ਗੁਰਦੁਆਰਾ ਪਾਤਿਸ਼ਾਹੀ ਪੰਜਵੀਂ ਦੇ ਸਾ. ਹੈੱਡ ਗ੍ਰੰਥੀ ਬਾਬਾ ਕਾਬਲ ਸਿੰਘ ਨਹੀਂ ਰਹੇ।
Sun 1 Dec, 2019 0ਚੋਹਲਾ ਸਾਹਿਬ 1 ਦਸੰਬਰ 2019
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰਦੁਆਰਾ ਪਾਤਿਸ਼ਾਹੀ ਪੰਜਵੀਂ ਚੋਹਲਾ ਸਾਹਿਬ ਵਿਖੇ ਲੰਮੇ ਸਮੇਂ ਤੋਂ ਬਤੋਰ ਹੈੱਡ ਗ੍ਰੰਥੀ ਸੇਵਾਵਾਂ ਦਿੰਦੇ ਰਹੇ ਹੈੱਡ ਗ੍ਰੰਥੀ ਬਾਬਾ ਕਾਬਲ ਸਿੰਘ ਦਾ ਅੱਜ ਅਚਾਨਕ ਦਿਲ ਦਾ ਦੋਰਾ ਪੈਣ ਕਾਰਨ ਦੇਂਹਾਂਤ ਹੋ ਜਾਣ ਕਾਰਨ ਚੋਹਲਾ ਸਾਹਿਬ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਸੋਗ ਦੀ ਲਹਿਰ ਦੋੜ ਗਈ ਹੈ।ਜਾਣਕਾਰੀ ਮੁਤਾਬਕ ਬਾਬਾ ਕਾਬਲ ਸਿੰਘ ਦਿਲ ਦੀ ਬਿਮਾਰੀ ਕਾਰਨ ਜ਼ੇਰੇ ਇਲਾਜ਼ ਚੱਲ ਰਹੇ ਸਨ ਅਤੇ ਕੁਝ ਦਿਨ ਪਹਿਲਾਂ ਹੀ ਆਪਣੇ ਇਲਾਜ਼ ਕਰਵਾਉਣ ਤੋਂ ਬਾਅਦ ਘਰ ਪਰਤੇ ਸਨ ਅਤੇ ਅੱਜ ਤਕਰੀਬਨ ਬਾਅਦ ਦੁਪਹਿਰ ਆਪਣੇ ਘਰ ਵਿਖੇ ਬੈਠਿਆਂ ਹੀ ਉਨਾਂ ਨੇ ਆਪਣੇ ਦਿਲ ਵਿੱਚ ਦਰਦ ਮਹਿਸੂਸ ਕੀਤਾ ਜਿਸ ਦੋਰਾਨ ਪਰਿਵਾਰਕ ਮੈਂਬਰਾਂ ਵੱਲੋਂ ਉਨਾਂ ਨੂੰ ਤੁਰੰਤ ਨੇੜ੍ਹਲੇ ਹਸਪਤਾਲ ਵਿਖੇ ਲਜਾਇਆ ਗਿਆ ਪਰ ਡਾਕਟਰੀ ਸਹਾਇਤਾ ਲੈਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਮ੍ਰਿਤਕ ਘੋਸਿ਼ਤ ਕਰ ਦਿੱਤਾ।ਜਿਉਂ ਹੀ ਉਨ੍ਹਾਂ ਦੀ ਮੋਤ ਦਾ ਪਤਾ ਇਲਾਕੇ ਦੇ ਲੋਕਾਂ ਨੂੰ ਲੱਗਾ ਤਾਂ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਚੋਹਲਾ ਸਾਹਿਬ ਵਿਖੇ ਸਥਿਤ ਗ੍ਰਹਿ ਵਿਖੇ ਪੁੱਜਣੇ ਸ਼ੁਰੂ ਹੋ ਗਏ।ਬਾਬਾ ਕਾਬਲ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ।ਉਨਾਂ ਦੀ ਮ੍ਰਿਤਕ ਦਿਹ ਦਾ ਅੰਤਿਮ ਸੰਸਕਾਰ ਅੱਜ ਮਿਤੀ 2 ਦਸੰਬਰ ਨੂੰ ਕਰ ਦਿੱਤਾ ਜਾਵੇਗਾ।ਇਸ ਦੁੱਖ ਦੀ ਘੜੀ ਵਿੱਚ ਬਾਬਾ ਜਗਤਾਰ ਸਿੰਘ ਸ਼ਹੀਦਾਂ ਵਾਲੇ,ਜਥੇਦਾਰ ਸਤਨਾਮ ਸਿੰਘ ਸੱਤਾ,ਪ੍ਰਗਟ ਸਿੰਘ ਮੈਨੇਜਰ,ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ,ਲਖਬੀਰ ਸਿੰਘ ਸਰਪੰਚ,ਰਾਏ ਦਵਿੰਦਰ ਸਿੰਘ ਸਰਪੰਚ,ਗੁਰਮੁੱਖ ਸਿੰਘ ਪ੍ਰਧਾਨ,ਭਾਈ ਰਾਮਜੀਤ ਸਿੰਘ ,ਕਥਾਵਾਚਕ ਭਾਈ ਹਰਜੀਤ ਸਿੰਘ,ਬਾਬਾ ਪ੍ਰਗਟ ਸਿੰਘ,ਅਜੀਤ ਸਿੰਘ ਪ੍ਰਧਾਨ,ਭੁਪਿੰਦਰ ਸਿੰਘ ਰੱਤੋਕੇ,ਸਵਿੰਦਰ ਸਿੰਘ ਕਰਮੂੰਵਾਲਾ,ਕੈਪਟਨ ਸਵਰਨ ਸਿੰਘ,ਚੈਂਚਲ ਸਿੰਘ,ਕੁਲਵੰਤ ਸਿੰਘ ਲਹਿਰ,ਗੁਰਚਨ ਸਿੰਘ,ਸਤਨਾਮ ਸਿੰਘ ਢਿਲੋਂ,ਗੋਬਿੰਦ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
Comments (0)
Facebook Comments (0)