ਔਰਤ ਵੋਟਰਾਂ ਨੂੰ ਜਾਗਰੂਕ ਕਰਨ ਸਬੰਧੀ ਸਕੂਲ ਆਫ ਐਮੀਨੈਂਸ ਵਿਖੇ ਸੈਮੀਨਾਰ ਕਰਵਾਇਆ ਗਿਆ।
Mon 20 May, 2024 0ਚੋਹਲਾ ਸਾਹਿਬ 20 ਮਈ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪਿੰ੍ਰਸੀਪਲ ਮੈਡਮ ਰਜਿੰਦਰ ਕੌਰ ਵੱਲੋਂ ਸਵੀਪ ਐਕਟੀਵਿਟੀ ਦੇ ਅਧੀਨ ਔਰਤ ਵੋਟਰਾਂ ਨੂੰ ਜਾਗਰੂਕ ਕਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮੈਡਮ ਰਜਿੰਦਰ ਕੌਰ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਤਰਨ ਤਾਰਨ ਵਿਖੇ ਅੱਜ ਜਨ ਜਨ ਜਗਾਉਣਾ ਹੈ ਮਤਦਾਨ ਕਰਵਾਉਣਾ ਹੈ ਸਬੰਧੀ ਔਰਤਾਂ ਨੂੰ ਵੋਟਾਂ ਸਬੰਧੀ ਜਾਗਰੂਕ ਕੀਤਾ ਅਤੇ ਸਮਝਾਇਆ ਕਿ ਵੋਟ ਸਾਡਾ ਬੁਨਿਆਦੀ ਹੈ ਅਤੇ ਸਾਨੂੰ ਵੋਟ ਜਰੂਰ ਪਾਉਣੀ ਚਾਹੀਦੀ ਹੈ।ਉਹਨਾਂ ਦੱਸਿਆ ਕਿ ਔਰਤਾਂ ਕੇਵਲ ਘਰ ਦੇ ਕੰਮਾਂ ਲਈ ਨਹੀਂ ਬਣੀਆਂ ਉਹ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਮਰਜੀ ਦੇ ਕੈਡੀਡੇਟ ਦੇ ਹੱਕ ਵਿੱਚ ਵੋਟ ਕਰ ਸਕਦੀਆਂ ਹਨ।ਇਸ ਸਮੇਂ ਸਕੂਲੀ ਵਿਿਦਆਰਥੀਆਂ ਵੱਲੋਂ ਆਪਣੀ ਆਪਣੀ ਕਲਾਂ ਦੇ ਜੌਹਰ ਦਿਖਾਉਂਦੇ ਹੋਏ ਰੰਗਦਾਰ ਪੋਸਟ ਬਣਾਕੇ ਔਰਤਾਂ ਨੂੰ ਵੋਟਾਂ ਦਾ ਹੱਕ ਪਹਿਚਾਣ ਅਤੇ ਵੋਟ ਪਾਉਣ ਦੇ ਅਧਿਕਾਰ ਸਬੰਧੀ ਜਾਗਰੂਕ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਜਿਹੜੀ ਔਰਤ ਦੀ ਉਮਰ 18 ਸਾਲ ਤੋਂ ਉੱਪਰ ਹੈ ਉਹ ਬਾਲਗ ਹੈ ਅਤੇ ਬਾਲਗ ਨੂੰ ਵੋਟ ਪਾਉਣ ਦਾ ਪੂਰਨ ਤੌਰ ਤੇ ਅਧਿਕਾਰ ਪ੍ਰਾਪਤ ਹੈ ਕਿ ਉਹ ਆਪਣੀ ਮਰਜੀ ਅਨੁਸਾਰ ਵੋਟ ਪਾ ਸਕਦੀ ਹੈ।ਉਹਨਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਵੋਟਾਂ ਵਾਲੇ ਦਿਨ ਸਾਰੇ ਰੁਝੇਵੇਂ ਛੱਡਕੇ ਵੋਟ ਪਾਉਣ ਜਰੂਰ ਜਾਣ।ਇਸ ਸਮੇਂ ਸਕੂਲ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜਰ ਸੀ।
Comments (0)
Facebook Comments (0)