
ਮੈਂ ਡਰਦੀ ਹਾਂ--------ਸੁਖਦੀਪ
Sun 1 Sep, 2019 0
ਮੈਂ ਡਰਦੀ ਹਾਂ
ਮੈਂ ਕਵਿਤਾ ਲਿਖਦੀ ਹਾਂ ਕਾਲੀ ਸਿਅਾਹੀ ਨਾਲ
ਪਰ ਮੱਥੇ ਤੇ ਕਾਲਖ ਲੱਗਣ ਤੋਂ ਡਰਦੀ ਹਾਂ
ਬਾਪੂ ਦੀ ਖੜੀ ਮੁੱਛ ਤੇ ਪੱਗ ਸੋਹਣੇ ਲੱਗਦੇ ਨੇ
ਮੈਂ ਵੀਰਾਂ ਦੀ ਧੌਣ ਝੂੱਕਣ ਤੋਂ ਡਰਦੀ ਹਾਂ
ਲ਼ਫਜ਼ਾ ਨਾਲ ਖੇਡਣ ਦਾ ਸ਼ੌਕ ਬਹੁਤ ਹੈ ਮੈਨੂੰ
ਬਸ ਕਵਿਤਾ ਮਹੁੱਬਤ ਵਾਲੀ ਤੋਂ ਡਰਦੀ ਹੈ
ਪੁੱਤਾਂ ਬਣਾ ਕੇ ਜੋ ਪਾਲਦੀ ਰਹੀ ਹੁਣ ਤੱਕ ਮਾਂ ਮੇਰੀ
ਬਸ ੳੁਸ ਦਾ ਮਾਣ ਟੁੱਟਣ ਤੋਂ ਡਰਦੀ ਹਾਂ
ੲਿੱਜ਼ਤ , ਸ਼ਰਮ ,ਹੈਯਾ ਸਾਡਾ ਵਿਰਾਸਤੀ ਗਹਿਣਾ
ਬਸ ੲਿਹਨਾਂ ਦੇ ਟੁੱਟਣ ਤੋਂ ਡਰਦੀ ਹਾਂ
ਕਵਿਤਾਵਾਂ ਦਾ ਚਾਹੇ ਰੋਜ਼ ਹਜ਼ਾਰ ਲਿਖ ਲਵਾਂ
ਪਰ ਗਲਤ ਲਿਖਣ ਤੋਂ ਡਰਦੀ ਹਾਂ
ਬਚਪਨ ਤੋਂ ਖੇਡਦੀ ਰਹੀ ਸਮਸੀਰਾਂ ਨਾਲ ਮੈਂ
ਰੂਹ ਤੇ ਫੱਟ ਲੱਗਣ ਤੋਂ ਡਰਦੀ ਹਾਂ
ਸੁਖਦੀਪ
Comments (0)
Facebook Comments (0)