
UP ਦੇ ਸੰਭਲ 'ਚ ਵੱਡਾ ਸੜਕ ਹਾਦਸਾ, 10 ਲੋਕਾਂ ਦੀ ਮੌਤ, ਕਈ ਜ਼ਖਮੀ
Wed 19 Jun, 2019 0
ਸੰਭਲ :
ਉੱਤਰ ਪ੍ਰਦੇਸ਼ ਦੇ ਸੰਭਲ ਸ਼ਹਿਰ 'ਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹੋਰ 12 ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਬੁਧਵਾਰ ਤੜਕੇ 2 ਕੁ ਵਜੇ ਵਾਪਰਿਆ। ਸੂਤਰਾਂ ਮੁਤਾਬਕ ਤੇਜ਼ ਰਫਤਾਰ ਪਿਕਅਪ ਅਤੇ ਬਲੈਰੋ ਦੀ ਆਪਸ 'ਚ ਟੱਕਰ ਹੋ ਗਈ ਸੀ। ਹਾਦਸਾ ਉਸ ਸਮੇਂ ਵਾਪਰਿਆ ਜਦ ਪਰਿਵਾਰ ਮੰਗਣੀ ਦੇ ਫੰਕਸ਼ਨ ਨੂੰ ਦੇਖ ਕੇ ਵਾਪਸ ਆ ਰਿਹਾ ਸੀ। ਪੁਲਿਸ ਅਧਿਕਾਰੀਆਂ ਵਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਇਸ ਸਬੰਧੀ ਜਾਂਚ ਚੱਲ ਰਹੀ ਹੈ।
Comments (0)
Facebook Comments (0)