ਗੈਰ ਕਾਨੂੰਨੀ ਵਾਹਨਾਂ ਨੂੰ ਸੜਕਾਂ ਤੋਂ ਚੱਲਣਾ ਕੌਣ ਰੋਕੇਗਾ ?

ਗੈਰ ਕਾਨੂੰਨੀ ਵਾਹਨਾਂ ਨੂੰ ਸੜਕਾਂ ਤੋਂ ਚੱਲਣਾ ਕੌਣ ਰੋਕੇਗਾ ?

ਭਿੱਖੀਵਿੰਡ,

ਹਰਜਿੰਦਰ ਸਿੰਘ ਗੋਲ੍ਹਣ

ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ  ਵੱਲੋਂ ਗੈਰ ਕਾਨੂੰਨੀ ਕਰਾਰ ਦਿੱਤੇ ਗਏ ਪੀਟਰ ਰੇਹੜੇ ਤੇ ਜਗਾੜੂ ਵਾਹਨ , ਮੇਨ ਸੜਕਾਂ ਤੇ ਚੱਲ ਕੇ ਜਿੱਥੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ,ਉੱਥੇ ਓਵਰਲੋਡ ਸਾਮਾਨ ਲੱਦ ਕੇ ਸੜਕੀ ਹਾਦਸਿਆਂ ਨੂੰ ਵੀ ਸੱਦਾ ਦੇ ਰਹੇ ਹਨ, ਜਦੋਂ ਕਿ ਇਸ ਸਮੱਸਿਆ ਤੇ ਆਮ ਲੋਕ ਭਾਵੇਂ ਚਿੰਤਤ ਹਨ,ਪਰ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਬੇਖ਼ਬਰ ਦਿਖਾਈ ਦੇ ਰਿਹਾ ਹੈ ! ਇਸ ਮਸਲੇ ਤੇ ਗੱਲ ਕਰਦਿਆਂ ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਨੇ ਕਿਹਾ ਕਿ ਇਹ ਮਾਮਲਾ ਬੇਰੁਜ਼ਗਾਰੀ ਨਾਲ ਜੁੜਿਆ ਹੋਣ ਕਰਕੇ, ਸਰਕਾਰ ਨੂੰ ਚਾਹੀਦਾ ਕਿ ਗੈਰ ਕਾਨੂੰਨੀ ਵਾਹਨਾਂ ਨੂੰ ਬੰਦ ਕਰਨ ਤੋਂ ਪਹਿਲਾਂ ਇਹਨਾ ਬੇਰੁਜ਼ਗਾਰਾਂ ਨੂੰ ਬੈਂਕਾਂ ਕੋਲੋਂ ਬਿਨਾਂ ਵਿਆਜ ਕਰਜ਼ੇ ਰਾਹੀਂ ਮਾਨਤਾ ਪ੍ਰਾਪਤ ਵਾਹਨ ਲੈ ਕੇ ਦਿੱਤੇ ਜਾਣ ਤਾਂ ਜੋ ਇਹ ਵਿਅਕਤੀ ਆਪਣੇ ਘਰ ਦਾ ਗੁਜ਼ਾਰਾ ਚਲਾ ਲੈਣ ਤੇ ਬੈਂਕਾਂ ਦੀਆਂ ਕਿਸ਼ਤਾਂ ਆਸਾਨੀ ਨਾਲ ਦੇ ਸਕਣ ,ਤਾਂ ਜੋ ਸਾਰੇ ਮਸਲਿਆਂ ਦਾ ਹੱਲ ਹੋ ਜਾਵੇ ਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਵੀ ਹੋ ਸਕੇ !ਫੋਟੋ ਕੈਪਸ਼ਨ :-ਭਿੱਖੀਵਿੰਡ ਸ਼ਹਿਰ ਦੇ ਅੰਮ੍ਰਿਤਸਰ ਰੋਡ ਵਿਖੇ ਖਰਾਬ ਹਾਲਤ ਵਿੱਚ ਖੜ੍ਹਾ ਗ਼ੈਰਕਾਨੂੰਨੀ ਵਾਹਨ ਖੜ੍ਹਾ ਪੀਟਰ ਰੇਹੜਾ ਓਵਰਲੋਡ ਲੱਦਿਆ ਦਿਖਾਈ ਦੇ ਰਿਹਾ ਹੈ !