ਫੀਲਡ ਆੳਟਰੀਚ ਅਤੇ ਨਛ ਵੱਲੋ ਸਿਹਤ ਸੰਭਾਲ ਬਾਰੇ ਵਿਸ਼ੇਸ਼ ਪੋ੍ਰਗਰਾਮ ਆਯੋਜਿਤ
Tue 26 Feb, 2019 0ਫੀਲਡ ਆੳਟਰੀਚ ਅਤੇ ਨਛ ਵੱਲੋ ਸਿਹਤ ਸੰਭਾਲ ਬਾਰੇ ਵਿਸ਼ੇਸ਼ ਪੋ੍ਰਗਰਾਮ ਆਯੋਜਿਤ
ਪਿੰਡ ਮਹਿੰਦੀਪੁਰ ਵਾਸੀਆਂ ਦਾ ਮੁਫਤ ਚੈਕਅਪ ਕਰਕੇ ਦਵਾਈਆਂ ਵੰਡੀਆ
ਖੇਮਕਰਨ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਅੰਮ੍ਰਿਤਸਰ ਸਥਿਤ ਫੀਲਡ ਅਉਟਰੀਚ ਬਿੳਰੋ ਵੱਲੋਂ ਸਰਹਦੀ ਸੁਰਖਿਆ ਬਲ ਬੀ.ਐਸ.ਐਫ. ਦੇ ਸਹਿਯੋਗ ਨਾਲ ਬੀਤੇ ਦਿਨ ਖੇਮਕਰਨ ਬਲਾਕ ਦੇ ਸਰਹਦੀ ਪਿੰਡ ਮਹਿੰਦੀਪੁਰ ਵਿੱਚ ਸਿਹਤ ਸੰਭਾਲ ਬਾਰੇ ਇੱਕ ਵਿਸ਼ੇੇਸ਼ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਪੋ੍ਰਗਰਾਮ ਵਿੱਚ ਜਿੱਥੇ ਸਰਹਦੀ ਸੁਰਖਿਆ ਬਲ ਨੇ ਆਪਣੇ ਸਿਵਿਕ ਐਕਸ਼ਨ ਪੋ੍ਰਗਰਾਮ ਹੇਠ ਜਿਥੇ ਪਿੰਡ ਵਾਸੀਆਂ ਨੇ ਜਨਰਲ ਡਾਕਟਰੀ ਚੈਕਅਪ ਦੇ ਨਾਲ-ਨਾਲ ਦੰਦਾ ਦੇ ਡਾਕਟਰਾਂ ਵੱਲੋਂ ਵੀ ਜਾਂਚ ਕੀਤੀ ਗਈ ਉਥੇ ਹੀ ਫੀਲਡ ਆਉਟਰੀਜ ਬਿਊਰੋ ਵੱਲੋ ਕੇਂਦਰ ਸਰਕਾਰ ਦੀ ਸਿਹਤ ਸੰਭਾਲ ਲਈ ਉਲੀਕੀਆ ਗਈਆਂ ਪੋਸ਼ਨ ਅਭਿਆਨ, ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਕੌਮੀ ਡਾਇਲੇਸ਼ਸ ਪ੍ਰੋਗਰਾਮ ਅਤੇ ਜੈਨਰਿਕ ਦਵਾਈਆ ਬਾਰੇ ਮਾਹਿਰ ਡਾਕਟਰਾ ਵੱਲੋ ਜਾਗਰੁਕ ਕੀਤਾ ਗਿਆ ।
ਇਸ ਵਿਸ਼ੇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕਮਾਂਡੈਂਟ ਦੇਸ਼ ਰਾਜ ਅਤੇ ਵਿਸੇ਼ਸ ਮਹਿਮਾਨ ਤਰਨ ਤਾਰਨ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਸਨ। ਮਹਿੰਦੀਪੁਰ ਪਿੰਡ ਦੀ ਸਰਪੰਚ ਸ੍ਰੀਮਤੀ ਬਲਵਿੰਦਰ ਕੌਰ ਵੀ ਹਾਜਿਰ ਸਨ।
ਇਸ ਮੌਕੇ ਤੇ ਕਮਾਂਡੈਟ ਦੇਸ਼ ਰਾਜ ਨੇ ਪ੍ਰੋਗਰਾਮ ਵਿੱਚ ਉਪਸਥਿਤ ਸਾਰੇ ਲੋਕਾਂ ਨੂੰ ਚੰਗੀ ਸਿਹਤ ਲਈ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਸਮਾਜਿਕ ਬੁਰਾਈਆ ਨੂੰ ਮਕਾਉਨ ਦਾ ਸੱਦਾ ਦਿੱਤਾ।
ਇਸ ਮੌਕੇ ਤੇ ਸਿਵਲ ਸਰਜਨ ਡਾ.ਨਵਦੀਪ ਨੇ ਪੋਸ਼ਨ ਅਭਿਆਨ ਬਾਰੇ ਬੋਲਦਿਆ ਕਿਹਾ ਕਿ ਨੌਜਵਾਨ ਮਾਵਾਂ ਨੂੰ ਆਪਣੀਆ ਸਿਹਤ ਦਾ ਵਿਸ਼ੇਸ਼ ਧਿਆਨ ਰਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਜੇਕਰ ਮਾਵਾਂ ਤੰਦਰੁਸਤ ਹੋਣਗੀਆਂ ਤਾਂ ਹੀ ਬੱਚੇ ਤੰਦਰੁਸਤ ਹੋਣਗੇ। ਉਨ੍ਹਾਂ ਕਿਹਾ ਕਿ ਸਿਹਤਮੰਦ ਕੌਮਾਂ ਹੀ ਖੁਸ਼ਹਾਲ ਹੁੰਦੀਆ ਹਨ ਅਤੇ ਦੇਸ਼ ਦੀ ਤਰੱਕੀ ਵਿੱਚ ਵੱਢਮੁਲਾ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਨੇ ਸਾਰਿਆ ਵਿਸ਼ੇਸ਼ ਤੌਰ ਤੇ ਬੱਚਿਆ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਆਪਣੇ ਆਲੇ ਦੁਆਲੇ ਦੀ ਸਾਫ-ਸਫਾਈ ਸਮੇਤ ਆਪਣੇ ਹੱਥਾਂ ਨੂੰ ਵੀ ਹਮੇਸ਼ਾ ਸਾਫ ਰੱਖਣ। ਡਾ.ਸਿੰਘ ਨੇ ਆਯੁਸ਼ਮਾਨ ਭਾਰਤ ਅਤੇ ਭਗਤ ਪੁਰਨ ਸਿੰਘ ਯੋਜਨਾ ਬਾਰੇ ਵੀ ਚਾਣਨਾ ਪਾਇਆ। ਉਨ੍ਹਾਂ ਨੇ ਮਿਲਾਵਟੀ ਖਾਣ ਪੀਣ ਤੋਂ ਵੀ ਗਰੇਸ ਕਰਨ ਲਈ ਕਿਹਾ ਖੇਮ ਕਰਨ ਕਮਉਨਿਟੀ ਹੈਲਥ ਸੈਂਟਹ ਬਲਾਕ ਦੇ ਐਕਸਟੈਸ਼ੋਨ ਐਜੁਕੇਟਰ ਦੇ ਹਰਜੀਤ ਸਿੰਘ ਸਿਵਲ ਹਸਪਤਾਲ ਵਿੱਚ ਉਪਲਬਧ ਪ੍ਰਧਾਨ ਮੰਤਰੀ ਡਾਇਲੇਸਿਸ ਪ੍ਰੋਗਰਾਮ ਅਤੇ ਜਨ-ਅੋਸ਼ਦੀ ਕੇਂਦਰਾਂ ਸਮੇਤ ਪੰਜਾਬ ਸਰਕਾਰ ਵੱਲੋਂ ਸਿਹਤ ਸੰਭਾਲ ਲਈ ਚਲਾਈਆ ਗਈਆਂ ਮਿਸ਼ਨ ਤੰਦਰੁਸਤ ਪੰਜਾਬ ਸਮੇਤ ਹੋਰਨਾ ਯੋਜਨਾਵਾਂ ਦੀ ਵੀ ਜਾਣਕਾਰੀਆਂ ਸਾਂਝੀਆਂ ਕੀਤੀਆ। ਇਸ ਮੌਕੇ ਫਰੀਦਕੋਟ ਸਥਿਤ ਦਸ਼ਮੇਸ਼ ਇੰਸਟੀਚਿਊਟ ਆਫ ਰਿਸਰਚ ਐਂਡ ਡੈਂਟਲ ਸਾਈਸਿੰਸ ਦੇ ਡਾ. ਅਮਿਤੋਜ ਕੌਰ ਅਤੇ ਡਾ. ਅਭਿਨਵ ਡਾਬਰਾ ਦੀ ਟੀਮ ਨੇ ਦੰਦਾ ਦੀ ਬਿਮਾਰੀਆਂ ਦਾ ਮੁਆਇਨਾ ਕੀਤਾ।
ਫੀਲਡ ਪਬਲਿਸਿੱਟੀ ਅਧਿਕਾਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਜਨ-ਜਨ ਤੱਕ ਸਰਕਾਰ ਦੀਆਂ ਯੋਜਨਾਵਾਂ ਨੂੰ ਪਹੁੰਚਾਉਣ ਲਈ ਅਜਿਹੇ ਵਿਸੇ਼ਸ ਜਾਗਰੁਕਤਾ ਪੋ੍ਰਗਰਾਮ ਹਰ ਥਾਂ ਕਰਵਾਏ ਜਾਂਦੇ ਹਨ।
ਇਸ ਮੌਕੇ ਪਿੰਡ ਮਹਿੰਦੀਪੁਰ ਅਤੇ ਪਿੰਡ ਰਤੋ ਕੇ ਵਿਚਕਾਰ ਕਰਵਾਏ ਗਏ ਮੈਚ ਵੱਲੋਂ ਹਾਕੀ ਮੈਚ ਦਾ ਵਿਚ ਮਹਿੰਦੀਪੁਰ ਜੇਤੂ ਰਿਹਾ ਜਿਸਨੂੰ ਬੀ.ਐਸ.ਐਫ. ਵੱਲੋਂ ਹਾਕੀਆਂ ਅਤੇ ਗੇਂਦਾ ਅਤੇ ਕੇਂਦਰ ਦੇ ਮਹਿਕਮੇ ਵੱਲੋ ਇਨਾਮ ਭੇਂਟ ਕੀਤੇ ਗਏ। ਮੰਤਰਾਲੇ ਦੇ ਗੀਤ ਅਤੇ ਨਾਟਕ ਵਿਭਾਗ ਦੇ ਕਲਾਕਾਰਾਂ ਨੇ ਸਵੱਛਤਾ ਅਤੇ ਬੇਟੀ ਬਚਾਉ-ਬੇਟੀ ਪੜਾਉ ਬਾਰੇ ਨੁਕੜ-ਨਾਟਕ ਪੇਸ਼ ਕੀਤੇ। ਸਕੂਲੀ ਬਚਿਆ ਵਿਚਾਕਰ ਕਰਵਾਏ ਗਏ ਕਵੀਜ਼ ਮੁਕਾਬਲੇ ਵਿੱਚ ਗੁਰਦਿਤ ਸਿੰਘ, ਜਸ਼ਨਦੀਪ ਸਿੰਘ, ਮੋਨਿਕਾ ਅਤੇ ਜਗਦੀਪ ਜੇਤੁਰਹੇ ਪੋ੍ਰਗਰਾਮ ਦੋਰਾਨ ਡਾ. ਗੁਰਮੀਤ ਸਿੰਘ, ਡਾ. ਸੁਰੇਸ਼ ਅਤੇ ਮਾਸ-ਮੀਡੀਆ ਅਧਿਕਾਰੀ ਗੁਰਿੰਦਰ ਕੌਰ ਉਪਸਥਿਤ ਹਾਜਰ ਰਹੇ।
Comments (0)
Facebook Comments (0)