ਡਾ: ਰੋਹਿਤ ਮਹਿਤਾ ਨੂੰ ਸਿਵਲ ਸਰਜਨ ਤਰਨ ਤਾਰਨ ਪਦ ਉਨਤ ਹੋਣ ਤੇ ਸਟਾਫ ਨੇ ਦਿੱਤੀ ਵਧਾਈ।

ਡਾ: ਰੋਹਿਤ ਮਹਿਤਾ ਨੂੰ ਸਿਵਲ ਸਰਜਨ ਤਰਨ ਤਾਰਨ ਪਦ ਉਨਤ ਹੋਣ ਤੇ ਸਟਾਫ ਨੇ ਦਿੱਤੀ ਵਧਾਈ।

ਚੋਹਲਾ ਸਾਹਿਬ 5 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਡਾ: ਰੋਹਿਤ ਮਹਿਤਾ ਵੱਲੋਂ ਸਿਵਲ ਸਰਜਨ ਤਰਨ ਤਾਰਨ ਦਾ ਚਾਰਜ ਸੰਭਾਲਿਆ ਗਿਆ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਧਾਨ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਡਾ: ਰੋਹਿਤ ਮਹਿਤਾ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਸੀਨੀਅਰ ਮੈਡੀਕਲ ਅਫਸਰ ਦੀ ਪੋਸਟ ਤੇ ਸੇਵਾ ਨਿਭਾ ਰਹੇ ਸਨ ਜੋ ਪਦ ਉਨਤ ਹੋਕੇ ਸਿਵਲ ਸਰਜਨ ਤਰਨ ਤਾਰਨ ਬਣੇ ਹਨ ਜਿਸਤੇ ਸਾਡੇ ਸਮੂਹ ਸਟਾਫ ਵੱਲੋਂ ਵਧਾਈ ਦਿੱਤੀ ਗਈ ਹੈ।ਇਸ ਸਮੇਂ ਡਾ: ਰੋਹਿਤ ਮਹਿਤਾ ਸਿਵਲ ਸਰਜਨ ਤਰਨ ਤਾਰਨ ਨੇ ਕਿਹਾ ਕਿ ਸਿਹਤ ਸਹੂਲਤਾਂ ਨਿਰੰਤਰ ਜਾਰੀ ਰਹਿਣਗੀਆਂ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਹੈ ਤਾਂ ਉਹ ਉਹਨਾਂ ਨਾਲ ਰਾਬਤਾ ਕਾਇਮ ਕਰ ਸਕਦਾ ਹੈ।ਇਸ ਸਮੇਂ ਚੇਅਰਮੈਨ ਨਿਰਵੈਲ ਸਿੰਘ,ਪ੍ਰਮਜੀਤ ਸਿੰਘ ਸੋਖੀ,ਗੁਰਬਚਨ ਸਿੰਘ ਕੈਸ਼ੀਅਰ,ਇਕਬਾਲ ਸਿੰਘ ਪੱਟੀ,ਧਰਮਿੰਦਰ ਸਿੰਘ ਜੁਆਇੰਟ ਸੈਕਟਰੀ,ਰਾਜਵੰਤ ਸਿੰਘ ਬਾਗੜੀਆ,ਹਰਪਾਲ ਸਿੰਘ ਕੈਰੋਂ,ਰਿੱਤੂ ਸੇਠੀ,ਕਵਲਜੀਤ ਕੌਰ,ਗੁਰਬਿੰਦਰ ਸਿੰਘ,ਲਖਵਿੰਦਰ ਕੌਰ,ਜ਼ਸਮੀਤ ਸਿੰਘ,ਕਸ਼ਮੀਰ ਕੌਰ,ਹਰੀ ਪ੍ਰਸ਼ਾਦ ਆਦਿ ਹਾਜ਼ਰ ਸਨ।