5 ਮਹੀਨੇ ਹੋਣ ਤੇ ਵੀ ਨਹੀਂ ਬਣ ਰਹੀ ਘੋੜਾ ਚੌਂਕ ਚੋਹਲਾ ਸਾਹਿਬ ਵਾਲੀ ਸ਼ੜਕ।

5 ਮਹੀਨੇ ਹੋਣ ਤੇ ਵੀ ਨਹੀਂ ਬਣ ਰਹੀ ਘੋੜਾ ਚੌਂਕ ਚੋਹਲਾ ਸਾਹਿਬ ਵਾਲੀ ਸ਼ੜਕ।

ਚੋਹਲਾ ਸਾਹਿਬ 3 ਮਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
 ਬੀਤੇ ਲਗਪਗ 4 ਸਾਲਾਂ ਤੋਂ ਘੋੜੇ ਵਾਲਾ ਚੌਂਕ ਚੋਹਲਾ ਸਾਹਿਬ  ਦੀ ਸ਼ੜਕ ਦਾ ਮੰਦਾ ਹਾਲ ਹੋਣ ਕਾਰਨ ਰੋਜ਼ਾਨਾ ਸੈਕੜੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਦੇ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਦਿੱਤੀ।ਉਹਨਾਂ ਦੱਸਿਆ ਕਿ  ਘੋੜੇ ਵਾਲੇ ਚੌਂਕ ਤੋਂ ਲੇ ਕੇ ਧੁੰਨਾਂ ਵਾਲੇ ਮੋੜ ਤੱਕ ਤਕਰੀਬਨ   ਇੱਕ  ਕਿਲੋਮੀਟਰ  ਸ਼ੜਕ ਦੀ ਹਾਲਤ  ਬਹੁਤ ਜਿਆਦਾ ਖਰਾਬ  ਸੀ ਜਿਸਦੀ ਜਾਣਕਾਰੀ ਸਮੇਂ ਸਮੇਂ ਤੇੇ ਪ੍ਰਸਾਸ਼ਨ  ਦੇ ਧਿਆਨ  ਵਿੱਚ  ਲਿਉਦੇ ਰਹੇ ਹਾਂ ਪ੍ਰਸ਼ਾਸ਼ਨ ਵੱਲੋਂ ਕੁਝ ਸਮੇਂ ਬਾਅਦ ਹਰਕਤ ਵਿੱਚ ਆਉਣ ਤੇ ਇਹ ਸ਼ੜਕ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਅਧੀਨ ਪਾ ਦਿੱਤੀ ਗਈ ਜਿਸਦਾ ਕੰਮ ਦਸੰਬਰ ਵਿੱਚ ਠੇਕੇਦਾਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਹੁਣ ਪਿਛਲੇ 5 ਮਹੀਨੇ ਹੋ ਗਏ ਬੱਜਰੀ ਪਈ ਨੂੰ ਪਰ ਅਜੇ ਤੱਕ  ਲੁਕ ਨਹੀ ਪਿਆ  ਜਿਸ ਕਾਰਨ ਮੰਡ ਏਰੀਏ ਦੇ ਸੈਂਕੜੇ ਪਿੰਡਾਂ ਦੇ ਰਾਹਗੀਰਾਂ ਨੂੰ ਆਪਣੇ ਵਾਹਨ ਲੰਘਾਉਣ ਵਿੱਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ।ਸ਼ੜਕ ਕਿਨਾਰੇ ਦੁਕਾਨਦਾਰਾਂ ਨੇ ਦੱਸਿਆ ਕਿ ਗੱੜੀਆਂ ਦੇ ਟਾਇਰਾਂ ਨਾਲ ਬੱਜਰੀ ਦੇ ਰੋੜੇ ਉਹਨਾਂ ਦੀਆਂ ਦੁਕਾਨਾਂ ਦੇ ਸ਼ਟਰਾਂ ਨੂੰ ਵੱਜਦੇ ਹਨ ਜਿਸ ਕਾਰਨ ਉਹਨਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ।ਉਹਨਾਂ ਕਿਹਾ ਕਿ ਠੇਕੇਦਾਰ ਵੱਲੋਂ ਸ਼ੜਕ ਤੇ ਪਾਣੀ ਵੀ ਨਹੀਂ ਪਾਇਆ ਜਾ ਰਿਹਾ ਜਿਸ ਕਾਰਨ ਮਿੱਟੀ ਉੱਡਕੇ ਦੁਕਾਨਾਂ ਅਤੇ ਸ਼ੜਕ ਕੰਢੇ ਵੱਸੇ ਘਰਾਂ ਅੰਦਰ ਪੈਂਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਸਾਡੀ ਟੀਮ ਅਤੇ ਲੋਕਾਂ ਵੱਲੋਂ ਪ੍ਰਸ਼ਾਸ਼ਨ ਪਾਸੋਂ ਮੰਗ ਹੈ ਕਿ ਇਸ ਸ਼ੜਕ ਨੂੰ ਮੁੰਕਮਲ ਕੀਤਾ ਜਾਵੇ ਅਤੇ ਜਲਦੀ ਤੋ ਜਲਦੀ ਲੁੱਕ ਪਵਾਇਆ  ਜਾਵੇ ਤਾਂ ਜੋ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।ਇਸ ਸਮੇ  ਕੈਪਟਨ  ਮੇਵਾ ਸਿੰਘ ਸੂਬੇਦਾਰ  ਮੇਜਰ  ਹਰਦੀਪ  ਸਿੰਘ  ਚੋਹਲਾ ਸਾਹਿਬ  ਸੂਬੇਦਾਰ ਮੇਜਰ  ਕੁਲਵੰਤ  ਸਿੰਘ  ਘੜਕਾ ਸੂਬੇਦਾਰ  ਸੁਖਬੀਰ  ਧੁੰਨ  ਹੋਲਦਾਰ  ਅਮਰੀਕ  ਸਿੰਘ  ਨਿਕਾ ਚੋਹਲਾ ਹੋਲਦਾਰ  ਦਲਯੋਦ  ਸਿੰਘ  ਮਹੋਣਪੁਰ  ਹੋਲਦਾਰ  ਹਰਭਜਨ  ਸਿੰਘ  ਵਰਿਆ  ਹੋਲਦਾਰ  ਨਿਰਵੇਰ  ਵਰਿਆ  ਨਾਇਕ  ਜਗਰੂਪ  ਸਿੰਘ  ਚੰਬਾ ਨਾਇਕ  ਜਗਰਾਜ  ਸਿੰਘ  ਕਰਮੂਵਾਲਾ ਅਤੇ ਲੋਕ ਹਾਜਰ ਸਨ