ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਤੋਂ 10 ਜੁਲਾਈ ਨੂੰ ਵੱਡੇ ਕਾਫਲੇ ਹੋਣਗੇ ਸੰਭੂ ਬਾਰਡਰ ਵੱਲ ਰਵਾਨਾ। ਮਾਣੋਚਾਹਲ, ਸਿੱਧਵਾਂ, ਸ਼ਕਰੀ
Sat 29 Jun, 2024 0ਚੋਹਲਾ ਸਾਹਿਬ 29 ਜੂਨ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਬਾਬਾ ਕਾਹਨ ਸਿੰਘ ਦੇ ਸਥਾਨਾਂ ਤੇ ਪਿੰਡ ਪਿੱਦੀ ਵਿਖੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੁਭਰਾ ਅਤੇ ਸੂਬਾ ਆਗੂ ਹਰਪ੍ਰੀਤ ਸਿੰਘ ਪੰਡੋਰੀ ਸਿੱਧਵਾਂ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਿਤ ਕਰਦਿਆਂ ਸੂਬਾ ਆਗੂ ਅਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਦਿਆਲ ਸਿੰਘ ਮੀਆਂਵਿੰਡ, , ਜਰਨੈਲ ਸਿੰਘ ਨੂਰਦੀ ਨੇ ਕਿਹਾ ਕਿ 10 ਜੁਲਾਈ ਨੂੰ ਜ਼ਿਲ੍ਹਾ ਤਰਨ ਤਾਰਨ ਤੋਂ ਵੱਡੇ ਕਾਫਲੇ ਸ਼ੰਬੂ ਬਾਰਡਰ ਵੱਲ ਨੂੰ ਰਵਾਨਾ ਹੋਣਗੇ। ਉਹਨਾਂ ਕਿਹਾ 10ਜੁਲਾਈ ਲਈ ਜੂਨਾਂ ਦੀਆਂ ਮੀਟਿੰਗਾਂ, ਇਕਾਈਆਂ ਦੀਆਂ ਮੀਟਿੰਗਾਂ ਲਗਾ ਕੇ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਮੀਟਿੰਗਾਂ ਵਿੱਚ ਲੋਕਾਂ ਨੇ ਹੱਕ ਸੱਚ ਦੀ ਲੜਾਈ ਲਈ ਵੱਡਾ ਹੁੰਗਾਰਾ ਦਿੱਤਾ। ਕਿਸਾਨ ਆਗੂ ਹਰਬਿੰਦਰਜੀਤ ਸਿੰਘ ਕੰਗ, ਫਤਿਹ ਸਿੰਘ ਪਿੱਦੀ, ਬਲਵਿੰਦਰ ਸਿੰਘ ਚੋਹਲਾ ਸਾਹਿਬ,ਧੰਨਾ ਸਿੰਘ ਲਾਲੂਘੁਮਣ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਬੀਜੇਪੀ ਦੇ ਗੁੰਡਿਆਂ ਵੱਲੋਂ ਸ਼ੰਬੂ ਬਾਰਡਰ ਤੇ ਸ਼ਾਂਤਮਈ ਬੈਠੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਬੀਬੀਆਂ ਤੇ ਹਮਲਾ ਕਰਨਾ ਨਿੰਦਨਯੋਗ ਹੈ। ਇਹ ਸਰਕਾਰ ਦੀ ਬਾਹੋਂ ਖਲਾਹਟ ਹੈ। ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸਰਕਾਰ ਇਹ ਘਨੋਣੀਆਂ ਹਰਕਤਾਂ ਤੋਂ ਬਾਜ ਆਵੇ।ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਦੋਵਾਂ ਮਾਰਗਾਂ ਤੇ ਰਸਤਾ ਬਿਲਕੁਲ ਖੁੱਲਿਆ ਹੋਇਆ ਹੈ। ਤੇ ਰਸਤਾ ਸਰਕਾਰ ਵੱਲੋਂ ਵੱਡੀਆਂ ਵੱਡੀਆਂ ਕੰਧਾਂ ਕਰਕੇ ਨੁਕੀਲੀਆਂ ਤਾਰਾਂ ਲਾ ਕੇ ਕੰਟੇਨਰ ਰੱਖ ਕੇ ਬੰਦ ਕੀਤਾ ਹੈ। ਨਾ ਕੀ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਰਸਤਾ ਖੁੱਲਿਆ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਹੱਕ ਸੱਚ ਦੀ ਆਵਾਜ਼ ਚੁੱਕ ਰਹੇ ਨਵਦੀਪ ਸਿੰਘ ਵਾਟਰ ਕੈਨਨ ਨੂੰ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਸਰਕਾਰ ਵੱਲੋਂ ਜੇਲ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ। ਉਹਨਾਂ ਤੇ ਅੰਨਾ ਤਸ਼ੱਦਦ ਢਾਇਆ ਜਾ ਰਿਹਾ ਹੈ। ਤੇ ਦੂਜੇ ਪਾਸੇ ਸ਼ਰੇਆਮ ਕਿਸਾਨਾਂ ਅਤੇ ਪੱਤਰਕਾਰ ਵੀਰ ਤੇ ਗੱਡੀ ਚੜਾ ਕੇ ਉਹਨਾਂ ਨੂੰ ਕਤਲ ਕੀਤਾ ਜਾਂਦਾ ਹੈ। ਪਰ ਉਹਨਾਂ ਦੇ ਕਾਤਲ ਅੱਜ ਵੀ ਸ਼ਰੇਆਮ ਬਾਹਰ ਘੁੰਮ ਰਹੇ ਹਨ। ਕਾਤਲ ਲੋਕ ਬਾਹਰ ਘੁੰਮ ਰਹੇ ਹਨ ਅਤੇ ਦੱਬੇ ਕੁਚਲੇ ਲੋਕਾਂ ਲਈ ਹੱਕ ਸੱਚ ਦੀ ਆਵਾਜ਼ ਚੁੱਕਣ ਵਾਲੇ ਲੋਕ ਅੱਜ ਜੇਲਾਂ ਵਿੱਚ ਸੁੱਟੇ ਜਾ ਰਹੇ ਹਨ ਕੀ ਇਹ ਲੋਕਤੰਤਰ ਹੈ ਕਿਸਾਨ ਆਗੂਆਂ ਨੇ ਵੰਗਾਰਿਆ ਤੇ ਕਿਹਾ ਚਲੋ 17 ਜੁਲਾਈ ਨੂੰ ਹੱਕ ਸੱਚ ਦੀ ਆਵਾਜ਼ ਨਵਦੀਪ ਸਿੰਘ ਵਾਟਰ ਕੈਨਨ ਅਤੇ ਉਸਦੇ ਸਾਥੀਆਂ ਨੂੰ ਛਡਾਉਣ ਲਈ ਪਹੁੰਚੋ ਅੰਬਾਲਾ। ਕਿਸਾਨ ਆਗੂਆਂ ਕਿਹਾ 23 ਫਸਲਾਂ ਤੇ ਐਮਐਸਪੀ ਦੀ ਗਰੰਟੀ ਦਿੱਤੀ ਜਾਵੇ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ, ਦਿੱਲੀ ਅੰਦੋਲਨ ਵਿੱਚ ਹੋਏ ਕਿਸਾਨਾਂ ਤੇ ਝੂਠੇ ਪਰਚੇ ਰੱਦ ਕੀਤੇ ਜਾਣ, 2022 ਬਿਜਲੀ ਸੋਦ ਐਕਟ ਰੱਦ ਕੀਤਾ ਜਾਵੇ, ਭਾਰਤ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਵੇ, ਮਨਰੇਗਾ ਤਹਿਤ ਮਜ਼ਦੂਰਾਂ ਦੀ ਦਿਹਾੜੀ 700 ਰੁਪਆ ਕੀਤੀ ਜਾਵੇ, ਨਵਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ, ਸ਼ੁਭ ਕਰਨ ਦੀ ਮੌਤ ਦਾ ਇਨਸਾਫ ਦਿੱਤਾ ਜਾਵੇ।ਪ੍ਰਦੂਸ਼ਣ ਐਕਟ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਿਆ ਜਾਵੇ। ਇਸ ਮੌਕੇ ਸਲਵਿੰਦਰ ਸਿੰਘ ਜੀਓਬਾਲਾ, ਕੁਲਵਿੰਦਰ ਸਿੰਘ ਕੈਰੋਵਾਲ, ਮਨਜਿੰਦਰ ਸਿੰਘ ਗੋਲਵੜ, ਇਕਬਾਲ ਸਿੰਘ ਵੜਿੰਗ, ਮੁਖਤਾਰ ਸਿੰਘ ਬਿਹਾਰੀਪੁਰ, ਪਾਖਰ ਸਿੰਘ ਲਾਲਪੁਰ, ਸੁਖਵਿੰਦਰ ਸਿੰਘ ਦੁਗਲਵਾਲਾ, ਹਰਜਿੰਦਰ ਸਿੰਘ ਚੰਬਾ,ਰੂਪ ਸਿੰਘ ਸੈਦੋ ,ਕੁਲਵੰਤ ਸਿੰਘ ਭੈਲ, ਪਰਮਜੀਤ ਸਿੰਘ ਛੀਨਾ,ਗਿਆਨ ਸਿੰਘ ਚੋਹਲਾ ਖੁਰਦ, ਦਲਬੀਰ ਸਿੰਘ ਭੂਰਾ, ਸੁੱਚਾ ਸਿੰਘ ਵੀਰਮ, ਨਿਰੰਜਨ ਸਿੰਘ ਬਰਗਾੜੀ, ਸਲਵਿੰਦਰ ਸਿੰਘ ਡਾਲੇਕੇ, ਵਲੰਟੀਅਰ ਫਤਿਹ ਸਿੰਘ ਪਿੱਦੀ। ਰਣਜੀਤ ਕੌਰ ਕੱਲਾ ਬੀਬੀ ਦਵਿੰਦਰ ਕੌਰ ਪਿੱਦੀ, ਮਨਜੀਤ ਕੌਰ ਮੋਹਨਪੁਰਾ ਆਦਿ ਆਗੂ ਹਾਜ਼ਰ ਸਨ
Comments (0)
Facebook Comments (0)