅਕਲ ਦਿਆ ਅੱਨਿਆਂ, ਛਕਾਲਾਂ ਮੱਥੇ ਤੇ ਤੀਜ ਦੇ ਚੰਨ ਵਾਗ ਤਿਉੜੀ ਪਾ ਕੇ ਬੋਲਿਆ, ਲੈ ਸੁਣ ਦੋਹਰੇ ਕਨੂੰਨਾ ਬਾਰੇ, ਮੁਲਾਜ਼ਮਾ ਦੀਆ ਤਨਖ਼ਾਹਾਂ ਘੱਟ ਹੋ ਰਹੀਆਂ ਹਨ ।ਮੰਤਰੀਆ ਤੇ ਅਫਸ਼ਰਾ ਦੀਆ ਕਈ ਗੁਣਾ ਵੱਧ ਰਹੀਆ ਹਨ ।ਮੁਲਾਜ਼ਮਾ ਦੀਆਂ ਪੈਨਸ਼ਨਾ ਬੰਦ ਹੋ ਰਹੀਆਂ ਹਨ ।ਮੰਤਰੀਮੰਡਲ ਦੀਆਂ ਦਸ, ਦਸ ਪੈਨਸ਼ਨਾ ਲੱਗ ਰਹੀਆਂ ਹਨ । ਭੱਤੇ ਵੱਖਰੇ ਹੋਰ ।

ਲਿਖਾਰੀ ===ਯਾਰ ਮੈਨੂੰ ਤੇਰੇ ਕੋਲ ਖੜ ਕੇ ਡਰ ਲੱਗ ਰਿਹਾ ਹੈ ।ਤੂੰ ਸਰਕਾਰ ਤੇ ਪੁਲਸ ਦਾ ਮੂੰਹ ਚਿੜਾ ਰਿਹਾ ਹੈ ।

ਛਕਾਲਾਂ ===ਮੈ ਇਕੱਲਾ ਹੀ ਨਹੀ ਸਰਕਾਰ ਤੇ ਪੁਲਸ ਦਾ ਮੂੰਹ ਚਿੜਾ ਰਿਹਾ । ਭਾਡਿਆ ਵਾਲੀਆ ਦੁਕਾਨਾਂ ਤੇ ਵੱਡੇ, ਵੱਡੇ ਸਿਲਵਰ ਦੇ ਪਤੀਲੇ, ਗੁੜ, ਗਾਚੀ ਸ਼ਰਾਬ ਵਾਲੀ ਇਹ ਸਾਰੇ ਹੀ ਸਰਕਾਰ ਨੂੰ ਅੰਗੂਠਾ ਵਿਖਾ ਰਹੇ ਹਨ ।

ਲਿਖਾਰੀ ===ਯਾਰ ਤੂੰ ਕਿਵੇ ਇਹਨਾ ਸਾਰਿਆ ਬਾਰੇ ਜਾਣਕਾਰੀ ਰੱਖਦਾ ਹੈ? 

ਛਕਾਲਾਂ ===ਮੇਰਾ ਇਹਨਾਂ ਦੇ ਨਾਲ ਨੌਹ ਮਾਸ਼ ਦਾ ਰਿਸ਼ਤਾ ਹੈ ।

ਲਿਖਾਰੀ ===ਯਾਰ ਮੈ ਤੁਹਾਡੇ ਰਿਸ਼ਤੇ ਵਾਲੀ ਗੱਲ ਸਮਝਿਆ ਨਹੀ ?

ਛਕਾਲਾਂ ===ਗੁੜ ਪਤੀਲੇ ਦੇ ਵਿਚ ਪਾਇਆ ਜਾਂਦਾ ਹੈ ।ਰਸਾਇਣਕ ਕਿਰਿਆ ਤੋ ਬਾਅਦ ਪਤੀਲੇ ਦੇ ਉਪਰ ਮੈ ਚੌਕੜੀ ਮਾਰ ਕੇ ਬੈਠਦਾ ਹਾਂ ।ਫੇਰ ਤੇਜ ਅੱਗ ਬਾਲੀ ਜਾਂਦੀ ਹੈ । ਇਸ ਕਸ਼ਟ ਦੀ ਘੜੀ ਵਿਚ ਬਾਲਟਾ ਠੰਡੇ ਪਾਣੀ ਨਾਲ ਭਰਿਆ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ । ਇਸ ਤਰ੍ਹਾ ਦੁਖ ਦੀ ਘੜੀ ਵਿਚ ਅਸੀ ਇਕੱਠੇ ਹੀ ਦੁਖ ਝੱਲ ਦੇ ਹਾਂ ।

ਲਿਖਾਰੀ ===ਜੇ ਤੂੰ ਸਾਡੇ ਘਰੇ ਹੋਵੇ, ਅਸੀ ਤੇਨੂੰ ਮਿਟੀ ਵਿਚ ਜਾਂ ਤੂੜੀ ਵਿਚ ਤੇ ਰੂੜੀ ਦੇ ਵਿਚ ਲਕੋਅ ਕੇ ਰੱਖਦੇ ਹਾਂ । ਨਿਧਰੇ ਤੂੰ ਸਾਡੇ ਲਈ ਮੁਸੀਬਤ ਬਣ ਜਾਂਦਾ ਹੈ   ।ਇਸ ਤਰ੍ਹਾ ਕਿਉ ਹੁੰਦਾ ਹੈ? 

ਛਕਾਲਾਂ ===ਜਦੋ ਮੈਨੂੰ ਭੱਠੀ ਤੇ ਚਾੜ੍ਹਿਆ ਜਾਂਦਾ ਹੈ । ਤੇਜ ਸ਼ਰਾਬ ਮੇਰਾ ਗੋਰਾ ਰੰਗ ਤੇ ਜਵਾਨੀ ਬਰਬਾਦ ਕਰ ਦਿੰਦੀ ਹੈ ।ਸ਼ਰਾਬ ਦੇ ਨਾਲ ਮੈ ਜਵਾਨੀ ਦੇ ਵਿਚ ਹੀ ਅੰਦਰੋ, ਬਾਹਰੋ, ਕਾਲਾ ਤੇ ਡਰਾਉਣਾ ਬਣ ਜਾਂਦਾ ਹਾਂ । ਮੇਰੇ ਫੇਫੜੇ, ਦਿਲ, ਦਿਮਾਗ ਤੇ ਕਿਡਨੀ ਪ੍ਰਭਾਵਿਤ ਹੋ ਜਾਂਦੇ ਹਨ ।ਇਸ ਕਰਕੇ ਮੈ ਤੇਰੇ ਲਈ ਤੇ ਸਾਰੇ ਸਮਾਜ ਲਈ ਖਤਰਾ ਬਣ ਜਾਂਦਾ ਹਾਂ ।ਫੇਰ ਤੁਸੀ ਮੇਰੇ ਤੋ ਡਰਦੇ ਹੋ, ਮੈਨੂੰ ਘਰ ਤੋ ਬਾਹਰ ਲਕੋਅ ਦਿੰਦੇ ਹੋ ।

ਲਿਖਾਰੀ ===ਮੇਰੇ ਯਾਰ, ਸਰਕਾਰ ਇਸ ਬਿਮਾਰੀ ਦੀ ਜੜ੍ਹ ਨਹੀ ਖਤਮ ਕਰਦੀ ਸਗੋ ਪੱਤੇ ਹੀ ਕੱਟ ਦੀ ਹੈ ।

ਛਕਾਲਾਂ ===ਸਰਕਾਰਾ  ਦਾ ਕੰਮ ਸਮਾਜ ਦੀਆਂ ਬਿਮਾਰੀਆ ਖਤਮ ਕਰਨਾ ਨਹੀ ਹੁੰਦਾ, ਸਗੋ ਬਿਮਾਰੀਆ ਪੈਦਾ ਕਰਕੇ ਜਨਤਾ ਨੂੰ ਉਲਝਾਈ ਰੱਖਣਾ ਹੁੰਦਾ ਹੈ ।

ਲਿਖਾਰੀ ===ਉਹ ਕਿਵੇ, ਮੇਰੇ ਯਾਰ? 

ਛਕਾਲਾਂ ===ਸਰਕਾਰਾ ਆਪ ਹੀ ਬਾਬੇ, ਡਾਕੂ, ਗੈਂਗਸ਼ਟਰ , ਲੁਟੇਰੇ, ਨਸ਼ਿਆ ਦੇ ਸ਼ੁਦਾਗਰ ਪੈਦਾਂ ਕਰਦੀਆਂ ਹਨ । ਫੇਰ ਉਹਨਾ ਤੇ ਕੰਟਰੋਲ ਕਰਨ ਦੇ ਵਾਅਦੇ ਕਰਕੇ ਰਾਜ ਗੱਦੀਆ ਤਕ ਪਹੁੰਚ ਦੀਆ ਹਨ ।

ਲਿਖਾਰੀ ===ਮੇਰਾ ਜੀ ਕਰਦਾ ਹੈ, ਬਾਹਰ ਕਿਸੇ ਦੇਸ਼ ਜਾਂ ਆਸਟ੍ਰੇਲੀਆ ਚਲਾ ਜਾਵਾਂ । ਮੁੜ ਕਦੇ ਵਾਪਸ ਨਾ ਆਵਾਂ ।

ਛਕਾਲਾਂ ===ਉਏ ਬੁਜਦਿਲਾ, ਮਦਾਨ ਛੱਡ ਕੇ ਭੱਜੀਂਦਾਂ ਨਹੀ ਹੁੰਦਾ ।ਬਾਬੇ ਨਾਨਕ ਦੇ ਰਾਹ ਤੇ ਚੱਲ ਕੇ ਸਮਾਜ ਦੀਆ ਬੁਰਾਈਆ, ਕੁਰੀਤੀਆ ਬੇਇਨਸਾਫੀਆ ਦੂਰ ਕਰਨ ਲਈ ਆਪਣਾ ਯੋਗਦਾਨ ਪਾਉਣਾਚਾਹੀਦਾ ਹੈ ।