ਸੀ.ਐਚ.ਸੀ.ਸਰਹਾਲੀ ਵਿਖੇ 1200 ਤੋਂ ਵੱਧ ਹੱਥ ਸੈਨੇਟਾਈਜ਼ ਕੀਤੇ

ਸੀ.ਐਚ.ਸੀ.ਸਰਹਾਲੀ ਵਿਖੇ 1200 ਤੋਂ ਵੱਧ ਹੱਥ ਸੈਨੇਟਾਈਜ਼ ਕੀਤੇ

ਰਾਕੇਸ਼ ਬਾਵਾ / ਪਰਮਿੰਦਰ ਚੋਹਲਾ
ਚੋਹਲਾ ਸਾਹਿਬ 6 ਮਈ 2020 

 


ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਜਿੱਥੇ ਵੱਖ ਵੱਖ ਧਾਰਮਿਕ ਜਥੇਬੰਦੀਆਂ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਜਰੂਰਤਮੰਦਾਂ ਦੀ ਵੱਖ ਵੱਖ ਤਰੀਕਿਆਂ ਨਾਲ ਮਦਦ ਕੀਤੀ ਜਾ ਰਹੀ ਹੈ ਉਸੇ ਤਰਾਂ ਆਵੇਕ ਐਜੂਕੇਸ਼ਨ ਫਾਊਡੇਸ਼ਨ ਚੋਹਲਾ ਸਾਹਿਬ ਵੱਲੋਂ ਵੀ ਗਰੀਬ,ਮਜਦੂਰ ਅਤੇ ਜਰੂਰਤਮੰਦਾਂ ਨੂੰ ਘਰਦੇ ਬਣੇ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਜਾ ਰਹੇ ਹਨ।ਆਵੇਕ ਐਜੂਕੇਸ਼ਨ ਫਾਊਡੇਸ਼ਨ ਵੱਲੋਂ ਅੱਜ ਸੀ.ਐਚ.ਸੀ.ਸਰਹਾਲੀ ਵਿਖੇ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਸਿਹਤ ਮੁਲਾਜ਼ਮਾਂ ਅਤੇ ਹਸਪਤਾਲ ਵਿਖੇ ਆਏ ਮਰੀਜ਼ਾਂ ਦੇ ਹੱਥ ਸੈਨੇਟਾਈਜ਼ ਕਰਵਾਏ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੀਤ ਪ੍ਰਧਾਨ ਸਿ਼ੰਨਾਗ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਉਹਨਾਂ ਦੀ ਸੰਸਥਾ ਵੱਲੋਂ ਹਸਪਤਾਲ ਦੇ ਗੇਟ ਤੋਂ ਹਸਪਤਾਲ ਅੰਦਰ ਆਉਣ ਅਤੇ ਜਾਣ ਵਾਲੇ ਸਿਹਤ ਮੁਲਾਜ਼ਮਾਂ ,ਓਟ ਸੈਂਟਰ ਅਤੇ ਹੋਰ ਦਵਾਈ ਲੈਣ ਵਾਲੇ ਮਰੀਜ਼ਾਂ ਦੇ 1200 ਤੋਂ ਵੱਧ ਹੱਥ ਸੈਨੇਟਾਈਜ਼ ਕਰਨ ਦੇ ਨਾਲ ਲੋੜਵੰਦਾਂ ਨੂੰ ਘਰਦੇ ਬਣੇ ਮਾਸਕ ਵੀ ਵੰਡੇ ਗਏ ਹਨ।ਉਹਨਾਂ ਕਿਹਾ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਹਰ ਰੋਜ਼ ਹਸਪਤਾਲ ਵਿਖੇ ਇਹ ਸੇਵਾ ਨਿਭਾਈ ਜਾਵੇਗੀ।ਇਸ ਸਮੇਂ ਹੈਲੱਥ ਇੰਸਪੈਕਟਰ ਬਿਹਾਰੀ ਲਾਲ,ਹਰਦੀਪ ਸਿੰਘ ਸੰਧੂ ਬਲਾਕ ਐਜੂਕੇਟਰ ਅਫਸਰ,ਗੁਰਪਾਲ ਸਿੰਘ ਮੀਤ ਪ੍ਰਧਾਨ,ਸ਼ਮਿੰਦਰ ਕੌਰ ਰੰਧਾਵਾ,ਰਣਜੋਧ ਸਿੰਘ ਸਕੱਤਰ,ਜ਼ਸਪਿੰਦਰ ਸਿੰਘ ਹਾਂਡਾ,ਪਰਮਿੰਦਰ ਸਿੰਘ,ਸਮੀਰ ਸਾਹਿਬ,ਹਰਪਾਲ ਸਿੰਘ ਭੱਲੂ,ਜਗਮੋਹਨ ਸਿੰਘ ਨਿੱਕਾ ਚੋਹਲਾ,ਵਿਸ਼ਾਲ ਕੁਮਾਰ,ਮਨਦੀਪ ਸਿੰਘ,ਨਰਿੰਦਰ ਕੁਮਾਰ  ਆਦਿ ਹਾਜ਼ਰ ਸਨ।