ਵਾਸ਼ਿੰਗ ਮਸ਼ੀਨ 'ਚੋਂ ਬੱਚੇ ਦੀ ਲਾਸ਼ ਮਿਲਣ ਬਾਰੇ ਹੋਇਆ ਵੱਡਾ ਖੁਲਾਸਾ
Thu 19 Dec, 2019 0ਕਪੂਰਥਲਾ ਜਿਲ੍ਹੇ ਦੇ ਪਿੰਡ ਖੁਖਰੈਣ ਵਿਚ ਗੁਆਂਢੀਆਂ ਘਰੋਂ ਵਾਸ਼ਿੰਗ ਮਸ਼ੀਨ ਵਿਚੋਂ ਦੋ ਸਾਲਾ ਬੱਚੇ ਦੀ ਲਾਸ਼ ਮਿਲਣ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ।
ਪੁਛਗਿੱਛ ਵਿਚ ਪਤਾ ਲੱਗਿਆ ਹੈ ਕਿ ਬੱਚੇ ਦੇ ਮਾਮੇ ਦੇ ਗੁਆਂਢਣ ਨਾਲ ਨਾਜਾਇਜ਼ ਸਬੰਧ ਸਨ। ਹੁਣ ਮਾਮੇ ਦਾ ਵਿਆਹ ਸੀ ਤੇ ਦੋ ਸਾਲਾ ਭਾਣਜਾ ਵੀ ਨਾਨਕੇ ਆਇਆ ਹੋਇਆ ਸੀ। ਵਿਆਹ ਤੋਂ ਨਾਰਾਜ਼ ਗੁਆਂਢਣ ਨੇ ਬੱਚੇ ਦੀ ਹੱਤਿਆ ਕਰਕੇ ਲਾਸ਼ ਵਾਸ਼ਿੰਗ ਮਸ਼ੀਨ ਵਿਚ ਪਾ ਦਿੱਤੀ ਸੀ। ਮਾਪਿਆਂ ਨੂੰ ਸ਼ੱਕ ਉਦੋਂ ਹੋਇਆ ਜਦੋਂ ਸੀਸੀਟੀਵੀ ਵਿਚ ਵੇਖਿਆ ਗਿਆ ਕਿ ਗੁਆਂਢੀਆਂ ਦੇ ਘਰ ਵਿਚ 3 ਬੱਚੇ ਦਾਖਲ ਹੋਏ ਪਰ ਨਿਕਲੇ ਦੋ ਬੱਚੇ ਹੀ ਸਨ।
ਇਸ ਦੀ ਸੀਸੀਟੀਵੀ ਸਾਹਮਣੇ ਆਉਣ ਪਿੱਛੋਂ ਸਾਰਾ ਭੇਦ ਖੁੱਲ ਗਿਆ। ਪੁਲਿਸ ਜਦੋਂ ਗੁਆਂਢੀਆਂ ਦੇ ਘਰ ਦੀ ਤਲਾਸ਼ੀ ਲੈਣ ਗਈ ਤਾਂ ਮੁਲਜਮ ਮਹਿਲਾ ਵਾਰ-ਵਾਰ ਮਸ਼ੀਨ ਕੋਲ ਆ ਕੇ ਖੜ੍ਹੀ ਹੋ ਰਹੀ ਸੀ ਜਿਸ ਕਾਰਨ ਪੁਲਿਸ ਨੂੰ ਸ਼ੱਕ ਹੋਇਆ ਤੇ ਤਲਾਸ਼ੀ ਲੈਣ ਉਤੇ ਮਸ਼ੀਨ ਵਿਚੋਂ ਲਾਸ਼ ਬਰਾਮਦ ਕਰ ਲਈ।
ਸਿਵਲ ਹਸਪਤਾਲ ਵਿਖੇ ਬੱਚੇ ਅਧੀਰਾਜ ਦੀ ਮਾਤਾ ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦੇ ਭਰਾ ਗਗਨਦੀਪ ਸਿੰਘ ਦਾ 22 ਦਸੰਬਰ ਨੂੰ ਵਿਆਹ ਰੱਖਿਆ ਹੋਇਆ ਸੀ, ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਉਹ ਕਰੀਬ 1 ਹਫ਼ਤੇ ਤੋਂ ਆਪਣੇ ਦੋਵੇਂ ਮੁੰਡਿਆਂ ਨਾਲ ਆਪਣੇ ਪੇਕੇ ਪਿੰਡ ਖੁਖਰੈਣ ਆਈ ਹੋਈ ਸੀ ਤੇ ਦੁਪਹਿਰ ਕਰੀਬ ਸਾਢੇ 12 ਵਜੇ ਉਸ ਦਾ ਬੇਟਾ ਅਧੀਰਾਜ ਹੋਰ ਬੱਚਿਆਂ ਨਾਲ ਗਲੀ ਵਿਚ ਖੇਡ ਰਿਹਾ ਸੀ, ਪਰ ਕੁਝ ਸਮੇਂ ਬਾਅਦ ਉਹ ਲਾਪਤਾ ਹੋ ਗਿਆ।
Comments (0)
Facebook Comments (0)