
ਪਤੀ ਵੱਲੋਂ ਅਪਣੀ ਪਤਨੀ ਅਤੇ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਮਣੇ
Fri 22 Mar, 2019 0
ਹੁਸ਼ਿਆਰਪੁਰ : ਹੁਸ਼ਿਆਰਪੁਰ ‘ਚ ਪਤੀ ਵੱਲੋਂ ਅਪਣੀ ਪਤਨੀ ਅਤੇ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪਤੀ ਨੇ ਅਪਣੀ ਪਤਨੀ ਅਤੇ ਧੀ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਧੀ ਦੀ ਮੌਕੇ ਪਰ ਹੀ ਮੌਤ ਹੋ ਗਈ ਅਤੇ ਪਤਨੀ ਦਾ ਇਲਾਜ ਚੱਲ ਰਿਹਾ ਹੈ। ਦੱਸ ਦਈਏ ਕਿ ਪਤੀ ਪਿਛਲੇ ਕਈ ਵੱਖ ਵੱਖ ਮਾਮਲਿਆਂ ਵਿਚ ਜੇਲ੍ਹ ਵਿਚ ਬੰਦ ਸੀ ਅਤੇ ਹਾਲ ਹੀ ਵਿਚ ਕੁਝ ਦਿਨ ਪਹਿਲਾ ਪੇਸ਼ੀ ਦੌਰਾਨ ਭੱਜ ਨਿਕਲਿਆ। ਜਿਸ ਨੇ ਬੀਤੀ ਰਾਤ ਘਰ ਚ ਆ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਜਾਣਕਾਰੀ ਮਿਲਣ ਪਰ ਮੌਤੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਚ ਸ਼ੁਰੂ ਕਰ ਦਿੱਤੀ ਹੈ।
Comments (0)
Facebook Comments (0)