ਪਿਆਰ ਦੇ ਅੰਨ੍ਹੇ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ
Fri 10 May, 2019 0ਜਲੰਧਰ :
ਪਿਆਰ ‘ਚ ਪਾਗਲ ਇਨਸਾਨ ਕਈ ਵਾਰ ਗਲਤ ਰਾਹ ਵੱਲ ਤੁਰ ਪੈਂਦਾ ਹੈ ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਜਲੰਧਰ ਦਾ ਸਾਹਮਣੇ ਆਇਆ ਜਿੱਥੇ ਲੜਕੀ ਦੇ ਪਿਆਰ ‘ਚ ਪਾਗਲ ਨੌਜਵਾਨ ਨੇ ਜਦੋ ਲੜਕੀ ਦਾ ਇੱਕ ਤਰਫ ਪਿਆਰ ਨਹੀਂ ਮਿਲ ਸਕਿਆ ਤਾਂ ਹੋਟਲ ਦੇ ਕਮਰੇ ‘ਚ ਜ਼ਹਿਰ ਖਾਂ ਕੇ ਖ਼ੁਦਕੁਸ਼ੀਕਰ ਲਈ। ਸਥਾਨਕ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਮੁਕੁਲ ਗੁਪਤਾ ਦੇ ਰੂਪ ’ਚ ਹੋਈ ਹੈ। ਜੋ ਕਿ ਮਲਕਾ ਚੌਕ ਦਾ ਰਹਿਣ ਵਾਲਾ ਸੀ।ਪਿਤਾ ਵਿੱਕੀ ਕਰਿਆਨਾ ਦੀ ਦੁਕਾਨ ਕਰਦਾ ਹੈ। ਪੁਲਿਸ ਨੇ ਦੱਸਿਆ ਕਿ ਮੁਕੁਲ ਦੁਪਹਿਰ ਘਰ ਵਾਲਿਆਂ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਟਿਊਸ਼ਨ ’ਤੇ ਜਾ ਰਿਹਾ ਹੈ। ਪਰ ਉਹ ਕਰੀਬ 1 ਵਜੇ ਹੋਟਲ ਇੰਦਰਪ੍ਰਸਥ ਦੇ ਰੂਮ ਨੰ. 502 ’ਚ ਚਲਾ ਗਿਆ । ਪੁਲਿਸ ਨੇ ਦੱਸਿਆ ਕਿ ਕਰੀਬ ਸ਼ਾਮ ਸਾਢੇ ਪੰਜ ਵਜੇ ਹੋਟਲ ਤੋਂ ਮੁਕੁਲ ਦਾ ਉਸ ਦੇ ਪਿਤਾ ਨੂੰ ਫੋਨ ਆਇਆ ਕਿ ਉਸ ਨੂੰ ਕੁਝ ਹੋ ਗਿਆ ਹੈ ,ਉਸਦੀ ਹਾਲਾਤ ਖਰਾਬ ਹੋ ਰਹੀ ਹੈ ,ਉਸ ਨੂੰ ਆ ਕੇ ਬਚਾ ਲਓ। ਹੜਬੜਾਹਟ ’ਚ ਜਦ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਹੋਟਲ ਪਹੁੰਚੇ। ਜਿਥੇ ਮੁਕੁਲ ਬੇਸੁੱਧ ਪਿਆ ਸੀ, ਉਹ ਮੁਕੁਲ ਨੂੰ ਇਕ ਨਿੱਜੀ ਹਸਪਤਾਲ ਲੈ ਕੇ ਗਏ, ਜਿਥੇ ਉਸ ਨੂੰ ਇਲਾਜ ਨਾ ਮਿਲ ਸਕਿਆ ।ਜਿਸ ਦੇ ਬਾਅਦ ਉਸ ਨੂੰ ਇਕ ਹੋਰ ਨਿੱਜੀ ਹਸਪਤਾਲ ਲਿਜਾਇਆ ਗਿਆ । ਉਕਤ ਹਸਪਤਾਲ ਵਿਚ ਇਲਾਜ ਦੌਰਾਨ ਮੁਕੁਲ ਦੀ ਦੇਰ ਰਾਤ 9 ਵਜੇ ਦੇ ਕਰੀਬ ਮੌਤ ਹੋ ਗਈ । ਪੁਲਸ ਮੁਤਾਬਕ ਜਾਂਚ ’ਚ ਮਾਮਲੇ ਪ੍ਰੇਮ ਪ੍ਰਸੰਗ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਹੈ । ਜਿਸ ਨੂੰ ਲੈ ਕੇ ਪੁਲਸ ਵਲੋਂ ਪੁਖਤਾ ਜਾਂਚ ਕੀਤੀ ਜਾ ਰਹੀ ਹੈ । ਪੁਲਿਸ ਨੇ ਮ੍ਰਿਤਕ ਦੀ ਤਲਾਸ਼ੀ ਲਈ ਤਾਂ ਇਕ ਸੁਸਾਇਡ ਨੋਟ ਬਰਾਮਦ ਹੋਇਆ। ਜਿਸ ’ਚ ਲਿਖਿਆ ਸੀ ਕਿ ਮੈਂ ਮੁਕੁਲ ਗੁਪਤਾ । ਮੇਰਾ ਰਜਨੀ (ਕਾਲਪਨਿਕ ਨਾਮ) ਨਾਲ 2 ਸਾਲਾਂ ਦਾ ਸਬੰਧ ਸੀ। ਕੁਝ ਦਿਨਾਂ ਤੋਂ ਉਹ ਮੈਨੂੰ ਧਮਕੀਆਂ ਦੇ ਰਹੀ ਸੀ ਕਿ ਉਹ ਅੱਜ ਉਸ ਦਾ ਹਾਲ ਦੇਖੀ ਕਿ ਕਰਦੀ ਹੈ । ਅੱਜ ਸਵੇਰੇ ਮੈਨੂੰ ਉਸਦੇ ਭਰਾ ਦਾ ਫੋਨ ਵੀ ਆਇਆ ਸੀ ਕਿ ਉਹ ਉਸ ਦੇ ਘਰਦਿਆ ਨਾਲ ਗੱਲ ਕਰੇ। ਜਿਸ ਤੋਂ ਬਾਅਦ ਰਜਨੀ ਦੇ ਨਵੇਂ ਸਹੇਲੇ ਦਾ ਵੀਂ ਫੋਨ ਆਇਆ ।ਜਿਸ ਨੇ ਕਿਹਾ ਹੁਣ ਤੂੰ ਕਿ ਕਰੇਗਾ । ਉਹ ਸਾਰੇ ਰੋਜ਼ ਮੈਨੂੰ ਧਮਕੀਆਂ ਦੇ ਰਹੇ ਸਨ। ਜਿਸ ਤੋਂ ਦੁਖੀ ਹੋ ਕੇ ਮੈ ਇਹ ਕਦਮ ਚੁੱਕ ਰਿਹਾ ਹਾਂ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੇ ਜ਼ਹਿਰ ਖ਼ਾਂ ਕੇ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਮੈਂ ਚਲਾ, ਤੁਸੀਂ ਮੇਰੇ ਜਾਣ ਤੋਂ ਬਾਅਦ ਰੋਇਓ ਨਾ, ਕਿਉਂਕਿ ਮੈਂ ਉਪਰ ਬੈਠਾ ਸਭ ਕੁਝ ਦੇਖਦਾ ਹੋਵਾਂਗਾ। ਇਹ ਲਾਇਨਾਂ ਲਿਖਿਆ ਸਨ ਮਲਕਾ ਚੌਂਕ ਵਾਸੀ ਮੁਕੁਲ ਗੁਪਤਾ ਨੇ ਆਪਣੇ ਸੁਸਾਇਡ ਨੋਟ ਵਿਚ। ਦਰਅਸਲ ਰਾਤ 9 ਵਜੇ ਦੇ ਕਰੀਬ ਜਲੰਧਰ ਪੁਲਸ ਨੂੰ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਕਿ ਇਕ 21 ਸਾਲ ਦੇ ਨੌਜਵਾਨ ਨੇ ਹੋਟਲ ਇੰਦਰਪ੍ਰਸਥ ਦੇ ਰੂਮ ’ਚ ਸਲਫਾਸ ਨਿਗਲ ਕੇ ਜਾਨ ਦੇ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ।
Comments (0)
Facebook Comments (0)